ਸੰਯੁਕਤ ਕਿਸਾਨ ਮੋਰਚੇ ਸੱਦੇ ਤੇ ਕਿਸਾਨ ਜਥੇਬੰਦੀਆਂ ਵਲੋਂ ਨੀਊਜ ਕਲਿੱਕ ਵਿਰੁੱਧ ਝੂਠ ਐਫ. ਆਈ. ਆਰ. ਦੀਆਂ ਕਾਪੀਆਂ ਸਾੜੀਆਂ

ਮਾਹਿਲਪੁਰ (8 ਨਵੰਬਰ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ,ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਵਲੋਂ ਐਸ ਡੀ ਐਮ ਦਫਤਰ ਗੜਸ਼ੰਕਰ ਸਾਹਮਣੇ ਰੋਹ ਭਰਿਆ ਮੁਜਾਹਰਾ ਤੇ ਰੈਲੀ ਕੀਤੀ ਗਈ

ਮਾਹਿਲਪੁਰ (8 ਨਵੰਬਰ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ,ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਵਲੋਂ ਐਸ ਡੀ ਐਮ ਦਫਤਰ ਗੜਸ਼ੰਕਰ ਸਾਹਮਣੇ ਰੋਹ ਭਰਿਆ ਮੁਜਾਹਰਾ ਤੇ ਰੈਲੀ ਕੀਤੀ ਗਈ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੱਟੂ ,ਹਰਮੇਸ਼ ਸਿੰਘ ਢੇਸੀ, ਕੁਲਭੂਸ਼ਨ ਮਹਿੰਦਵਾਣੀ ਨੇ ਮੋਦੀ ਸਰਕਾਰ ਵਲੋਂ ਨਿਊਜ ਕਲਿੱਕ  ਪੋਰਟਲ ਵਿਰੁੱਧ ਝੂਠੀ ਐਫ ਆਈ ਆਰ ਕਰਨ ਵਿਰੁੱਧ ਅਤੇ ਸਾਜ਼ਿਸ਼ ਤਹਿਤ ਲਾਸਾਨੀ ਕਿਸਾਨ ਘੋਲ ਨੂੰ ਬਦਨਾਮ ਕਰਨ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਝੂਠਾ ਕੇਸ ਰੱਦ ਕਰਨ ਦੀ ਮੰਗ ਕੀਤੀ ਅਤੇ ਐਫ ਆਈ ਆਰ ਦੀਆਂ ਕਾਪੀਆਂ ਸਾੜਕੇ ਵਿਰੋਧ ਕੀਤਾ।ਸਟੇਜ ਦੀ ਕਾਰਵਾਈ ਗੁਰਨੇਕ ਸਿੰਘ ਭੱਜਲ ਨੇ ਨਿਭਾਈ ਅਤੇ 26,27,28ਨਵੰਬਰ 2023 ਦੇ ਚੰਡੀਗੜ੍ਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ  ਹਰਭਜਨ ਸਿੰਘ ਅਟਵਾਲ, ਕੁਲਵਿੰਦਰ ਸਿੰਘ ਚਾਹਲ, ਰਾਮਜੀ ਦਾਸ, ਸ਼ੇਰ ਜੰਗ ਬਹਾਦਰ ਸਿੰਘ, ਸ਼ਿੰਗਾਰਾ ਰਾਮ ਭੱਜਲ, ਮਹਿੰਦਰ ਕੁਮਾਰ ਬਡੋਆਣ, ਸੁਰਿੰਦਰ ਕੌਰ ਚੁੰਬਰ,ਕੁਲਵੰਤ ਸਿੰਘ ਗੋਲੇਵਾਲ, ਰਾਮਜੀਤ ਸਿੰਘ, ਬਲਵੰਤ ਰਾਏ ਠਾਣਾ,ਇਕਬਾਲ ਸਿੰਘ ਜਸੋਵਾਲ ਅਤੇ ਹੋਰ ਹਾਜਰ ਸਨ।