
ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣੀ ਬੇਟੀ ਅਨੰਤਾ ਦਾ ਜਨਮ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਖ਼ਾਨਪੁਰ ਵਿਚ ਛੋਟੇ ਛੋਟੇ ਬੱਚਿਆਂ ਨਾਲ ਕੇਕ ਕਟ ਕੇ ਮਨਾਇਆ
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣੀ ਬੇਟੀ ਅਨੰਤਾ ਦਾ ਜਨਮ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਖ਼ਾਨਪੁਰ ਵਿਚ ਛੋਟੇ ਛੋਟੇ ਬੱਚਿਆਂ ਨਾਲ ਕੇਕ ਕਟ ਕੇ ਮਨਾਇਆ।
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣੀ ਬੇਟੀ ਅਨੰਤਾ ਦਾ ਜਨਮ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਖ਼ਾਨਪੁਰ ਵਿਚ ਛੋਟੇ ਛੋਟੇ ਬੱਚਿਆਂ ਨਾਲ ਕੇਕ ਕਟ ਕੇ ਮਨਾਇਆ। ਇਸ ਮੌਕੇ ਪਿੰਡ ਖ਼ਾਨਪੁਰ ਦੇ ਸਰਪੰਚ ਸ਼੍ਰੀ ਅਸ਼ੋਕ ਕੁਮਾਰ ਜੀ,ਦਿਲਬਾਗ ਸਿੰਘ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਾਰਾਂਪੁਰ,ਮਾਸਟਰ ਸ਼੍ਰੀ ਸੁਦੇਸ਼ ਕੁਮਾਰ ਕੋਟ,ਮੈਡਮ ਸੋਨੂੰ ਰਾਣੀ ਚਕ ਰੌਤਾਂ,ਪ੍ਰੋਫੈਸਰ ਸ਼੍ਰੀ ਜਗਦੀਸ਼ ਰਾਏ,ਗੁਰਬਖਸ਼ ਸਿੰਘ ਪ੍ਰਧਾਨ ਬਲਾਕ ਸੜੋਆ ਅਤੇ ਸ਼੍ਰੀਮਤੀ ਸੀਮਾ ਰਾਣੀ ਵਾਈਸ ਪ੍ਰਧਾਨ ਬਲਾਕ ਸੜੋਆ,ਨੇ ਆਦਿ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਇਸ ਸਕੂਲ ਦੇ ਸੈਂਟਰ ਹੈੱਡ ਟੀਚਰ ਸ਼੍ਰੀ ਜਸਵੀਰ ਸਿੰਘ ਜੀ ਨੇ ਸੁਸਾਇਟੀ ਵੱਲੋਂ ਕੀਤੇ ਗਏ ਇਸ ਕਾਰਜ ਦੀ ਸਲਾਘਾ ਕੀਤੀ ਅਤੇ ਕਿਹਾ ਇਹ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨੀਹ ਪੱਥਰ ਦਾ ਕੰਮ ਕਰੇਗੀ।ਪਿੰਡ ਦੇ ਸਰਪੰਚ ਸ਼੍ਰੀ ਅਸ਼ੋਕ ਕੁਮਾਰ ਜੀ ਨੇ ਕਿਹਾ ਕਿ ਛੋਟੇ ਬੱਚਿਆਂ ਵਿਚ ਬੇਟੀ ਦਾ ਜਨਮ ਦਿਨ ਮਨਾਉਣਾ ਬਹੁਤ ਹੀ ਵਧੀਆ ਉਪਰਾਲਾ ਹੈ ,ਇਸ ਨਾਲ ਬੇਟੀ ਅਤੇ ਪੁੱਤਰ ਵਿਚ ਵਖਰੇਵੇਂ ਵਾਲੀ ਸੋਚ ਵਿਚ ਬਦਲਾਅ ਆਵੇਗਾ। ਪ੍ਰੋਫੈਸਰ ਜਗਦੀਸ਼ ਰਾਏ ਜੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਹਿਲ ਨਾ ਦੇਣਾ ਸਾਡੀ ਸੂਬਾ ਸਰਕਾਰ ਦੀ ਨਾਲਾਇਕੀ ਨੂੰ ਜਹਿਰ ਕਰਦੀ ਹੈ ।ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਮੇਰੇ ਲਈ ਮਾਣ ਵਾਲੀ ਗਲ ਹੈ ਕਿ ਮੇਰੀ ਬੇਟੀ ਦਾ ਜਨਮ ਦਿਨ ਇਸ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਮਨਾਇਆ ਗਿਆ।ਮੈਂ ਸਕੂਲ ਦੇ ਹੈਡ ਟੀਚਰ ਜਸਵੀਰ ਜੀ ,ਉਹਨਾਂ ਦੇ ਸਟਾਫ ਅਤੇ ਪਿੰਡ ਦੇ ਸਰਪੰਚ ਸਾਹਿਬ ਅਸ਼ੋਕ ਕੁਮਾਰ ਜੀ ਦਾ ਬਹੁਤ ਧੰਨਵਾਦੀ ਹਾਂ,ਇਸ ਪ੍ਰੋਗਰਾਮ ਨਾਲ ਸਾਡੀ ਸੁਸਾਇਟੀ ਵਲੋ ਚਲਾਈ ਜਾ ਰਹੀ ਧਰਤੀ ਬਚਾਓ ਬੇਟੀ ਬਚਾਓ ਦੀ ਮੁਹਿੰਮ ਨੂੰ ਵਿਸੇਸ਼ ਹੁੰਗਾਰਾ ਮਿਲੇਗਾ ਮਾਸਟਰ ਹਰਜਿੰਦਰ ਰਾਜੂ ਜੀ ਅਤੇ ਮਾਸਟਰ ਦਿਲਬਾਗ ਸਿੰਘ ਜੀ ਨੇ ਆਪਣੇ ਗੀਤਾਂ ਰਾਹੀਂ ਧੀਆਂ ਦੇ ਬਚਾਓ ਅਤੇ ਸਿੱਖਿਆ ਦੇ ਪੱਧਰ ਵਾਰੇ ਵਿਆਖਿਆਨ ਕੀਤਾ ਅਤੇ ਵਿਦਿਆਰਥੀਆਂ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ ਕੀਤੀ।ਪ੍ਰੋਗਰਾਮ ਦਾ ਸਟੇਜ ਸੰਚਾਲਨ ਡਾਕਟਰ ਲਖਵਿੰਦਰ ਕੁਮਾਰ ਜੀ ਨੇ ਬਹੁਤ ਹੀ ਸੰਜੀਦਗੀ ਨਾਲ ਨਿਭਾਈ ਅਤੇ ਸੁਸਾਇਟੀ ਵਲੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਵਾਰੇ ਵੀ ਵਿਸਥਾਰ ਵਿਚ ਚਾਨਣਾ ਪਾਇਆ।ਇਸ ਮੌਕੇ ਸਿੱਖਿਆ ਅਤੇ ਖੇਡਾਂ ਵਿਸ਼ੇਸ ਉਪਲਬਧੀ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਸਿੱਖਿਆ ਨਾਲ ਸੰਬੰਧਿਤ ਸਮਗਰੀ ਵੀ ਵਿਤਰਿਤ ਕੀਤੀ ਗਈ।ਇਸ ਮੌਕੇ ਮਾਸਟਰ ਸੁਦੇਸ਼ ਕੁਮਾਰ,ਮਾਸਟਰ ਹਰਜਿੰਦਰ ਸਿੰਘ ਰਾਜੂ,ਅਸ਼ੋਕ ਕੁਮਾਰ ਸਰਪੰਚ,ਕਿਰਨ ਬਾਲਾ ਮੋਰਾਂਵਾਲੀ,ਗੁਰਬਖਸ਼ ਸਿੰਘ ਟੋਰੋਵਾਲ,ਸ਼੍ਰੀਮਤੀ ਸੀਮਾ ਰਾਣੀ,ਅਮਰਜੀਤ ਕੌਰ, ਮੈਡਮ ਕੁਲਦੀਪ ਕੌਰ,ਮੈਡਮ ਰਜਨਦੀਪ ਕੌਰ, ਮੈਡਮ ਮਹਿੰਦਰ ਕੌਰ ਆਂਗਣਵਾੜੀ ਵਰਕਰ ਅਤੇ ਹੇਲਪਰ ਸੁਮਨ ਅਤੇ ਪਿੰਡ ਦੇ ਹੋਰ ਪਤਵੰਤੇ ਹਾਜਿਰ ਸਨ।
