ਰੋਟਰੀ ਇੰਟਰਨੈਸ਼ਨਲ ਕਲੱਬ ਵੱਲੋਂ ਟ੍ਰੈਫਿਕ ਜਾਗਰੂਕਤਾ ਤੇ ਜ਼ੋਨਲ ਪ੍ਰੋਗਰਾਮ ਦਾ ਆਯੋਜਨ
ਚੰਡੀਗੜ੍ਹ, 21 ਨਵੰਬਰ - ਟ੍ਰਾਈਸਿਟੀ ਦੇ ਰੋਟਰੀ ਇੰਟਰਨੈਸ਼ਨਲ ਕਲੱਬਾਂ (ਸਿਲਵਰ ਸਿਟੀ ਮੁਹਾਲੀ, ਚੰਡੀਗੜ੍ਹ ਅੱਪਟਾਊਨ ਅਤੇ ਚੰਡੀਗੜ੍ਹ ਸ਼ਿਵਾਲਿਕ, ਡੇਰਾਬੱਸੀ) ਵੱਲੋ ਸਹਾਇਕ ਗਵਰਨਰ ਮੋਹਿਤ ਸਿੰਗਲਾ ਦੀ ਅਗਵਾਈ ਹੇਠ ਭਵਨ ਵਿਦਿਆਲਿਆ ਚੰਡੀਗੜ੍ਹ ਵਿਖੇ ਚੰਡੀਗੜ੍ਹ ਟ੍ਰੈਫਿਕ ਪੁਲੀਸ ਦੇ ਸਹਿਯੋਗ ਨਾਲ ਟ੍ਰੈਫਿਕ ਜਾਗਰੂਕਤਾ ਤੇ ਜ਼ੋਨਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਸਾਬਕਾ ਆਈਏਐਸ ਵਿਵੇਕ ਅਤਰੀ ਏ ਟੀਈਡੀਐਕਸ ਮੋਟੀਵੇਸ਼ਨਲ ਸਪੀਕਰ ਮੁੱਖ ਮਹਿਮਾਨ ਸਨ। ਪ੍ਰੋਗਰਾਮ ਦੌਰਾਨ ਟ੍ਰੈਫਿਕ ਮੁੱਦਿਆਂ ਤੇ ਪੇਪਰ ਰੀਡਿੰਗ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਟਰੈਫਿਕ ਪੁਲੀਸ ਚੰਡੀਗੜ੍ਹ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਵੀ ਦਿਤੀ ਗਈ।
ਸਮਾਗਮ ਦੀ ਮੇਜਬਾਨੀ ਰੋਟਰੀ ਚੰਡੀਗੜ੍ਹ ਅੱਪਟਾਊਨ ਦੇ ਪ੍ਰਧਾਨ ਅਰੁਣ ਕੰਬੋਜ ਅਤੇ ਸਕੱਤਰ ਵਿਜੈ ਢੱਲ ਨੇ ਕੀਤੀ। ਪ੍ਰੋਗਰਾਮ ਦੌਰਾਨ ਟ੍ਰਾਈਸਿਟੀ ਦੇ ਰੋਟਰੀ ਕਲੱਬਾਂ ਦੇ ਪ੍ਰਧਾਨ ਡਾ: ਸੁਰਿੰਦਰ ਮੱਕੜ, ਸਰਬ ਮਰਵਾਹ, ਰਜਨੀਸ਼ ਸ਼ਾਸਤਰੀ, ਸੰਦੀਪ ਵਿਜ ਸਮੇਤ ਕਈ ਮੈਂਬਰ ਹਾਜਿਰ ਸਨ।