ਪਨਕਾਮ ਵਿੱਚ ਵਿਸ਼ਵਕਰਮਾ ਪੂਜਾ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 22 ਨਵੰਬਰ - ਉਦਯੋਗਿਕ ਖੇਤਰ ਫੇਜ਼ 8 ਮੁਹਾਲੀ ਵਿੱਚ ਸਥਿਤ ਪਨਕਾਮ ਕੰਪਨੀ ਵਿੱਚ ਵਿਸ਼ਵਕਰਮਾ ਪੂਜਾ ਅਰਚਨਾ ਕੀਤੀ ਗਈ। ਕੰਪਨੀ ਦੀ ਧਾਰਮਿਕ ਵੈਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਕੰਪਨੀ ਦੀ ਤਰੱਕੀ ਲਈ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਰਮਚਾਰੀਆ ਵੱਲੋਂ ਹਵਨ ਕਰਵਾਇਆ ਗਿਆ ਅਤੇ ਪੰਡਤ ਜੀ ਵੱਲੋਂ ਪੂਜਾ-ਪਾਠ ਉਪਰੰਤ ਸ੍ਰੀ ਵਿਸ਼ਵਕਰਮਾ ਜੀ ਤੇ ਪ੍ਰਮਾਤਮਾ ਦੀ ਆਰਤੀ ਕੀਤੀ ਗਈ।

ਆਰਤੀ ਮੌਕੇ ਕੰਪਨੀ ਅਧਿਕਾਰੀ ਰਮੇਸ਼ ਗੋਇਲ, ਕੈਲਾਸ਼ ਚੰਦਰ, ਸੰਦੀਪ ਬਲਸਾਰੇ, ਰਾਜੇਸ਼ ਸੋਨੀ, ਕਮੇਟੀ ਮੈਂਬਰ ਸੋਹਣ ਲਾਲ, ਕਮਲਜੀਤ ਸਿੰਘ, ਕੁਲਦੀਪ ਕੌਰ, ਬਲਕਾਰ ਸਿੰਘ, ਰਤਨ ਚੰਦ ਅਤੇ ਸਮੂਹ ਕਰਮਚਾਰੀ ਹਾਜ਼ਰ ਸਨ।

ਇਸ ਮੌਕੇ ਭੇਜੇ ਆਪਣੇ ਸੰਦੇਸ਼ ਵਿੱਚ ਕੰਪਨੀ ਦੇ ਐਮ ਡੀ ਆਈ ਏ ਐਸ ਅਧਿਕਾਰੀ ਸ੍ਰੀ ਪਰਮਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਧਾਰਮਿਕ ਸਮਾਗਮ ਦੇ ਨਾਲ ਕੰਪਨੀ ਦੀ ਤਰੱਕੀ ਲਈ ਸਖਤ ਮਿਹਨਤ ਅਤੇ ਵਫ਼ਾਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਉਪਰੰਤ ਚਾਹ ਬ੍ਰੈਡ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ।