
ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ 'ਚ ਐਲਾਨੇ ਤਿੰਨ ਦਿਨਾਂ ਧਰਨੇ ਨੂੰ ਸਫ਼ਲ ਬਣਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ,ਮੈਂਬਰਾਂ ਤੇ ਸਮੱਰਥਕਾਂ ਵਲੋਂ ਸਰਗਰਮੀਆਂ ਸ਼ੁਰੂ
ਮਾਹਿਲਪੁਰ, (19 ਨਵੰਬਰ) ਅੱਜ ਭਾਕਿਯੂ ਏਕਤਾ ਉਗਰਾਹਾਂ ਹੁਸ਼ਿਆਰਪੁਰ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਬੁੱਲ੍ਹੋਵਾਲ ਵਿਖੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਸ਼ਿੰਗਾਰਾ ਸਿੰਘ ਜੀ ਦੀ ਪ੍ਰਧਾਨੀ ਹੇਠ ਹੋਈ।ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਸਾਰੀਆਂ ਫਸਲਾਂ ਨੂੰ ਲਾਭਦਾਇਕ ਐਮ. ਐਸ. ਪੀ. ਨਾਲ ਚੁੱਕਣ ਦੀ ਗਰੰਟੀ,ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਯੋਗ ਮੁਆਵਜ਼ਾ,ਪਰੀਵਾਰ ਦੇ ਇਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ,ਝੂਠੇ ਕੇਸ ਵਾਪਸ ਲੈਣ,ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ, ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਨ,ਕਿਸਾਨਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਨ
ਮਾਹਿਲਪੁਰ, (19 ਨਵੰਬਰ) ਅੱਜ ਭਾਕਿਯੂ ਏਕਤਾ ਉਗਰਾਹਾਂ ਹੁਸ਼ਿਆਰਪੁਰ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਬੁੱਲ੍ਹੋਵਾਲ ਵਿਖੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਸ਼ਿੰਗਾਰਾ ਸਿੰਘ ਜੀ ਦੀ ਪ੍ਰਧਾਨੀ ਹੇਠ ਹੋਈ।ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਸਾਰੀਆਂ ਫਸਲਾਂ ਨੂੰ ਲਾਭਦਾਇਕ ਐਮ. ਐਸ. ਪੀ. ਨਾਲ ਚੁੱਕਣ ਦੀ ਗਰੰਟੀ,ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਯੋਗ ਮੁਆਵਜ਼ਾ,ਪਰੀਵਾਰ ਦੇ ਇਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ,ਝੂਠੇ ਕੇਸ ਵਾਪਸ ਲੈਣ,ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ, ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਨ,ਕਿਸਾਨਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਨ,60 ਸਾਲ ਦੀ ਉਮਰ ਤੋਂ 10000 ਰੁ ਮਹੀਨਾ ਪੈਨਸ਼ਨ ਲਾਗੂ ਕਰਨ, ਪਰਾਲੀ ਸਾੜਨ ਤੋਂ ਬਚਣ ਲਈ ਕਿਸੇ ਪੱਕੇ ਹੱਲ ਲਈ ਚੰਡੀਗੜ੍ਹ ਵਿਖੇ 26,27,28 ਨਵੰਬਰ ਨੂੰ ਤਿੰਨ ਰੋਜ਼ਾ ਪੱਕੇ ਧਰਨੇ ਵਿੱਚ ਜਾਣ ਲਈ ਭਾਰੀ ਉਤਸ਼ਾਹ ਪਾਇਆ ਗਿਆ।ਸੰਯੁਕਤ ਕਿਸਾਨ ਮੋਰਚੇ ਦੇ ਇਸ ਪ੍ਰੋਗਰਮ ਨੂੰ ਸਫਲ ਬਣਾਉਣ ਲਈ ਅੱਜ ਤੋਂ ਹੀ ਯਤਨ ਆਰੰਭ ਦਿੱਤੇ ਗਏ ਹਨ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ 26 ਨਵੰਬਰ ਨੂੰ ਚੰਡੀਗੜ੍ਹ ਜਾਣ ਵਾਲੇ ਕਾਫ਼ਲੇ ਵਿਚ ਵੱਧ ਚੜ ਕੇ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨ।ਇਸ ਮੀਟਿੰਗ ਵਿੱਚ ਮਹਿੰਦਰਪਾਲ ਸਿੰਘ, ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ,ਮਲਕੀਤ ਸਿੰਘ ਹੀਰ, ਮਦਨ ਲਾਲ, ਜਸਵੰਤ ਸਿੰਘ ਲਾਂਬੜਾ,ਪਰਮਜੀਤ ਸਿੰਘ ਕਾਲਕਟ,ਕੁਲਤਾਰ ਸਿੰਘ, ਬਲਾਕ ਪ੍ਰਧਾਨ ਪਿਆਰਾ ਸਿੰਘ,ਬਚਨ ਸਿੰਘ, ਡਾ. ਜਤਿੰਦਰ ਸਿੰਘ ਕਾਲੜਾ, ਹਰਵਿੰਦਰ ਸਿੰਘ,ਜਸਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਗੁਰਨਾਮ ਸਿੰਘ ਕੋਟਲਾ, ਆਦਿ ਹਾਜ਼ਰ ਸਨ।
