ਕੁੜੀ ਵਲੋਂ ਆਪਣੇ ਪ੍ਰੇਮੀ ਤੇ 12 ਸਾਲ ਨਾਲ ਰਹਿਣ ਤੋਂ ਬਾਅਦ ਧੋਖਾ ਦੇਣ ਅਤੇ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਇਲਜਾਮ ਲਗਾਇਆ ਪੁਲੀਸ ਕਰ ਰਹੀ ਹੈ ਮਾਮਲੇ ਦੀ ਜਾਂਚ
ਐਸ ਏ ਐਸ ਨਗਰ, 21 ਨਵੰਬਰ- ਇੱਕ ਨੌਜਵਾਨ ਕੁੜੀ ਨੇ ਇੱਕ ਨੌਜਵਾਨ ਤੇ ਪਹਿਲਾਂ ਉਸਨੇ ਪਿਆਰ ਵਿੱਚ ਧੋਖਾ ਦੇਣ ਅਤੇ ਹੁਣ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਇਲਜਾਮ ਲਗਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਕਤ ਲੜਕੀ ਨੇ ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ ਦੋਸ਼ੀ ਲੜਕੇ ਮਨੀਸ਼ ਕੁਮਾਰ ਨਾਲ ਪਿਆਰ ਸੀ ਅਤੇ ਉਹ ਕਾਲਜ ਤੋਂ ਬਾਅਦ ਵੀ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਬਲਟਾਣਾ ਵਿੱਚ ਰਹਿਣ ਲੱਗੇ।

ਉਸਨੇ ਕਿਹਾ ਕਿ ਇਸ ਦੌਰਾਨ ਜਦੋਂ ਵੀ ਉਸਨੇ ਮਨੀਸ਼ ਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ ਤਾਂ ਉਹ ਉਸਨੂੰ ਟਾਲਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਉਹ ਸਹੀ ਸਮਾਂ ਆਉਣ ਤੇ ਉਸ ਨਾਲ ਵਿਆਹ ਕਰ ਲਵੇਗਾ। ਉਸਨੇ ਇਲਜਾਮ ਲਗਾਇਆ ਕਿ ਪਿਛਲੇ 12 ਸਾਲਾਂ ਦੌਰਾਨ ਮਨੀਸ਼ ਉਸਨੂੰ ਇਹ ਕਹਿ ਕੇ ਗਰਭਪਾਤ ਕਰਨ ਲਈ ਗੋਲੀਆਂ ਦਿੰਦਾ ਰਿਹਾ ਕਿ ਸਾਡੇ ਬੱਚੇ ਨਹੀਂ ਹੋਣਗੇ ਅਤੇ ਵਿਆਹ ਤੋਂ ਬਾਅਦ ਬੱਚਿਆਂ ਬਾਰੇ ਸੋਚਾਂਗੇ। ਲੜਕੀ ਨੇ ਦੱਸਿਆ ਕਿ ਉਸ ਦਾ ਇਕ ਵਾਰ ਨਹੀਂ ਸਗੋਂ 12 ਵਾਰ ਗਰਭਪਾਤ ਹੋਇਆ।
ਲੜਕੀ ਨੇ ਇਲਜਾਮ ਲਗਾਇਆ ਕਿ ਇਹ ਲੜਕਾ ਮਨੀਸ਼ ਹੁਣ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹੈ। ਲੜਕੀ ਅਨੁਸਾਰ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਅਤੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਹੁਣ ਮਨੀਸ਼ ਉਸਨੂੰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਪੀੜਤ ਲੜਕੀ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਜਲਦੀ ਹੀ ਮੁਹਾਲੀ ਦੇ ਐਸ.ਐਸ.ਪੀ ਦਫ਼ਤਰ ਅੱਗੇ ਧਰਨੇ ਤੇ ਬੈਠ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ। ਪੀੜਤ ਲੜਕੀ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਲੜਕਾ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਵੀ ਖਤਰਾ ਹੈ, ਇਸ ਲਈ ਦੋਸ਼ੀ ਅਤੇ ਉਸਦੇ ਪਰਿਵਾਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਸੰਪਰਕ ਕਰਨ ਦੇ ਡੀ ਐਸ ਪੀ ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਸz. ਹਰਸਿਮਰਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਇਨਕੁਆਰੀ ਉਹਨਾਂ ਨੂੰ ਮਾਰਕ ਹੋਈ ਹੈ ਅਤੇ ਉਹ ਇਸਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਸਬੂਤ ਸਾਮ੍ਹਣੇ ਆਉਣਗੇ ਉਹਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।