ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਟੂਰਨਾਂਮੈਂਟ ਦਾ ਖਾਲਸਾ ਸਕੂਲ ਬੰਗਾ ਨੂੰ ਹਰਾ ਕੇ ਖਾਲਸਾ ਸਕੂਲ ਨਵਾਂਸ਼ਹਿਰ ਨੇ ਜਿੱਤਿਆਂ ਸਕੂਲ ਪੱਧਰ ਦਾ ਫਾਈਨਲ ਮੈਚ

ਗੜ੍ਹਸ਼ੰਕਰ- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਏ ਜਾ ਰਹੇ 14ਵਾਂ ਸਲਾਨਾ ਫੁੱਟਬਾਲ ਟੂਰਨਾਮੈਟ

ਗੜ੍ਹਸ਼ੰਕਰ- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਏ  ਜਾ ਰਹੇ 14ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਅੱਜ ਚੌਥੇ ਦਿਨ ਦੇ ਸਕੂਲ ਪੱਧਰ ਦੇ ਮੈਚਾਂ ਦੋਰਾਨ ਖਾਲਸਾ ਸਕੂਲ ਬੰਗਾ ਨੂੰ ਹਰਾ ਕੇ ਖਾਲਸਾ ਸਕੂਲ ਨਵਾਂਸ਼ਹਿਰ ਨੇ ਫਾਈਨਲ ਟੂਰਨਾਂਮੈਟ 0-1 ਨਾਲ ਜਿੱਤ ਲਿਆ ਅਤੇ ਇੱਕ  ਫੁੱਟਬਾਲ ਮੈਚ ਅੰਡਰ ਫੋਰਟੀਨ ਸ਼ੋ ਮੈਚ ਫਤਹਿਪੁਰ ਸਕੂਲ ਅਤੇ ਗੋਰਮਿੰਟ ਸਕੂਲ ਗੜ੍ਹਸ਼ੰਕਰ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਗੜ੍ਹਸੰਕਰ ਦੀ ਟੀਮ 0-1 ਨਾਲ ਜੇਤੂ ਰਹੀ।ਪਿੰਡ ਪੱਧਰ ਦੇ ਮੈਚਾਂ ਵਿੱਚ ਧਮਾਈ ਅਤੇ ਸਮੁੰਦੜਾ ਦੀਆਂ  ਟੀਮਾਂ ਨੇ ਸੈਮੀ ਫਾਈਨਲ ਮੈਚ ਜਿੱਤ ਕੇ ਫਾਈਨਲ ਮੈਚ ਵਿੱਚ ਪ੍ਰਵੇਸ਼ ਕਰ ਲਿਆ ਹੈ। ਅੱਜ ਦੇ ਮੈਚਾਂ ਦੀ ਸ਼ੁਰੂਅਾਤ ਦੋਰਾਨ ਮੁੱਖ ਮਹਿਮਾਨ ਵਜੋਂ  ਪਹੁੰਚੇ ਪ੍ਰਿੰ ਤਰਸੇਮ ਸਿੰਘ ਭਿੰਡਰ, ਜਰਨੈਲ ਸਿੰਘ ਅਤੇ ਸ਼੍ਰੀ ਬਲਵਿੰਦਰ ਰਾਣਾ ਅਤੇ ਹਰਜੀਤ ਸਿੰਘ ਵਿਸ਼ੇਸ ਤੋਰ ਤੇ ਪਹੁੰਚੇ ਅਤੇ ਉਹਨਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਖੇਡਾ ਨਾਲ ਜੁੜਨ ਲਈ ਹੋਰ ਪ੍ਰੇਰਿਤ ਕੀਤਾ । ਟੂਰਨਾਂਮੈਟ ਦੋਰਾਨ ਵਿਸ਼ੇਸ ਤੋਰ ਤੇ ਪਹੁੰਚੇ ਰਾਜਨੀਤਿਕ ਆਗੂ  ਮੈਡਮ ਨਿਮੀਸ਼ਾ ਮਹਿਤਾ ਅੱਜ ਨੇ ਸਕੂਲ ਪੱਧਰ ਦੇ ਫਾਈਨਲ ਮੈਚਾਂ ਦੇ ਇਨਾਮਾ ਦੀ ਵੰਡ ਕੀਤੀ ਗਈ ਅਤੇੇ ਕਲੱਬ ਦੀ ਮਾਲੀ ਮੱਦਦ ਵੀ ਕੀਤੀ  |ਅੱਜ ਦੇ ਟੂਰਨਾਂਮੈਟ ਦੋਰਾਨ 40 ਸਾਲ ਤੋ ਵੱਧ ਉਮਰ ਗੜ੍ਹਸ਼ੰਕਰ ਤੇ ਬਲਾਚੋਰ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਗੜ੍ਹਸ਼ੰਕਰ ਦੀ ਟੀਮ  0-1 ਨਾਲ ਜੇਤੂ ਰਹੀ। ਇਸੇ ਤਰਾ ਸਕੂਲ ਪੱਧਰ ਦਾ ਫਾਈਨਲ  ਮੈਚ ਖਾਲਸਾ ਸਕੂਲ  ਬੰਗਾ ਅਤੇ ਖਾਲਸਾ ਸਕੂਲ ਨਵਾਂ ਸ਼ਹਿਰ ਦੀਆ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਨਵਾਂ ਸ਼ਹਿਰ ਦੀ ਟੀਮ 0-1 ਨਾਲ ਜੇਤੂ ਰਹੀ। ਇਸੇ ਤਰਾ ਪਿੰਡ ਪੱਧਰ ਦੀਆ ਟੀਮਾ ਦਾ ਮੈਚ ਸਮੁੰਦੜਾ ਅਤੇ ਸੋਨਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸਮੁੰਦੜਾ ਦੀ ਟੀਮ 1-2 ਨਾਲ ਜੇਤੂ ਰਹੀ ਇਸੇ ਤਰ੍ਹਾ ਅਗਲਾ ਮੈਚ ਗੜ੍ਹਸ਼ੰਕਰ ਤੇ ਧਮਾਈ ਦੀਆ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਧਮਾਈ ਦੀ ਟੀਮ 0-4 ਨਾਲ ਜੇਤੂ ਰਹੀ। ਇਸੇ ਤਰਾ ਸਮੁੰਦੜਾ ਅਤੇ ਧਮਾਈ ਦੀ ਟੀਮ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ । ਟੂਰਨਾਂਮੈਟ ਕੱਲ ਦੇ ਅਖੀਰਲੇ ਦਿਨ ਅਥਲੈਟਿਕ ਮੀਟ,ਰੱਸਾ ਕੱਸੀ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਕੱਲ ਟੂਰਨਾਂਮੈਟ ਦੀ ਅਖੀਰਲੇ ਦਿਨ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਐਥਲੈਟਿਕ ਮੀਟ ਮੈਚਾ ਦਾ ਉਦਘਾਟਨ ਐਸ ਡੀ ਐਮ ਗੜ੍ਹਸ਼ੰਕਰ ਪ੍ਰੀਤ ਇੰਦਰ ਸਿੰਘ ਕਰਨਗੇ ਅਤੇ ਸਰਦਾਰ ਹਰਦੇਵ ਸਿੰਘ ਕਾਹਮਾ,ਕਿਰਨਜੀਤ ਸਿੰਘ ਸੰਧੂ ਤੇ ਮਨਜੀਤ ਕੋਰ ਸੰਧੂ ,ਡੀ ਐਸ ਪੀ ਦਲਜੀਤ ਸਿੰਘ ਖੱਖ ਵਿਸ਼ੇਸ ਤੋਰ ਤੇ ਪਹੁੰਚਣੇ ਅਤੇ ਇਨਾਮਾ ਦੀ ਵੰਡ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਕਰਨਗੇ। ਇਸ  ਮੌਕੇ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਰਾਏ,ਰਜਿੰਦਰ ਸ਼ਾਵਲਾ ,ਐਨ ਆਰ ਆਈ ਤੀਰਥ ਸਿੰਘ ਰੱਤੂ,ਝਲਮਣ ਸਿੰਘ ਬੈਂਸ,ਡਾ ਬਾਵਾ ਸਿੰਘ,ਕਮਲਜੀਤ  ਬੈਂਸ ,ਸੁਨੀਲ ਕੁਮਾਰ ਗੋਲਡੀ, ਸੁਰਿੰਦਰ ਕੁਮਾਰ ਐਸ ਡੀ ਓ, ਰਮਨ ਬੰਗਾ, ਪਟਵਾਰੀ ਹਰਪੀ੍ਤ ਸਿੰਘ,ਰਾਜਪਾਲ ਹੈਪੀ,ਪਰਮਜੀਤ ਪੰਮਾ, ਪੁਰੇਵਾਲ ਬ੍ਰਦਰਸ਼,ਕਰਨ ਭੱਟੀ,ਗੁਰਲਾਲ ਸਿੰਘ ਸੰਧੂ,ਹਰਜਿੰਦਰ ਸਿੰਘ ਮਿਨਹਾਸ,ਬਲਵੀਰ ਸਿੰਘ ਚੰਗਿਆੜਾ, ਸਤਨਾਮ ਪਾਰੋਵਾਲ, ਸਿਪਰੀਅਨ ਹਰਭਜਨ ਸਿੰਘ ਰਾਏ ,ਬਲਵੀਰ ਸਿੰਘ ਗੋਲੀਆ , ਡੀ ਪੀ ਮਹਿੰਦਰ ਭੋਲਾ ਅਤੇ ਹੋਰ ਮਾਨਯੋਗ ਸ਼ਖਸੀਅਤਾ ਹਾਜ਼ਰ ਸਨ।  ਅੱਜ ਦੇ ਇਸ ਟੁਰਨਾਮੈਟ ਮੋਕੇ ਸਟੇਜ਼ ਦੀ ਭੂਮਿਕਾ ਅਮਰੀਕ ਹਮਰਾਜ਼ ਅਤੇ ਸਲਿੰਦਰ ਰਾਣਾ ਵਲੋ ਨਿਭਾਈ ਗਈ|