ਮੁਫ਼ਤ ਕੈਂਸਰ ਕੇਅਰ ਮੈਡੀਕਲ ਚੈਕਅੱਪ ਕੈਂਪ ਦੀ ਤਿਆਰੀ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ

ਐਨ ਐਸ ਐਮ ਹਾਈ ਸਕੂਲ ਪਿੰਡ ਅਚਲਪੁਰ ਬੀਟ ਏਰੀਆ, ਗੜਸ਼ੰਕਰ ਵਿਖੇ ਮਿਤੀ 20-11-2023 ਨੂੰ ‘ਪਹਿਲਾ ਇਨਸਾਨੀਅਤ ਸੰਸਥਾ’ ਦੇ ਡਾਇਰੈਕਟਰ ਅਤੇ ਸ਼ੰਸਥਾਪਕ, ਸਰਦਾਰ ਅਜੇਵੀਰ ਸਿੰਘ ਲਾਲਪੁਰਾ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਏ ਜਾਣ ਵਾਲੇ ਮੁਫਤ ਕੈਂਸਰ ਕੇਅਰ ਮੈਡੀਕਲ ਚੈਕਅਪ ਕੈਂਪ ਦੀਆਂ ਤਿਆਰੀਆਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਸਰਦਾਰ ਪਰਮਜੀਤ ਸਿੰਘ ਰੌਲੂ ਮਾਜਰਾ, ਮੁੱਖ ਵਲੰਟੀਅਰ, ਰੂਪਨਗਰ ਵਲੋਂ ਅੱਜ ਮਿਤੀ 15-11-2023 ਨੂੰ ਪ੍ਰਬੰਧਕਾਂ ਨਾਲ ਮੁਫਤ ਮੈਡੀਕਲ ਕੈਂਪ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਗਈ ਅਤੇ ਪਰਮਜੀਤ ਸਿੰਘ ਵਲੋਂ ਸੰਸਥਾ ਦੇ ਨਿਯਮਾਂ ਅਨੁਸਾਰ ਵਿਸਥਾਰਕ ਜਾਣਕਾਰੀ ਦਿੱਤੀ ਗਈ ਹੈ।

ਐਨ ਐਸ ਐਮ ਹਾਈ ਸਕੂਲ ਪਿੰਡ ਅਚਲਪੁਰ ਬੀਟ ਏਰੀਆ, ਗੜਸ਼ੰਕਰ ਵਿਖੇ ਮਿਤੀ 20-11-2023 ਨੂੰ ‘ਪਹਿਲਾ ਇਨਸਾਨੀਅਤ ਸੰਸਥਾ’ ਦੇ ਡਾਇਰੈਕਟਰ ਅਤੇ ਸ਼ੰਸਥਾਪਕ, ਸਰਦਾਰ ਅਜੇਵੀਰ ਸਿੰਘ ਲਾਲਪੁਰਾ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਏ ਜਾਣ ਵਾਲੇ ਮੁਫਤ ਕੈਂਸਰ ਕੇਅਰ ਮੈਡੀਕਲ ਚੈਕਅਪ ਕੈਂਪ ਦੀਆਂ ਤਿਆਰੀਆਂ ਸਬੰਧੀ ਇਕ ਵਿਸ਼ੇਸ਼ ਮੀਟਿੰਗ  ਸਰਦਾਰ ਪਰਮਜੀਤ ਸਿੰਘ ਰੌਲੂ ਮਾਜਰਾ, ਮੁੱਖ ਵਲੰਟੀਅਰ, ਰੂਪਨਗਰ ਵਲੋਂ ਅੱਜ ਮਿਤੀ 15-11-2023 ਨੂੰ ਪ੍ਰਬੰਧਕਾਂ ਨਾਲ ਮੁਫਤ ਮੈਡੀਕਲ ਕੈਂਪ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਗਈ ਅਤੇ ਪਰਮਜੀਤ ਸਿੰਘ ਵਲੋਂ ਸੰਸਥਾ ਦੇ ਨਿਯਮਾਂ ਅਨੁਸਾਰ ਵਿਸਥਾਰਕ ਜਾਣਕਾਰੀ ਦਿੱਤੀ ਗਈ ਹੈ। ਉਨਾ ਵਲੋਂ ਮੌਕੇ ਤੇ ਹਾਜਰ ਵਲੰਟੀਅਰਾਂ  ‘ਭਾਜਪਾ’ ਦੇ ਵਰਕਰਾਂ ਨੂੰ ਬੇਨਤੀ ਕੀਤੀ ਗਈ ਕਿ ਇਸ ਮੁਫਤ ਮੈਡੀਕਲ ਕੈਂਪ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਿਰਕਤ ਕਰਨ ਲਈ ਪਰੇਰਿਆ ਜਾਵੇ ਤਾਂ ਜੋ ਲੋਕ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕੇ ਬੀਟ ਮੰਡਲ ਦੇ ‘ਭਾਜਪਾ’ ਪ੍ਰਧਾਨ, ਵਿਜੈ ਕਸ਼ਯਪ ਬਿੱਲਾ, ਰਾਣਾ ਕੇ ਆਰ ਹਰਵਾ, ਐਡਵੋਕੇਟ ਨਿਸ਼ਾਂਤ ਰਾਣਾਂ, ਯੁਵਾ ਮੋਰਚਾ ਪ੍ਰਧਾਨ ਸ਼੍ਰੀ ਸਮਦੀਸ਼ ਸਿੰਘ ਕੈੜਾ ਤੋਂ ਇਲਾਵਾ ਸੰਸਥਾ ਅਤੇ ‘ਭਾਜਪਾ’ ਯੁਵਾ ਮੋਰਚਾ ਗੜ਼ਸ਼ੰਕਰ ਦੇ ਵਲੰਟੀਅਰ ਹਾਜਰ ਸਨ। ਜਿਨਾਂ ਦਾ ਇਸ ਮੁਫਤ ਕੈਂਪ ਸਬੰਧੀ ਪੁਰਾ ਉਤਸ਼ਾਹ ਦੇਖਣ ਨੂੰ ਮਿਲਿਆ।