
ਪਟਿਆਲਾ ਪੁਲਿਸ ਵਲੋਂ ਚੋਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਲੱਖਾਂ ਦੀ ਨਕਦੀ ਸਮੇਤ ਗ੍ਰਿਫ਼ਤਾਰ
ਪਟਿਆਲਾ ਪੁਲਿਸ ਵਲੋਂ ਚੋਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਲੱਖਾਂ ਦੀ ਨਕਦੀ ਸਮੇਤ ਗ੍ਰਿਫ਼ਤਾਰ
ਪਟਿਆਲਾ, 8 ਨਵੰਬਰ - ਸਰਫਰਾਜ਼ ਆਲਮ ਕਪਤਾਨ ਪੁਲਿਸ, ਸਿਟੀ ਪਟਿਆਲਾ ਅਤੇ ਜਸਵਿੰਦਰ 8ਸਿੰਘ ਟਿਵਾਣਾ ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 5 ਸਤੰਬਰ ਦੀ ਥਾਣਾ ਤ੍ਰਿਪੜੀ ਵਿਖੇ ਦਰਜ ਰਿਪੋਰਟ, ਜਿਸ ਮੁਤਾਬਕ ਅਣਪਛਾਤੇ ਚੋਰਾਂ ਨੇ ਗਲੀ ਨੰ. 1, ਅਨੰਦ ਨਗਰ ਐਕਸਟੈਨਸ਼ਨ ਦੇ ਰੋਹਿਤ ਕੁਮਾਰ ਦੇ ਘਰੋਂ 18 ਲੱਖ ਰੁਪਏ ਨਕਦ ਅਤੇ ਕ੍ਰੀਬ 4 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ, ਦੀ ਤਫਤੀਸ ਦੌਰਾਨ ਇੰਸ: ਪ੍ਰਦੀਪ ਸਿੰਘ ਬਾਜਵਾ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਵੱਲੋਂ ਆਪਣੀ ਟੀਮ ਨਾਲ ਕਾਰਵਾਈ ਕਰਦੇ ਹੋਏ ਅਣਪਛਾਤੇ ਦੋਸ਼ੀਆਂ ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਹੁਣ ਤਕ ਉਕਤ ਮੁਕੱਦਮੇ ਵਿਚ 3 ਦੋਸ਼ੀਆਂ ਅਭਿਸ਼ੇਕ ਅਤੇ ਪ੍ਰਿੰਸ ਪੁਤਰ ਸਾਗਰ ਵਾਸੀ ਸਫਾਬਾਦੀ ਗੇਟ ਢੇਹਾ ਬਸਤੀ ਪਟਿਆਲਾ ਅਤੇ ਈਸ਼ੂ ਪੁਤਰ ਰੂਪ ਸਿੰਘ ਵਾਸੀ ਢੇਹਾ ਕਲੋਨੀ ਨੇੜੇ ਲੱਕੜ ਮੰਡੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਕ੍ਰੀਬ 7,21,000/-ਰੁਪਏ ਦੀ ਨਗਦੀ ਅਤੇ ਕ੍ਰੀਬ 4 ਤੋਲੇ ਸੋਨੇ ਦੇ ਗਹਿਣੇ ਬ੍ਰਾਮਦ ਕਰਵਾਏ ਜਾ ਚੁੱਕੇ ਹਨ ਅਤੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਬ੍ਰਾਮਦਗੀ ਕਰਵਾਈ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਦੋਸ਼ੀ ਅਭਿਸ਼ੇਕ ਵਿਰੁੱਧ ਪਹਿਲਾਂ ਵੀ ਚੋਰੀ ਦੇ 4 ਮੁਕੱਦਮੇ ਦਰਜ ਹਨ। ਮੁਹੰਮਦ ਸਰਫਰਾਜ਼ ਆਲਮ ਅਤੇ ਜਸਵਿੰਦਰ ਸਿੰਘ ਟਿਵਾਣਾ ਨੇ ਹੋਰ ਦੱਸਿਆ ਕਿ 7 ਨਵੰਬਰ ਨੂੰ ਨਰਿੰਦਰ ਕੁਮਾਰ ਅਕਾਊਂਟੈਂਟ ਪਾਸੋਂ ਜਿਨ੍ਹਾਂ ਅਣਪਛਾਤੇ ਵਿਅਕਤੀਆਂ ਨੇ 3 ਲੱਖ 55 ਹਜ਼ਾਰ ਰੁਪਏ ਖੋਹ ਲਏ ਸਨ, ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਅਨਾਜ ਮੰਡੀ ਪਟਿਆਲਾ ਦੇ ਮੁੱਖ ਅਫ਼ਸਰ ਇੰਸ: ਜਸਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਨਾ-ਮਾਲੂਮ ਵਿਅਕਤੀਆ ਨੂੰ ਟਰੇਸ ਕਰਦੇ ਹੋਏ ਮੁਕੱਦਮੇ ਵਿਚ ਦੋਸ਼ੀਆਂ ਦੀਪਕ ਗਰੋਵਰ ਉਰਫ ਚੀਨੂੰ ਪੁਤਰ ਇੰਦਰ ਗਰੋਵਰ ਗੁਰੂ ਨਾਨਕ ਨਗਰ ਪਟਿਆਲਾ ਥਾਣਾ ਲਹੌਰੀ ਗੇਟ ਪਟਿ:, ਅਤੇ ਦੀਪਾਂਸ਼ੂ ਸ਼ਰਮਾਂ ਗਲੀ ਨੰ: 5 ਘੁੰਮਣ ਨਗਰ-ਬੀ ਅਲੀਪੁਰ ਰੋਡ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਪਾਸੋਂ ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ ( ਪੀਬੀ 11 ਬੀਜੇ 7749 ) ਮਾਰਕਾ ਹਾਂਡਾ, ਰੰਗ ਕਾਲਾ ਅਤੇ 3 ਲੱਖ ਰੁਪਏ ਦੀ ਨਗਦੀ ਬ੍ਰਾਮਦ ਕੀਤੀ ਗਈ ਹੈ। ਦੋਸ਼ੀਆਂ ਦੇ ਰਿਮਾਂਡ ਮਗਰੋਂ ਹੋਰ ਬ੍ਰਾਮਦਗੀ ਦੀ ਵੀ ਸੰਭਾਵਨਾ ਹੈ।
