
ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਗੋਪਾ ਅਸ਼ਟਮੀ ਨੂੰ ਮੁੱਖ ਰੱਖਦਿਆਂ ਸ੍ਰੀ ਭਗਤਮਾਲ ਕਥਾ ਨਿਰੰਤਰ ਜਾਰੀ
ਮਾਹਿਲਪੁਰ, (18 ਨਵੰਬਰ) ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਗੋਪਾ ਅਸ਼ਟਮੀ ਦੇ ਪਵਿੱਤਰ ਪਰਵ ਨੂੰ ਮੁੱਖ ਰੱਖਦੇ ਹੋਏ ਚਾਰ ਦਿਨਾਂ ਸ਼੍ਰੀ ਭਗਤ ਮਾਲ ਕਥਾ ਡੇਰਾ ਬਾਪੂ ਗੰਗਾ ਦਾਸ ਵਿਖੇ 17 ਨਵੰਬਰ ਤੋਂ 20 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਮਨਦੀਪ ਬੈਂਸ ਨੇ ਦੱਸਿਆ ਕਿ ਇਹ ਪ੍ਰੋਗਰਾਮ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਦੀ ਦੇਖ ਰੇਖ ਵਿੱਚ ਹੋ ਰਿਹਾ ਹੈl
ਮਾਹਿਲਪੁਰ, (18 ਨਵੰਬਰ) ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਗੋਪਾ ਅਸ਼ਟਮੀ ਦੇ ਪਵਿੱਤਰ ਪਰਵ ਨੂੰ ਮੁੱਖ ਰੱਖਦੇ ਹੋਏ ਚਾਰ ਦਿਨਾਂ ਸ਼੍ਰੀ ਭਗਤ ਮਾਲ ਕਥਾ ਡੇਰਾ ਬਾਪੂ ਗੰਗਾ ਦਾਸ ਵਿਖੇ 17 ਨਵੰਬਰ ਤੋਂ 20 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਮਨਦੀਪ ਬੈਂਸ ਨੇ ਦੱਸਿਆ ਕਿ ਇਹ ਪ੍ਰੋਗਰਾਮ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਦੀ ਦੇਖ ਰੇਖ ਵਿੱਚ ਹੋ ਰਿਹਾ ਹੈl ਕਥਾ ਰੋਜਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਹੋ ਰਹੀ ਹੈl 20 ਨਵੰਬਰ ਨੂੰ ਕਥਾ ਸਮਾਗਮ ਸਵੇਰੇ 11 ਵਜੇ ਤੋਂ 2 ਵਜੇ ਤੱਕ ਹੋਵੇਗਾl ਸਾਧਵੀ ਰਾਧਾ ਜੀ ਬਿਰਿੰਦਾਵਨ ਧਾਮ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਅਤੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨl ਬਾਪੂ ਜੀ ਦੇ ਲੰਗਰ ਅਟੁੱਟ ਚੱਲ ਰਹੇ ਨੇl ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋ ਕੇ ਬਾਪੂ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀl
