ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਹਡਾਣਾ ਨੇ ਸੂਝਵਾਨ ਨਾਲ ਨਿਪਟਾਇਆ ਧਰਨਾ

ਪਟਿਆਲਾ, 21 ਨਵੰਬਰ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਨੂੰ ਬਣਦਾ ਹੱਕ ਸਮੇਂ ਅਨੁਸਾਰ ਜ਼ਰੂਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਮਹਿਕਮਿਆਂ ਵਿਚਲੀ ਕਿਸੇ ਵੀ ਤਰ੍ਹਾਂ ਦੀ ਕਰੱਪਸ਼ਨ ਨੂੰ ਖਤਮ ਕਰ ਕੇ ਮਹਿਕਮਿਆਂ ਨੂੰ ਵਾਧੇ ਵਿੱਚ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ,

ਪਟਿਆਲਾ, 21 ਨਵੰਬਰ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਨੂੰ ਬਣਦਾ ਹੱਕ ਸਮੇਂ ਅਨੁਸਾਰ ਜ਼ਰੂਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਮਹਿਕਮਿਆਂ ਵਿਚਲੀ ਕਿਸੇ ਵੀ ਤਰ੍ਹਾਂ ਦੀ ਕਰੱਪਸ਼ਨ ਨੂੰ ਖਤਮ ਕਰ ਕੇ ਮਹਿਕਮਿਆਂ ਨੂੰ ਵਾਧੇ   ਵਿੱਚ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ, ਜਿਸ ਲਈ ਮੁਲਾਜ਼ਮਾਂ ਨੂੰ ਕੰਮ ਪ੍ਰਤੀ ਇਮਾਨਦਾਰੀ ਅਤੇ ਚੰਗੀ ਭਾਵਨਾ ਰੱਖਣੀ ਜ਼ਰੂਰੀ ਹੈ।  ਇਹ ਪ੍ਰਗਟਾਵਾ ਪੀ ਆਰ ਟੀ ਸੀ   ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪੰਜਾਬ ਰੋਡਵੇਜ਼, ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨਾਲ ਨਵੇਂ ਬੱਸ ਅੱਡੇ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਯੂਨੀਅਨ ਵਲੋਂ 24 ਮਈ 2023 ਨੂੰ ਵੀ ਇਸ ਮੁੱਦੇ 'ਤੇ ਦਿੱਤੇ ਗਏ ਮੰਗ ਪੱਤਰ ਦੇ ਸਬੰਧ ਵਿੱਚ ਮੀਟਿੰਗ ਹੋਈ ਸੀ ਜਿਸ ਵਿਚ ਮੀਟਿੰਗ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਪਹਿਲਾ ਚੱਲ ਰਹੀਆਂ ਕਿਲੋਮੀਟਰ ਸਕੀਮ ਦੀਆ ਬੱਸਾਂ ਦੇ ਬਦਲਵੇਂ ਪ੍ਰਬੰਧ ਵਜੋਂ ਓਨੀਆਂ ਹੀ ਨਵੀਆਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਸਹਿਮਤੀ ਵੀ ਦਿੱਤੀ ਗਈ ਸੀ ਪ੍ਰੰਤੂ ਯੂਨੀਅਨ ਵਲੋਂ ਉਸੇ ਮੰਗ ਨੂੰ ਮੁੜ ਮੁੱਖ ਮੁੱਦਾ ਬਣਾਉਂਦੇ ਹੋਏ ਨਵੇਂ ਬੱਸ ਅੱਡੇ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਿਕ ਉਪਰੋਕਤ ਯੂਨੀਅਨ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਸਬੰਧ ਵਿੱਚ ਜਦੋ ਚੇਅਰਮੈਨ ਵਲੋਂ ਯੂਨੀਅਨ ਨਾਲ ਗੱਲਬਾਤ ਕੀਤੀ ਗਈ ਤਾਂ ਨਵੀਆਂ ਮੰਗਾਂ ਵਿਚ ਮੁਲਾਜ਼ਮਾਂ ਦੀ ਤਨਖਾਹਾਂ ਦਾ ਵਾਧਾ , ਕਰਮਚਾਰੀਆਂ ਦੀ ਛੁੱਟੀ ਵਿਚ ਵਾਧਾ ਆਦਿ 'ਤੇ ਧਰਨਾ ਦੇਣ ਦੀ ਗੱਲ ਆਖਣ ਦੀ ਬਜਾਏ ਮੁੱਖ ਮੁੱਦਾ ਕਿਲੋਮੀਟਰ ਬੱਸਾਂ ਨਾ ਪਾਉਣ ਬਾਰੇ ਰਿਹਾ ਪਰ ਫੇਰ ਵੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਆਪਣੀ ਸੂਝਬੂਝ ਨਾਲ ਮਸਲਿਆਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਤੋਂ ਇਲਾਵਾ ਬਾਕੀ ਦੀਆ ਮੰਗਾ 'ਤੇ ਵਿਚਾਰ ਕਰਨ ਲਈ ਯੂਨੀਅਨ ਨੂੰ 23 ਨਵੰਬਰ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਜਿਸ ਮਗਰੋਂ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਧਰਨਾ ਸਮਾਪਤ ਕਰ ਦਿੱਤਾ ਗਿਆ।