
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋ 14ਵੇਂ ਫੁੱਟਬਾਲ ਟੂਰਨਾਂਮੈਂਟ ਦਾ ਅਗਾਜ਼
ਗੜ੍ਹਸ਼ੰਕਰ( ) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ 14ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਦਾ ਅਗਾਜ਼ ਕੀਤਾ ਗਿਆ|
ਗੜ੍ਹਸ਼ੰਕਰ( ) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ 14ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਦਾ ਅਗਾਜ਼ ਕੀਤਾ ਗਿਆ|ਟੂਰਨਾਂਮੈਟ ਦੀ ਸ਼ੁਰੂਆਤ ਮੌਕੇ ਅਰਦਾਸ ਕੀਤੀ ਗਈ ਉਪਰੰਤ ਸੰਤ ਬਾਬਾ ਅਮਰੀਕ ਸਿੰਘ ਮੰਨਣਹੰਨਾ ਵਾਲਿਆ ਦੇ ਆਸ਼ੀਰਵਾਦ ਸਦਕਾ ਮੈਚ ਦੀ ਸ਼ੁਰੂਆਤ ਕੀਤੀ ਗਈ । ਮੈਚ ਦਾ ਉਦਘਾਟਨ ਬੀ ਜੇ ਪੀ ਆਗੂ ਅਵਿਨਾਸ਼ ਰਾਏ ਖੰਨਾ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ ਸੀਮਾ ਰਾਣੀ ਬੁੱਧੀ ਰਾਜਾ,ਵਲੋ ਸਾਝੇ ਤੋਰ ਤੇ ਕੀਤਾ ਗਿਆ ਇਸ ਮੋਕੇ ਉਹਨਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੇ ਸਮੂਹ ਮੈਬਰਾਂ ਨੂੰ ਜਿਥੇ ਵਧਾਈ ਦਿੱਤੀ |ਉਥੇ ਹੀ ਉਹਨਾਂ ਕਿਹਾ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ ਅੱਜ ਦੇ ਸਮੇਂ ਵਿੱਚ ਵੀ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੁਮਿਕਾ ਨਿਭਾ ਰਿਹਾ ਹੈ | ਇਸ ਮੋਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਦੇ ਸਮੂਹ ਮੈਬਰਾਂ ਵਲੋ ਆਏ ਹੋਏ ਆਗੂਆਂ ਅਤੇ ਪੰਤਵੰਤਿਆਂ ਦਾ ਵਿਸ਼ੇਸ ਤੋਰ ਤੇ ਸਨਮਾਨ ਵੀ ਕੀਤਾ ਗਿਆ |ਅੱਜ ਦੇ ਇਸ ਸਕੂਲ ਪੱਧਰ ਦੇ ਫੁੱਟਬਾਲ ਦੇ ਪਹਿਲ ਮੈਚ ਫਤਿਹਪੁਰੂ ਸਕੂਲ ਤੇ ਗੜ੍ਹਸ਼ੰਕਰ ਸਕੂਲ ਦੀਆ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਫਤਹਿਪੁਰ ਦੀ ਟੀਮ ਜੇਤੂ ਰਹੀ ਅਤੇ ਦੂਸਰਾ ਸਕੂਲ ਪੱਧਰ ਮੈਚ ਖਾਲਸਾ ਸਕੂਲ ਬੰਗਾ ਅਤੇ ਸੀਨੀਅਰ ਸੈਕੰਡਰੀ ਸਕੂਲ ਰੁੜਕੀ ਖਾਸ ਵਿੱਚਕਾਰ ਹੋਇਆ ਜਿਸ ਵਿੱਚ ਖਾਲਸਾ ਸਕੂਲ ਬੰਗਾ ਦੀ ਟੀਮ 0-1 ਨਾਲ ਜੇਤੂ ਰਹੀ | ਇਸ ਤਰ੍ਹਾ ਪਿੰਡ ਪੱਧਰ ਸੜੋਆ ਅਤੇ ਚੱਕ ਸਿੰਘਾਂ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਚੱਕ ਸਿੰਘਾਂ ਦੀ ਟੀਮ ਜੇਤੂ ਰਹੀ ਅਤੇ ਅਗਲਾ ਪਿੰਡ ਪੱਧਰ ਮੈਚ ਸੋਨਾ ਅਤੇ ਸੁੱਜੋ ਟੀਮਾ ਵਿਚਕਾਰ ਖੇਡਿਆਂ ਗਿਆ ਜਿਸ ਵਿੱਚ ਸੋਨਾ ਦੀ ਟੀਮ ਜੇਤੂ ਰਹੀ ਇਸੇ ਤਰ੍ਹਾ ਪਿੰਡ ਪੱਧਰ ਦਾ ਮੈਚ ਸਮੁੰਦੜਾ ਅਤੇ ਬੋੜਾ ਦੀਆਂ ਟੀਮਾਂ ਵਿਚਕਾਰ ਖੇਡਿਆਂ ਗਿਆ ਜਿਸ ਵਿੱਚ ਸਮੁੰਦੜਾ ਦੀ ਟੀਮ ਜੇਤੂ ਰਹੀ। ਟੁਰਨਾਮੈਟ ਮੋਕੇ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਪਿਛਲੇ ਲੰਮੇ ਸਮੇ ਤੋ ਨੋਜ਼ਵਾਨਾਂ ਨੂੰ ਖੇਡਾਂ ਵੱਲ ਜੋੜਨ ਦਾ ਵਿਸ਼ੇਸ ਉਪਰਾਲਾ ਕੀਤਾ ਜਾ ਰਿਹਾ ਹੈ ਤਾ ਜੋ ਨੋਜ਼ਵਾਨ ਆਪਣੀ ਜਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰ ਸਕਣ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਕੁਰੀਤੀਆਂ ਤੋ ਬੱਚ ਸਕਣ | ਇਸ ਮੌਕੇ ਸਰਦਾਰ ਬਾਵਾ ਸਿੰਘ,ਸ਼੍ਰੀ ਮਤੀ ਨਰੰਜਨ ਕੋਰ,ਰਜਿੰਦਰ ਸ਼ਾਵਲਾ, ਐਡਵੋਕੇਟ ਪੰਕਜ਼ ਕ੍ਰਿਰਪਾਲ,ਅਵਿਨਾਸ਼ ਸ਼ਰਮਾਂ,ਰਾਜੀਵ ਕੁਮਾਰ ,ਹਰਪ੍ਰੀਤ ਸਿੰਘ ਵਾਲੀਆ ,ਕਿਸਾਨ ਆਗੂ ਜਸਵੰਤ ਸਿੰਘ ਭੱਠਲ,ਬਲਵੀਰ ਸਿੰਘ ਚੰਗਿਆੜਾ,ਪਰਮਜੀਤ ਸਿੰਘ ਬੱਬਰ ,ਪਰਮਵੀਰ ਸਿੰਘ,ਐਨ ਆਰ ਆਈ ਤੀਰਥ ਸਿੰਘ ਰੱਤੂ,ਰਿਟਾ ਸੁਬੇਦਾਰ ਕੇਵਲ ਸਿੰਘ ਭੱਜਲ, ,ਸੁਨੀਲ ਕੁਮਾਰ ਗੋਲਡੀ,ਮਹਿੰਦਰ ਸਿੰਘ ਭੋਲਾ,ਲਖਵੀਰ ਲੱਕੀ,,ਜੋਗ ਰਾਜ਼ ਗੰਭੀਰ,ਰਮਨ ਬੰਗਾ,ਝਲਮਣ ਸਿੰਘ ਬੈਂਸ,ਪਟਵਾਰੀ ਹਰਪੀ੍ਤ ਸਿੰਘ,ਸਰਪੰਚ ਅਵਤਾਰ ਸਿੰਘ ਨਾਨੋਵਾਲ,ਰਾਜਪਾਲ ਹੈਪੀ,ਅਵਤਾਰ ਸਿੰਘ ਸੀਹਰਾ,ਪਰਮਜੀਤ ਪੰਮਾ,ਕਮਲਜੀਤ ਬੈਂਸ,ਰਾਜ ਕੁਮਾਰ ਭੱਟੀ , ਇੰਦਰ ਕੁਮਾਰ ਫੌਜੀ,ਪੁਰੇਵਾਲ ਬ੍ਰਦਰਸ਼, ਕਰਨ ਭੱਟੀ,ਸਲਿੰਦਰ ਰਾਣਾ,ਸਤਨਾਮ ਪਾਰੋਵਾਲ, ਸੀਪਰੀਅਨ ਅਤੇ ਹੋਰ ਮਾਨਯੋਗ ਸ਼ਖਸੀਅਤਾ ਹਾਜ਼ਰ ਸਨ ਅੱਜ ਦੇ ਇਸ ਟੁਰਨਾਮੈਟ ਮੋਕੇ ਸਟੇਜ਼ ਦੀ ਭੂਮਿਕਾ ਅਮਰੀਕ ਹਮਰਾਜ਼ ਅਤੇ ਮਨਜੀਤ ਲੱਲੀਆ ਵਲੋ ਬਾਖੂਬੀ ਨਾਲ ਨਿਭਾਈ ਗਈ |
