
ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 15 ਦਸੰਬਰ ਨੂੰ
ਪਟਿਆਲਾ, 19 ਨਵੰਬਰ - ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੀ 15 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਸਰਗਰਮੀਆਂ ਸ਼ੁਰੂ ਤਾਂ ਹੋ ਗਈਆਂ ਹਨ ਪਰ ਅਜੇ ਓਨੀ ਰਫ਼ਤਾਰ ਨਹੀਂ ਫੜੀ ਪਰ ਜੇ ਭਲਕੇ ਐਡਵੋਕੇਟ ਦਿਨੇਸ਼ ਬਾਤਿਸ਼ ਵੱਲੋਂ ਮੀਟਿੰਗ ਤੋਂ ਬਾਅਦ ਆਪਣੀ ਟੀਮ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਕਾਫ਼ੀ ਤੇਜ਼ੀ ਆ ਜਾਵੇਗੀ।
ਪਟਿਆਲਾ, 19 ਨਵੰਬਰ - ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੀ 15 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਸਰਗਰਮੀਆਂ ਸ਼ੁਰੂ ਤਾਂ ਹੋ ਗਈਆਂ ਹਨ ਪਰ ਅਜੇ ਓਨੀ ਰਫ਼ਤਾਰ ਨਹੀਂ ਫੜੀ ਪਰ ਜੇ ਭਲਕੇ ਐਡਵੋਕੇਟ ਦਿਨੇਸ਼ ਬਾਤਿਸ਼ ਵੱਲੋਂ ਮੀਟਿੰਗ ਤੋਂ ਬਾਅਦ ਆਪਣੀ ਟੀਮ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਕਾਫ਼ੀ ਤੇਜ਼ੀ ਆ ਜਾਵੇਗੀ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਅਜੇ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਕੇ ਪੀ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਸਾਬਕਾ ਪ੍ਰਧਾਨ ਮਨਵੀਰ ਟਿਵਾਣਾ ਦੇ ਗਰੁਪ ਨੂੰ ਮਾਤ ਦੇਣ ਲਈ ਉਹ ਟਿਵਾਣਾ ਵਿਰੋਧੀ ਗਰੁਪ ਨਾਲ ਖੜ ਸਕਦੇ ਹਨ। ਇਸੇ ਸਮੇਂ ਸੀਨੀਅਰ ਐਡਵੋਕੇਟ ਆਰ ਐਨ ਕੌਸ਼ਲ ਤੇ ਇੰਦਰਜੀਤ ਸਿੰਘ ਮਾਨ ਨੂੰ ਚੋਣਾਂ ਲਈ ਰਿਟਰਨਿੰਗ ਅਫ਼ਸਰ ਚੁਣਿਆ ਗਿਆ ਹੈ ਜਦਕਿ ਐਡਵੋਕੇਟ ਕੁਲਵੰਤ ਸਿੰਘ, ਐਡਵੋਕੇਟ ਚਮਨਦੀਪ ਮਿੱਤਲ ਤੇ ਐਡਵੋਕੇਟ ਚਰਨਜੀਤ ਸਿੰਘ ਨੂੰ ਸਹਾਇਕ ਰਿਟਰਨਿੰਗ ਅਫਸਰ ਚੁਣਿਆ ਗਿਆ ਹੈ। ਇਨ੍ਹਾਂ ਪੰਜਾਂ ਦੀ ਅਗਵਾਈ ਵਿੱਚ ਹੀ ਚੋਣ ਕਰਵਾਈ ਜਾਏਗੀ। ਵਕੀਲਾਂ ਦੀ ਫਾਈਨਲ ਵੋਟਰ ਸੂਚੀ 30 ਨਵੰਬਰ ਤਕ ਜਾਰੀ ਕੀਤੀ ਜਾਣੀ ਹੈ। ਇਸਤੋਂ ਬਾਅਦ ਬਾਰ ਐਸੋਸੀਏਸ਼ਨ ਕਮੇਟੀ ਆਪਣੇ ਇੱਕ ਸਾਲ ਦੇ ਅਕਾਊਂਟ ਨੂੰ ਆਡਿਟ ਕਰਵਾਏਗੀ। ਇਸ ਮਗਰੋਂ ਹੀ ਨਾਮਜ਼ਦਗੀ ਕਾਗਜ਼ ਭਰਨ, ਇਨ੍ਹਾਂ ਕਾਗ਼ਜ਼ਾਂ ਦੀ ਜਾਂਚ, ਨਾਮਜ਼ਦਗੀ ਕਾਗਜ਼ ਵਾਪਸ ਲੈਣ ਅਤੇ ਚੋਣ ਨਿਸ਼ਾਨ ਜਾਰੀ ਕਰਨ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। 15 ਦਸੰਬਰ ਨੂੰ ਵੋਟਿੰਗ ਤੋਂ ਬਾਅਦ ਉਸੇ ਰਾਤ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
