ਸ਼ਾਨੋ ਸ਼ੋਕਤ ਨਾਲ ਸਪੰਨ ਹੋਇਆ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਕਲੱਬ ਵਲੋਂ ਕਰਵਾਇਆ 14ਵਾਂ ਫੁੱਟਬਾਲ ਟੂਰਨਾਮੈਟ

ਗੜ੍ਹਸ਼ੰਕਰ( Nov 21) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਏ ਗਏ 14ਵੇ ਸਲਾਨਾ ਫੁੱਟਬਾਲ ਟੂਰਨਾਮੈਟ ਅੱਜ ਅਮਿੱਟ ਯਾਦਾ ਛੱਡਦਾ ਸ਼ਾਨੋ ਸ਼ੋਕਤ ਨਾਲ ਸਪੰਨ ਹੋ ਗਿਆ ।

ਗੜ੍ਹਸ਼ੰਕਰ( Nov 21) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਏ ਗਏ  14ਵੇ ਸਲਾਨਾ ਫੁੱਟਬਾਲ ਟੂਰਨਾਮੈਟ ਅੱਜ ਅਮਿੱਟ ਯਾਦਾ ਛੱਡਦਾ ਸ਼ਾਨੋ ਸ਼ੋਕਤ ਨਾਲ ਸਪੰਨ ਹੋ ਗਿਆ । ਇਸ ਟੂਰਨਾਮੈਟ ਵਿੱਚ ਸਕੂਲ ਪੱਧਰ ਅਤੇ ਪਿੰਡ ਪੱਧਰ ਦੀਆ ਕਰੀਬ ਦੋ ਦਰਜ਼ਨ ਟੀਮਾ ਨੇ ਭਾਗ ਲਿਆ । ਜਿਸ ਵਿੱਚ ਫਾਈਨਲ ਮੈਂਚ ਸਮੁੰਦੜਾਂ ਅਤੇ ਧਮਾਈ ਦੀਆ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਧਮਾਈ ਦੀ ਟੀਮ  0-1 ਨਾਲ  ਜੇਤੂ ਰਹੀ।ਅੱਜ ਦੇ ਇਸ ਟੁਰਨਾਂਮੈਟ ਮੌਕੇ ਅਥਲੈਟਿਕ ਮੀਟ,ਰੱਸਾ ਕੱਸੀ,ਗੋਲਾ ਸੁੱਟਣਾ ਤੇ ਲੰਬੀ ਛਾਲ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਪਹਿਲਾ ਦੁਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ। ਟੂਰਨਾਂਮੈਟ ਦੋਰਾਨ ਵਿਸ਼ੇਸ ਤੋਰ ਤੇ ਪਹੁੰਚੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਭਤੀਜੇ ਸਰਦਾਰ ਕਿਰਨਜੀਤ ਸਿੰਘ ਸੰਧੂ-ਮਨਜੀਤ ਕੋਰ ਸੰਧੂ, ਢਾਡੀ ਤਰਸੇਮ ਸਿੰਘ ਮੋਰਾਵਾਲੀ,ਸਰਦਾਰ ਹਰਦੇਵ ਸਿੰਘ ਕਾਹਮਾ,ਸਤਵਿੰਦਰ ਪਾਲ ਢੱਠ,ਪਰਮਿੰਦਰ ਸਿੰਘ ਪੰਨੂ ਤੇ ਵਿਕਰਮ ਸ਼ਰਮਾਂ, ਸੰਜੀਵ ਕੁਮਾਰ ਪੀ ਐਨ ਬੀ ਬੈਂਕ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ । ਇਸ ਮੌਕੇ ਫਾਈਨਲ ਮੈਚਾ ਦੇ ਇਨਾਮਾ ਦੀ ਵੰਡ ਝਲਮਣ ਸਿੰਘ ਬੈਸ (ਯੂ ਕੇ) ਵਲੋ ਕੀਤੀ ਗਈ । ਇਸ  ਮੌਕੇ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਰਾਏ,ਰਜਿੰਦਰ ਸ਼ਾਵਲਾ ,ਐਨ ਆਰ ਆਈ ਤੀਰਥ ਸਿੰਘ ਰੱਤੂ,ਝਲਮਣ ਸਿੰਘ ਬੈਂਸ,ਰਾਹੁਲ ਚਾਵਲਾ,ਬੂਟਾ ਸਿੰਘ ਪੁਰੇਵਾਲ,ਪਰਮਜੀਤ ਬੱਬਰ,ਕੁਲਦੀਪ ਗੜੀ,ਪਰਮਵੀਰ ਸਿੰਘ ਰਾਏ,  ਡਾ ਬਾਵਾ ਸਿੰਘ,ਕਮਲਜੀਤ  ਬੈਂਸ ,ਸਤਨਾਮ ਪਾਰੋਵਾਲ,,ਜੋਗ ਰਾਜ ਗੰਭੀਰ,ਰਾਜੀਵ ਕੁਮਾਰ ਭੱਪੀ,ਅਮਰਿੰਦਰ ਸਿੰਘ ਭੋਲਾ,ਡਿੰਪਲ ਬੈਂਸ,ਜਰਮਨ ਤੋ ਹੈਨਾ ਤੇ ਮੈਥਸ਼ ਫੁੱਟਬਾਲ ਕੋਚ, ਸੁਨੀਲ ਕੁਮਾਰ ਗੋਲਡੀ, ਬਘੇਲ ਸਿੰਘ ਲੱਲੀਆ, ਸੰਜੀਵ ਕਟਾਰੀਆ, ਨਰੇਸ਼ ਕਮਾਰ ਕੋਚ,ਸੰਦੀਪ ਰੁੜਕਾ ਕਲਾ,ਸਵਿੰਦਰਜੀਤ ਸਿੰਘ ਬੈਂਸ ਰਿਟਾ ਐਸ ਪੀ, ਗੁਰਪ੍ਰੀਤ ਸਿੰਘ ਬਾਠ, ਸੁਰਿੰਦਰ ਕੁਮਾਰ ਐਸ ਡੀ ਓ, ਰਮਨ ਬੰਗਾ, ਪਟਵਾਰੀ ਹਰਪੀ੍ਤ ਸਿੰਘ,ਰਾਜਪਾਲ ਹੈਪੀ,ਪਰਮਜੀਤ ਪੰਮਾ, ਪੁਰੇਵਾਲ ਬ੍ਰਦਰਸ਼,ਕਰਨ ਭੱਟੀ,ਆਰ ਕੇ ਭੱਟੀ,ਜੁਝਾਰ ਸਿੰਘ ਮੋਰਾਵਾਲੀ,ਸੁਰਜੀਤ ਸਿੰਘ ਰਾਏ ਮੋਰਾਵਾਲੀ,ਬਲਵੀਰ ਸਿੰਘ ਚੰਗਿਆੜਾ, ਹਰਭਜਨ ਸਿੰਘ ਰਾਏ ,ਜਸਵੰਤ ਸਿੰਘ ਭੱਠਲ , ਅਮਰਜੀਤ ਸਿੰਘ ਪੁਰਖੋਵਾਲ,ਡੀ ਪੀ ਮਹਿੰਦਰ ਭੋਲਾ ਅਤੇ ਹੋਰ ਮਾਨਯੋਗ ਸ਼ਖਸੀਅਤਾ ਹਾਜ਼ਰ ਸਨ।  ਅੱਜ ਦੇ ਇਸ ਟੁਰਨਾਮੈਟ ਮੋਕੇ ਸਟੇਜ਼ ਦੀ ਭੂਮਿਕਾ ਅਮਰੀਕ ਹਮਰਾਜ਼ ,ਮਨਜੀਤ ਲੱਲੀਆ ਤੇ ਸਲਿੰਦਰ ਰਾਣਾ ਵਲੋ ਬਾਖੂਬੀ ਨਾਲ ਨਿਭਾਈ ਗਈ|