
ਜੋਗਾ ਮੁਕਾਬਲੇ ਵਿਚ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ
ਮਾਹਿਲਪੁਰ, (17 ਨਵੰਬਰ) ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵੋਮੈਨ ਚੇਲਾ ਮਖਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਨੇ ਜੋਗਾ ਮੁਕਾਬਲੇ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ।
ਮਾਹਿਲਪੁਰ, (17 ਨਵੰਬਰ) ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵੋਮੈਨ ਚੇਲਾ ਮਖਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਨੇ ਜੋਗਾ ਮੁਕਾਬਲੇ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ। ਕਾਲਜ ਦੇ ਸਾਰੇ ਕਮੇਟੀ ਮੈਂਬਰ,ਪ੍ਰਿੰਸੀਪਲ ਮੈਡਮ ਸਰੂਪ ਰਾਣੀ ਅਤੇ ਸਰੀਰਕ ਸਿੱਖਿਆ ਦੀ ਅਧਿਆਪਕਾ ਮੈਡਮ ਰੇਖਾ ਰਾਣੀ (ਅਸਿਸਟੈਂਟ ਪ੍ਰੋਫੈਸਰ ਜੋਗਾ) ਜੋਗਾ ਟੀਮ ਦੀ ਕੋਚ ਦੀ ਮਿਹਨਤ ਸਦਕਾ, ਪਲਕ ਸ਼ਰਮਾ, ਕਿਰਨਪ੍ਰੀਤ, ਹਰਜਿੰਦਰ, ਪੂਨਮ, ਕੋਮਲ ਸੁਹਾਨ ਅਤੇ ਸਿਮਰਨਪ੍ਰੀਤ ਕੌਰ ਦੀ ਮਿਹਨਤ ਨੇ ਮਾਣ ਪ੍ਰਾਪਤ ਕੀਤਾ। ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵੋਮੈਨ ਚੇਲਾ ਮਖਸੂਸਪੁਰ ਦੀ ਪ੍ਰਿੰਸੀਪਲ ਮੈਡਮ ਸਰੂਪ ਰਾਣੀ ਨੇ ਕਿਹਾ ਕਿ ਆਓ ਅਸੀਂ ਸਾਰੇ ਬੱਚਿਆਂ ਨੂੰ ਜੋਗਾ ਅਭਿਆਸ ਨਾਲ ਜੋੜੀਏ ਜਿਸ ਨਾਲ ਬੱਚੇ ਭਿਆਨਕ ਬਿਮਾਰੀਆਂ ਤੋਂ ਬਚ ਸਕਣ ਤੇ ਸਿਹਤਮੰਦ ਹੋਣ। ਬੱਚਿਆਂ ਦੀ ਇਸ ਜਿੱਤ ਨਾਲ ਇਲਾਕੇ ਵਿੱਚ ਕਾਫੀ ਵਾਹ ਵਾਹ ਹੋ ਰਹੀ ਹੈ।
