ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਕਰਵਾਇਆ ਜਾ ਰਿਹਾ 14ਵਾਂ ਫੁੱਟਬਾਲ ਟੂਰਨਾਮੈਂਟ ਦੂਸਰੇ ਦਿਨ 'ਚ ਪ੍ਰਵੇਸ਼

ਗੜ੍ਹਸ਼ੰਕਰ( 20 nov ) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਇਆ ਜਾ ਰਿਹਾ 14ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਅੱਜ ਦੂਸਰੇ ਦਿਨ ਵਿੱਚ ਪ੍ਰਵੇਸ਼ ਹੋਇਆ ।

ਗੜ੍ਹਸ਼ੰਕਰ(  20 nov ) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਇਆ ਜਾ ਰਿਹਾ 14ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਅੱਜ ਦੂਸਰੇ ਦਿਨ ਵਿੱਚ ਪ੍ਰਵੇਸ਼ ਹੋਇਆ । ਅੱਜ ਦੇ ਮੈਚਾਂ ਦਾ ਉਦਘਾਟਨ  ਰਛਪਾਲ ਸਿੰਘ ਰਾਜੂ ਸਾਬਕਾ ਪ੍ਰਧਾਨ ਬਸਪਾ,ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਅਮਰਜੀਤ ਸਿੰਘ ਪੁਰਖੋਵਾਲ ਵੀ ਹਾਜ਼ਰ ਸਨ । ਇਸ ਮੋਕੇ ਉਹਨਾਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੀ ਸ਼ਲਾਘਾ ਕਰਦਿਆ  ਸਮੂਹ ਮੈਬਰਾ ਨੂੰ ਜਿਥੇ ਵਧਾਈ ਦਿੱਤੀ ਅਤੇ ਕਿਹਾ ਕਿ ਇਲਾਕੇ ਦੇ ਨੋਜਵਾਨਾ ਨੂੰ ਖੇਡਾ ਨਾਲ ਜੋੜਨਾ ਫੁੱਟਬਾਲ ਕਲੱਬ ਦਾ ਵਿਸ਼ੇਸ ਉਪਰਾਲਾ ਹੈ ਅਤੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਇਸ ਟੂਰਨਾਂਮੈਟ ਮੌਕੇ ਸਪੋਰਟਸ ਕਲੱਬ ਦੇ ਮੈਬਰਾ ਵਲੋ ਆਏ ਹੋਏ ਆਗੂਆਂ ਦਾ ਵਿਸ਼ੇਸ ਤੋਰ ਤੇ ਸਨਮਾਨ ਵੀ ਕੀਤਾ ਗਿਆ |ਅੱਜ ਦੇ ਇਸ ਸਕੂਲ ਪੱਧਰ ਦੇ ਫੁੱਟਬਾਲ ਦੇ ਪਹਿਲੇ ਮੈਚ ਦੋਰਾਨ ਦੋਆਬਾ ਸਕੂਲ ਮਾਹਿਲਪੁਰ ਤੇ ਖਾਲਸਾ ਸਕੂਲ ਨਵਾਂਸ਼ਹਿਰ ਦੀਆ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ  1-2 ਨਾਲ ਖਾਲਸਾ ਸਕੂਲ ਨਵਾਂਸ਼ਹਿਰ ਦੀ ਟੀਮ ਜੇਤੂ ਰਹੀ ਅਤੇ ਦੂਸਰਾ ਸਕੂਲ ਪੱਧਰ ਮੈਚ ਸਰਕਾਰੀ ਸਕੂਲ ਪਾਲਦੀ ਅਤੇ ਸੀਨੀਅਰ ਸੈਕੰਡਰੀ ਸਕੂਲ ਧਮਾਈ  ਵਿੱਚਕਾਰ ਹੋਇਆ ਜਿਸ ਵਿੱਚ ਸਰਕਾਰੀ ਸਕੂਲ ਪਾਲਦੀ ਦੀ ਟੀਮ ਜੇਤੂ ਰਹੀ | ਇਸ ਤਰ੍ਹਾ ਪਿੰਡ ਪੱਧਰ ਧਮਾਈ  ਅਤੇ ਚੱਕ ਫੁੱਲੂ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਚੱਕ ਫੁੱਲੂ ਦੀ ਟੀਮ 0-2 ਨਾਲ ਜੇਤੂ ਰਹੀ ਅਤੇ ਚੱਕ ਗੁਰੂ ਅਤੇ ਪਨਾਮ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਨਾਮ ਦੀ ਟੀਮ ਜੇਤੂ ਰਹੀ । ਇਸੇ ਤਰ੍ਹਾ ਅਗਲਾ ਮੈਚ  ਕੁੱਕੜ ਮਜ਼ਾਰਾ ਅਤੇ ਰੁੜਕੀ ਖਾਸ ਦੀਆ   ਟੀਮਾ ਵਿਚਕਾਰ ਖੇਡਿਆ  ਗਿਆ ਜਿਸ ਵਿੱਚ ਰੁੜਕੀ ਖਾਸ ਦੀ ਟੀਮ ਜੇਤੂ ਰਹੀ । ਇਸ ਮੌਕੇ ਡਾਕਟਰ ਬਾਵਾ ਸਿੰਘ,ਰਾਜੀਵ ਕੁਮਾਰ ,ਬਲਵੀਰ ਸਿੰਘ ਚੰਗਿਆੜਾ ,ਐਨ ਆਰ ਆਈ ਤੀਰਥ ਸਿੰਘ ਰੱਤੂ,ਰਿਟਾ ਸੁਬੇਦਾਰ ਕੇਵਲ ਸਿੰਘ ਭੱਜਲ,ਗੁਰਲਾਲ ਸਿੰਘ ਸੰਧੂ , ਚੇਅਰਮੈਨ ਕਾਬਲ ਸਿੰਘ, ਸੁਨੀਲ ਕੁਮਾਰ ਗੋਲਡੀ,ਲਖਵੀਰ  ਲੱਕੀ, ਰਮਨ ਬੰਗਾ,ਝਲਮਣ ਸਿੰਘ,ਹਰਪੀ੍ਤ ਸਿੰਘ,ਸਰਪੰਚ ਅਵਤਾਰ ਸਿੰਘ ਨਾਨੋਵਾਲ,ਰਾਜੀਵ ਅਰੋੜਾ (ਭੱਪੀ),ਰਾਹੁਲ ਚਾਵਲਾ ,ਹਰਦੀਪ ਸਿੰਘ ਦੀਪਾ,ਕੁਲਦੀਪ ਸਿੰਘ ਗੜੀ,ਰਾਜਪਾਲ ਹੈਪੀ,ਪਰਮਜੀਤ ਪੰਮਾ,ਕਮਲਜੀਤ ਸਿੰਘ ਬੈਂਸ ,ਪ੍ਰਿ ਰਾਜਵਿੰਦਰ ਬੈਂਸ, ਸੰਜੀਵ ਕੁਮਾਰ,ਐਡਵੋਕੇਟ  ਆਰ  ਕੇ ਭੱਟੀ,ਸੰਜੀਵ ਕਾਲੀਆ ,  ਮਹਿੰਦਰ ਸਿੰਘ, ਪੁਰੇਵਾਲ ਬ੍ਰਦਰਸ਼, ਕਰਨ ਭੱਟੀ,ਸਲਿੰਦਰ ਰਾਣਾ,ਸਤਨਾਮ ਪਾਰੋਵਾਲ,ਬਲਵਿੰਦਰ ਕੁਮਾਰ,ਗੁਰਦੀਪ ਸਿੰਘ ਹਨੀ, ਅਤੇ ਹੋਰ ਮਾਨਯੋਗ ਸ਼ਖਸੀਅਤਾ ਹਾਜ਼ਰ ਸਨ।
 ਸ਼੍ਰੀ ਮਤੀ ਸਵਿਤਾ ,ਸ਼੍ਰੀ ਮਤੀ ਅੰਜੂ ਬਾਲਾ,ਸ਼੍ਰੀ ਮਤੀ ਚਰਨਜੀਤ ਕੋਰ,ਸ਼੍ਰੀ ਮਤੀ ਕੰਚਨ , ਸ਼੍ਰੀ ਮਤੀ ਦਿਖਸ਼ਾ,ਰਮਨਦੀਪ ਕੁਮਾਰ ਸ਼੍ਰੀ ਮਤੀ ਪੂਜਾ, ਜਸਵਿੰਦਰ ਸਿੰਘ ਹਾਜ਼ਰ ਸਨ।ਅੱਜ ਦੇ ਇਸ ਟੁਰਨਾਮੈਟ ਮੋਕੇ ਸਟੇਜ਼ ਦੀ ਭੂਮਿਕਾ ਅਮਰੀਕ ਹਮਰਾਜ਼ ਵਲੋ ਨਿਭਾਈ ਗਈ  |