ਆਮ ਆਦਮੀ ਕਲੀਨਿਕਾਂ ਵਿੱਚ ਨਹੀਂ ਮਿਲ ਰਹੀਆਂ ਦਵਾਈਆਂ
ਐਸ ਏ ਐਸ ਨਗਰ, 16 ਨਵੰਬਰ - ਪੰਜਾਬ ਸਰਕਾਰ ਵਲੋਂ ਆਮ ਆਦਮੀ ਕਲੀਲਿਕ ਖੋਲ੍ਹ ਕੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹਨਾਂ ਕਲੀਨਿਕਾਂ ਰਾਹੀਂ ਆਮ ਲੋਕਾਂ ਨੂੰ ਉਹਨਾਂ ਦੇ ਘਰਾਂ ਨੇੜੇ ਬਿਹਤਰ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਮੁਫਤ ਇਲਾਜ ਦੀ ਸੁਵਿਧਾ ਦੇਣ ਦੇ ਨਾਲ ਨਾਲ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਹਰ ਤਰ੍ਹਾਂ ਦੇ ਟੈਸਟ ਵੀ ਕਰਵਾਏ ਜਾਂਦੇ ਹਨ।

ਸ਼ੁਰੂ ਸ਼ੁਰੂ ਵਿੱਚ ਇਹਨਾਂ ਕਲੀਨਿਕਾਂ ਵਿੱਚ ਸੁਵਿਧਾਵਾਂ ਵੀ ਮਿਲ ਰਹੀਆਂ ਸਨ ਪਰੰਤੂ ਹੁਣ ਹਾਲਾਤ ਹੁਣ ਹਾਲਾਤ ਇਹ ਹੋ ਗਏ ਹਨ ਕਿ ਆਮ ਆਦਮੀ ਕਲੀਨਿਕ ਵਿੱਚ ਦਵਾਈਆਂ ਵੀ ਪੂਰੀਆਂ ਨਹੀਂ ਮਿਲ ਰਹੀਆਂ ਹਨ ਅਤੇ ਇਹਨਾਂ ਕਲੀਨਿਕਾਂ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਬਾਹਰ ਤੋਂ ਖਰੀਦਣੀਆਂ ਪੈਂਦੀਆਂ ਹਨ।
ਸਥਾਨਕ ਫੇਜ਼ 1 ਵਿੱਚ ਸਥਿਤ ਆਮ ਆਦਮੀ ਕਲੀਨਿਕ ਵਿੱਚ ਆਏ ਲੋਕਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਵਿੱਚ ਦਵਾਈਆਂ ਨਾ ਮਿਲਣ ਕਾਰਨ ਉਹਨਾਂ ਨੂੰ ਬਾਹਰੋਂ ਦਵਾਈ ਖਰੀਦਣੀ ਪੈ ਰਹੀ ਹੈ।
ਫੇਜ਼ 1 ਦੀ ਸਮਾਜਸੇਵੀ ਆਗੂ ਪੁਸ਼ਪਾ ਪੁਰੀ ਨੇ ਕਿਹਾ ਕਿ ਇਸ ਤੋਂ ਤਾਂ ਪਹਿਲਾਂ ਵਾਲੀ ਡਿਸਪੈਂਸਰੀ ਹੀ ਚੰਗੀ ਸੀ ਜਿੱਥੇ ਪੂਰੀ ਦਵਾਈ ਤਾਂ ਮਿਲਦੀ ਸੀ। ਉਹਨਾਂ ਮੰਗ ਕੀਤੀ ਕਿ ਇੱਥੇ ਸਾਰੀਆਂ ਦਵਾਈਆਂ ਮਿਲਣੀਆਂ ਚਾਹੀਦੀਆਂ ਹਨ ਤੇ ਤਿੰਨ ਦਿਨ ਦੀ ਜਗ੍ਹਾ ਪੰਜ ਦਿਨ ਦੀ ਦਵਾਈ ਮਿਲਣੀ ਚਾਹੀਦੀ ਹੈ।