
ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ ਅਤੇ ਸੰਤ ਜਗਦੇਵ ਸਿੰਘ ਮੋਨੀ ਜੀ ਦੀਆਂ ਪਵਿੱਤਰ ਯਾਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ
ਮਾਹਿਲਪੁਰ, ( 20 ਨਵੰਬਰ) ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੀ 24ਵੀਂ ਸਲਾਨਾ ਬਰਸੀ, ਸੰਤ ਬਾਬਾ ਸਤਿਨਾਮ ਜੀ ਦੀ ਸਲਾਨਾ ਬਰਸੀ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 14ਵੀ ਪਵਿੱਤਰ ਅਤੇ ਨਿੱਘੀ ਯਾਦ ਦੇ ਸਬੰਧ ਵਿੱਚ ਅੱਜ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ
*ਗੁਰਮਤਿ ਸਮਾਗਮ ਅੱਜ*
ਮਾਹਿਲਪੁਰ, ( 20 ਨਵੰਬਰ) ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੀ 24ਵੀਂ ਸਲਾਨਾ ਬਰਸੀ, ਸੰਤ ਬਾਬਾ ਸਤਿਨਾਮ ਜੀ ਦੀ ਸਲਾਨਾ ਬਰਸੀ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 14ਵੀ ਪਵਿੱਤਰ ਅਤੇ ਨਿੱਘੀ ਯਾਦ ਦੇ ਸਬੰਧ ਵਿੱਚ ਅੱਜ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਸੰਤ ਬਾਬਾ ਬਲਬੀਰ ਸਿੰਘ ਜੀ ਸ਼ਾਸਤਰੀ ਦੀ ਦੇਖਰੇਖ ਹੇਠ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆl ਇਹ ਨਗਰ ਕੀਰਤਨ ਨਿਰਮਲ ਕੁਟੀਆ ਤੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆl ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਜੀ ਨੇ ਕਰਦਿਆਂ ਸਰਬ ਸ਼ਕਤੀਮਾਨ ਪਰਮਾਤਮਾ ਤੋਂ ਸਮਾਗਮ ਦੀ ਸਫਲਤਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀl ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ, ਪੰਜਾਂ ਪਿਆਰਿਆਂ ਦੀ ਅਗਵਾਈ ਅਤੇ ਰਾਗੀ ਸਿੰਘਾਂ ਵੱਲੋਂ ਗੁਰਵਾਣੀ ਦਾ ਗੁਣ ਗਾਇਨ ਕਰਦਿਆਂ ਇਹ ਨਗਰ ਕੀਰਤਨ ਅੱਡਾ ਟੂਟੋਮਜਾਰਾ ਤੋਂ ਹੁੰਦਾ ਹੋਇਆ ਮੰਦਰ ਸ੍ਰੀ ਮਾਈ ਵਾਲੀ ਵਿਖੇ ਪਹੁੰਚਿਆl ਇਸ ਅਸਥਾਨ ਤੇ ਸ਼੍ਰੀ ਮਾਈ ਵਾਲੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਸਾਬਕਾ ਸਰਪੰਚ ਵੱਲੋਂ ਸਮੁੱਚੀ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆl ਇਸ ਤੋਂ ਬਾਅਦ ਇਹ ਨਗਰ ਕੀਰਤਨ ਪੁਰਾਤਿਨ ਰਾਮ ਮੰਦਿਰ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਅਗੜ ਸਿੰਘ ਵਿਖੇ ਪਹੁੰਚਿਆl ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਾਗਰ ਸਿੰਘ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆl ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਲਈ ਖਾਣ ਪੀਣ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆl ਇਸ ਤੋਂ ਬਾਅਦ ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਸੰਤ ਬਾਬਾ ਗੁਰਮੁਖ ਦਾਸ ਜੀ ਦੇ ਪਵਿੱਤਰ ਅਸਥਾਨ ਤੇ ਪਹੁੰਚਿਆl ਇਸ ਅਸਥਾਨ ਤੇ ਸੰਤ ਬਾਬਾ ਕਰਤਾਰ ਦਾਸ ਵੱਲੋਂ ਨਗਰ ਕੀਰਤਨ ਦਾ ਹਰ ਸਾਲ ਦੀ ਤਰ੍ਹਾਂ ਭਰਵਾਂ ਸਵਾਗਤ ਕੀਤਾ ਗਿਆl ਇਹ ਨਗਰ ਕੀਰਤਨ ਸੰਗਤਾਂ ਨੂੰ ਇੱਕ ਪ੍ਰਭੂ ਦੇ ਲੜ ਲੱਗਣ ਦਾ ਸੰਦੇਸ਼ ਦਿੰਦਾ ਹੋਇਆ ਨਿਰਮਲ ਕੁਟੀਆ ਵਿਖੇ ਆ ਕੇ ਸਮਾਪਤ ਹੋਇਆl ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏl ਰਿਸ਼ੀਕੇਸ਼, ਬਰਿੰਦਾਵਨ, ਹਰਿਦੁਆਰ ਤੋਂ ਆਈਆਂ ਹੋਈਆਂ ਸੰਤ ਮੰਡਲੀਆਂ ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈਆਂl ਸੰਤ ਬਾਬਾ ਮੱਖਣ ਸਿੰਘ ਜੀ ਨੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਵਾਉਂਦਿਆਂ ਮਾਹੌਲ ਅਧਿਆਤਮਿਕ ਰੰਗ ਵਿੱਚ ਰੰਗਿਆl ਇਸ ਮੌਕੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸੰਤ ਬਾਬਾ ਮੱਖਣ ਸਿੰਘ ਅਤੇ ਸੰਤ ਬਾਬਾ ਬਲਵੀਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਮਹਾਨ ਗੁਰਮਤਿ ਸਮਾਗਮ 21 ਨਵੰਬਰ ਦਿਨ ਮੰਗਲਵਾਰ ਨੂੰ ਹੋਵੇਗਾl ਪਾਠ ਦੇ ਭੋਗ ਤੋਂ ਬਾਅਦ ਖੁੱਲੇ ਪੰਡਾਲ ਵਿੱਚ ਦੀਵਾਨ ਸੱਜਣਗੇ ਜਿਸ ਵਿੱਚ ਰਾਗੀ ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ,ਸੰਤ ਬਾਬਾ ਸਤਿਨਾਮ ਜੀ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਜਾਣੂ ਕਰਵਾਉਣਗੇl ਇਸ ਮੌਕੇ ਦੂਰ ਦਰੇਡਿਆਂ ਤੋਂ ਪਹੁੰਚ ਰਹੇ ਸੰਤ ਮਹਾਂਪੁਰਸ਼ ਸੰਗਤਾਂ ਨਾਲ ਧਾਰਮਿਕ ਪ੍ਰਵਚਨ ਕਰਨਗੇl ਇਸ ਮੌਕੇ ਸੰਤ ਦਰਸ਼ਨ ਸਿੰਘ ਸਮਰਾਏ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਹਰਮੇਲ ਸਿੰਘ ਹੁਸ਼ਿਆਰਪੁਰ, ਸੰਤ ਕਰਤਾਰ ਦਾਸ, ਸੁਨੀਲ ਕੁਮਾਰ ਸ੍ਰੀਧਰ, ਸਾਬਕਾ ਸਰਪੰਚ ਪਰਸ਼ੋਤਮ ਸਿੰਘ,
ਮੋਹਣ ਸਿੰਘ ਸੰਘਾ ਕਨੇਡਾ, ਪਵਿੱਤਰ ਸਿੰਘ ਇੰਗਲੈਂਡ, ਕਾਕਾ ਹਰਪੋਲ ਸਿੰਘ ਇੰਗਲੈਂਡ, ਸਰਦਾਰ ਸੋਹਣ ਸਿੰਘ ਇੰਗਲੈਂਡ, ਸਰਦਾਰ ਬਲਵਿੰਦਰ ਸਿੰਘ ਸੋਢੀ ਅਮਰੀਕਾ, ਮੱਖਣ ਸਿੰਘ ਟੂਟੋਮਜਾਰਾ, ਦਲਬੀਰ ਸਿੰਘ ਟੂਟੋਮਜਾਰਾ, ਜਗਤਾਰ ਸਿੰਘ ਮੁੱਗੋਵਾਲ, ਜੈਲਦਾਰ ਹਰਭਜਨ ਸਿੰਘ, ਜਸਤਿੰਦਰ ਸਿੰਘ, ਹਰਜੀਤ ਸਿੰਘ ਸੰਧਵਾਂ ਸਮੇਤ ਲਾਗਲੇ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨl ਗੁਰੂ ਕੇ ਲੰਗਰ ਅਟੁੱਟ ਚੱਲੇl
