नवीकरणीय एकीकृत विद्युत नेटवर्क का भविष्य: चुनौतियाँ और समाधान पर विशेषज्ञ व्याख्यान

ਚੰਡੀਗੜ੍ਹ: 10 ਨਵੰਬਰ, 2023:: ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਨੇ 10 ਨਵੰਬਰ 2023 ਨੂੰ ਇਲੈਕਟ੍ਰੀਕਲ ਸੈਮੀਨਾਰ ਰੂਮ ਵਿੱਚ "ਨਵਿਆਉਣਯੋਗ ਏਕੀਕ੍ਰਿਤ ਪਾਵਰ ਨੈੱਟਵਰਕ ਦਾ ਭਵਿੱਖ: ਚੁਣੌਤੀਆਂ ਅਤੇ ਹੱਲ" ਵਿਸ਼ੇ 'ਤੇ ਇੱਕ ਭਾਸ਼ਣ ਦਾ ਆਯੋਜਨ ਕੀਤਾ।

ਸਕੂਲ ਆਫ਼ ਕੰਪਿਊਟਿੰਗ ਅਤੇ ਇਲੈਕਟ੍ਰੀਕਲ, ਆਈਆਈਟੀ ਮੰਡੀ ਤੋਂ ਪ੍ਰੋ. ਪ੍ਰਤਿਮ ਕੁੰਡੂ ਨੇ ਲੈਕਚਰ ਦਿੱਤਾ। ਪ੍ਰੋ. ਕੁੰਡੂ ਨੇ ਸਭ ਤੋਂ ਪਹਿਲਾਂ ਊਰਜਾ ਦੇ ਅਜੋਕੇ ਸਰੋਤਾਂ ਅਤੇ ਬਿਜਲੀ ਪ੍ਰਣਾਲੀ ਦੇ ਮੌਜੂਦਾ ਰੁਝਾਨਾਂ ਬਾਰੇ ਚਰਚਾ ਕੀਤੀ। ਮੁੱਖ ਫੋਕਸ ਨਵਿਆਉਣਯੋਗ ਊਰਜਾ ਸਰੋਤਾਂ ਦਾ ਏਕੀਕਰਣ ਅਤੇ ਪਾਵਰ ਨੈਟਵਰਕ 'ਤੇ ਉਨ੍ਹਾਂ ਸਰੋਤਾਂ ਦਾ ਪ੍ਰਭਾਵ ਸੀ। ਪ੍ਰੋ. ਕੁੰਡੂ ਨੇ ਨਵਿਆਉਣਯੋਗ ਏਕੀਕਰਣ, ਆਧੁਨਿਕ ਬਿਜਲੀ ਪ੍ਰਣਾਲੀ ਦੀ ਸਥਿਰਤਾ ਨਾਲ ਜੁੜੀਆਂ ਸਮੱਸਿਆਵਾਂ ਦੇ ਵੱਖ-ਵੱਖ ਹੱਲਾਂ ਨੂੰ ਉਜਾਗਰ ਕੀਤਾ ਅਤੇ ਵੱਖ-ਵੱਖ ਸੁਰੱਖਿਆ ਹੱਲ ਸੁਝਾਏ।
ਇਸ ਤੋਂ ਇਲਾਵਾ, ਪ੍ਰੋ. ਕੁੰਡੂ ਨੇ ਇਸ ਖੇਤਰ ਵਿੱਚ ਭਵਿੱਖ ਦੇ ਖੋਜ ਰੁਝਾਨਾਂ 'ਤੇ ਜ਼ੋਰ ਦਿੱਤਾ ਅਤੇ ਬੀ.ਟੈਕ ਅਤੇ ਐਮ.ਟੈਕ ਦੇ ਨੌਜਵਾਨ ਵਿਦਿਆਰਥੀਆਂ ਨੂੰ ਆਧੁਨਿਕ ਪਾਵਰ ਪ੍ਰਣਾਲੀ ਨਾਲ ਸਬੰਧਤ ਖੋਜ ਗਤੀਵਿਧੀਆਂ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਇਲੈਕਟ੍ਰੀਕਲ ਵਿਭਾਗ ਦੇ ਫੈਕਲਟੀ ਮੈਂਬਰਾਂ ਨਾਲ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇੰਸਟੀਚਿਊਟ ਨੇ ਪਹਿਲਾਂ ਹੀ ਆਈਆਈਟੀ ਮੰਡੀ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਸੀ।