ਸਾਬੀ ਈਸਪੁਰੀ ਦੀ ਬਾਲ ਪੁਸਤਕ 'ਮੇਰੀ ਕਿਤਾਬ ' ਰਿਲੀਜ਼

ਮਾਹਿਲਪੁਰ 19 Nov - ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਸਾਹਿਤਕਾਰ ਸਾਬੀ ਈਸਪੁਰੀ ਵਲੋਂ ਅੱਜ ਆਪਣੀ ਬੇਟੀ ਤਨੀਸ਼ਾ ਗਿੱਲ ਤੇ ਬੇਟੇ ਦਾਨਿਸ਼ ਗਿੱਲ ਦੇ ਮਹੀਨਾਵਾਰ ਜਨਮ ਦਿਨ ਤੇ ਦੋਨੋਂ ਬੱਚਿਆਂ ਤੇ ਬਾਲ ਸਾਹਿਤ ਲਈ ਤੋਹਫੇ ਵਜੋਂ ਬਾਲ ਪੁਸਤਕ 'ਮੇਰੀ ਕਿਤਾਬ 'ਰਿਲੀਜ਼ ਕੀਤੀ। ਸਾਬੀ ਈਸਪੁਰੀ ਨੇ ਦੱਸਿਆ ਕਿ ਇਹ ਉਹਨਾਂ ਵਲੋਂ ਪੰਜਾਬੀ ਬਾਲ ਸਾਹਿਤ ਨੂੰ ਦਸਵੀਂ ਬਾਲ ਪੁਸਤਕ ਭੇਂਟ ਕੀਤੀ ਗਈ ਹੈ।

ਮਾਹਿਲਪੁਰ 19 Nov - ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਸਾਹਿਤਕਾਰ ਸਾਬੀ ਈਸਪੁਰੀ ਵਲੋਂ ਅੱਜ ਆਪਣੀ ਬੇਟੀ ਤਨੀਸ਼ਾ ਗਿੱਲ ਤੇ ਬੇਟੇ ਦਾਨਿਸ਼ ਗਿੱਲ ਦੇ ਮਹੀਨਾਵਾਰ ਜਨਮ ਦਿਨ ਤੇ ਦੋਨੋਂ ਬੱਚਿਆਂ ਤੇ ਬਾਲ ਸਾਹਿਤ ਲਈ ਤੋਹਫੇ ਵਜੋਂ ਬਾਲ ਪੁਸਤਕ 'ਮੇਰੀ ਕਿਤਾਬ 'ਰਿਲੀਜ਼ ਕੀਤੀ। ਸਾਬੀ ਈਸਪੁਰੀ ਨੇ ਦੱਸਿਆ ਕਿ ਇਹ ਉਹਨਾਂ ਵਲੋਂ ਪੰਜਾਬੀ ਬਾਲ ਸਾਹਿਤ ਨੂੰ ਦਸਵੀਂ ਬਾਲ ਪੁਸਤਕ ਭੇਂਟ ਕੀਤੀ ਗਈ ਹੈ। ਸਾਬੀ ਈਸਪੁਰੀ ਨੇ ਇਸ ਬਾਲ ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪੁਸਤਕ ਜਪਾਨੀ ਕਾਵਿ ਵਿਧਾ ਹਾਇਕੂ ਨੂੰ ਮੁੱਖ ਰੱਖ ਕੇ ਪੰਜਾਬੀ ਬਾਲ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿੱਚ ਉਹਨਾਂ ਨੇ ਹਾਇਕੂ ਨੂੰ ਹਾਇਕੂ ਨਾਲ ਜੋੜ-ਜੋੜ ਕੇ ਇੱਕ ਮਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਉਹਨਾਂ ਇਸ ਕਾਵਿ ਵਿਧਾ ਨੂੰ 'ਬਾਲ ਹਾਇਕੂ ਮਾਲ਼ਾ' ਦਾ ਨਾਮ ਦਿੱਤਾ ਹੈ। ਇਸ ਮੌਕੇ ਤਨੀਸ਼ਾ ਵਿੱਦਿਅਕ ਟਰੱਸਟ ਦੇ ਸਰਪ੍ਰਸਤ ਸ਼੍ਰੀ ਲਾਲ ਚੰਦ ਜੀ, ਲਵਪ੍ਰੀਤ ਸਿੰਘ, ਅੰਕੁਸ਼ ਹੀਰ, ਤਨੀਸ਼ਾ ਤੇ ਸਾਬੀ ਈਸਪੁਰੀ ਹਾਜ਼ਰ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬੀ ਈਸਪੁਰੀ ਨੇ ਦੱਸਿਆ ਕਿ ਇਸ ਕਿਤਾਬ ਨੂੰ ਬਸੰਤ ਸੁਹੇਲ ਪਬਲੀਕੇਸ਼ਨ ਫਗਵਾੜਾ ਵਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਇਸ ਲਈ ਸਤਿਕਾਰਯੋਗ ਹਰਮਿੰਦਰ ਸਿੰਘ ਵਿਰਦੀ ਜੀ ਤੇ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਦੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ  ਧੰਨਵਾਦ ਕੀਤਾ ਤੇ ਬੇਟੀ ਤਨੀਸ਼ਾ ਤੇ ਬੇਟੇ ਦਾਨਿਸ਼ ਨੂੰ ਮਹੀਨਾਵਾਰ ਜਨਮ ਦਿਨ ਦੀ ਵਧਾਈ ਦਿੱਤੀ।