
ਸਹਿਕਾਰੀ ਬੈਂਕ ਦਿਹਾਣਾ ਨੇ ਲਗਾਇਆ ਵਿੱਤੀ ਸਾਖਰਤਾ ਕੈਂਪ
ਮਾਹਿਲਪੁਰ - ਪਿੰਡ ਦਿਹਾਣਾ ਵਿਖੇ ਦ ਹੁਸ਼ਿਆਰਪਰ ਸੈਂਟਰਲ ਕੋਆਪਰੇਟਿਵ ਬੈਂਕ ਬਰਾਂਚ ਦਿਹਾਣਾ ਦੇ ਮੈਨੇਜਰ ਹਰਦੇਵ ਸਿੰਘ ਦੀ ਅਗਵਾਈ ਹੇਠ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮੈਨੇਜਰ ਹਰਦੇਵ ਸਿੰਘ ਨੇ ਲੋਕਾਂ ਨੂੰ ਬੈਂਕ ਦੁਆਰਾ ਸ਼ੁਰੂ ਕੀਤੀਆਂ ਗਈਆਂ ਕਰਜਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਮਾਹਿਲਪੁਰ - ਪਿੰਡ ਦਿਹਾਣਾ ਵਿਖੇ ਦ ਹੁਸ਼ਿਆਰਪਰ ਸੈਂਟਰਲ ਕੋਆਪਰੇਟਿਵ ਬੈਂਕ ਬਰਾਂਚ ਦਿਹਾਣਾ ਦੇ ਮੈਨੇਜਰ ਹਰਦੇਵ ਸਿੰਘ ਦੀ ਅਗਵਾਈ ਹੇਠ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮੈਨੇਜਰ ਹਰਦੇਵ ਸਿੰਘ ਨੇ ਲੋਕਾਂ ਨੂੰ ਬੈਂਕ ਦੁਆਰਾ ਸ਼ੁਰੂ ਕੀਤੀਆਂ ਗਈਆਂ ਕਰਜਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜੀਵਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤੇ ਅਟੱਲ ਪੈਂਨਸ਼ਨ ਯੋਜਨਾ, ਸਹਿਕਾਰੀ ਗਰੀਨ ਬੈਂਕਿੰਗ, ਈ ਰਿਕਸ਼ਾ, ਜੁਆਇੰਟ ਲਾਏਬਿਲਟੀਜ਼ ਗਰੁੱਪ ਸਕੀਮ, ਡੇਅਰੀ ਲਈ ਕਰਜਾ, ਕਨਜਿਉਮਰ ਡਿਊਫੇਸ਼ਨ ਲੋਨ ਯੋਜਨਾ, ਪਰਸਨਲ ਲੋਨ, ਹਾਊਸ ਬਿਲਡਿੰਗ ਲੋਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇਰਾਮ ਆਸਰਾ, ਹਰਜੀਤ ਸਿੰਘ, ਗੁਲਜ਼ਾਰ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਰਿਸ਼ੀਪਾਲ, ਮਾਸਟਰ ਗੁਰਦੇਵ ਸਿੰਘ, ਸੁੱਚਾ ਰਾਮ, ਮਲਕੀਤ ਸਿੰਘ, ਭੋਲੀ, ਮਨਦੀਪ ਕੌਰ, ਬਖਸ਼ੋ ਰਾਣੀ ਹਾਜ਼ਰ ਸਨ।
