
ਨਕਲੀ ਸ਼ਰਾਬ ਦੇ ਮਾਮਲੇ ’ਚ ਗ੍ਰਹਿ ਮੰਤਰੀ ਨੇ ਤੋੜੀ ਚੁੱਪੀ
ਅੰਬਾਲਾ, 14 ਨਵੰਬਰ (ਪੈਗ਼ਾਮ-ਏ-ਜਗਤ) ਨਕਲੀ ਸ਼ਰਾਬ ਮਾਮਲੇ ਵਿਚ ਕਾਂਗਰਸ ਅਤੇ ‘ਆਪ’ ਵੱਲੋਂ ਹਰਿਆਣਾ ਸਰਕਾਰ ’ਤੇ ਲਾਏ ਗਏ ਦੋਸ਼ਾਂ ਤੋਂ ਬਾਅਦ ਅੱਜ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਸ ਮਾਮਲੇ ’ਤੇ ਚੁੱਪੀ ਤੋੜੀ ਹੈ।
ਅੰਬਾਲਾ, 14 ਨਵੰਬਰ (ਪੈਗ਼ਾਮ-ਏ-ਜਗਤ) ਨਕਲੀ ਸ਼ਰਾਬ ਮਾਮਲੇ ਵਿਚ ਕਾਂਗਰਸ ਅਤੇ ‘ਆਪ’ ਵੱਲੋਂ ਹਰਿਆਣਾ ਸਰਕਾਰ ’ਤੇ ਲਾਏ ਗਏ ਦੋਸ਼ਾਂ ਤੋਂ ਬਾਅਦ ਅੱਜ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਸ ਮਾਮਲੇ ’ਤੇ ਚੁੱਪੀ ਤੋੜੀ ਹੈ। ਮੌਤਾਂ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਹੈ ਕਿ ਯਮੁਨਾਨਗਰ ਸ਼ਰਾਬ ਮਾਮਲੇ ਵਿਚ ਹਰ ਨਵੇਂ ਸੁਰਾਗ ’ਤੇ ਕਾਰਵਾਈ ਹੋ ਰਹੀ ਹੈ ਅਤੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਤੇ ਸਬੰਧਿਤ ਵਿਭਾਗ ਇਸ ਮਾਮਲੇ ਨਾਲ ਜੁੜੀ ਹਰ ਲੀਡ ’ਤੇ ਕਾਰਵਾਈ ਕਰ ਰਹੇ ਹਨ। ਕਾਂਗਰਸ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਤਾਂ ਇਸ ਮਾਮਲੇ ਵਿਚ ਮੁਲਜ਼ਮ ਫੜੇ ਹਨ ਜਦਕਿ ਇਨ੍ਹਾਂ (ਕਾਂਗਰਸ) ਦੇ ਰਾਜ ਵਿਚ ਤਾਂ ਮੁਲਜ਼ਮ ਕਦੇ ਫੜੇ ਹੀ ਨਹੀਂ ਸਨ ਜਾਂਦੇ।
ਵਿੱਜ ਨੇ ਕਿਹਾ ਕਿ ਯਮੁਨਾਨਗਰ ਸ਼ਰਾਬ ਮਾਮਲੇ ਵਿਚ ਜ਼ਿਆਦਾਤਰ ਮੁਲਜ਼ਮ ਫੜੇ ਜਾ ਚੁੱਕੇ ਹਨ। ਪੂਰੇ ਹਰਿਆਣਾ ਵਿਚ ਨਕਲੀ ਸ਼ਰਾਬ ਖ਼ਿਲਾਫ਼ ਮੁਹਿੰਮ ਚਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ।
