ਹੁਸਿ਼ਆਰਪੁਰ ਨਗਰ ਨਿਗਮ ਨੇ ਸ਼ਹਿਰ ਵਿੱਚ 30 ਮੀਟਰ ਉਚੇ 2 ਰਾਸ਼ਟਰੀ ਝੰਡੇ ਲਗਾਉਣ ਉਤੇ ਖਰਚ ਕੀਤੇ 20,65,471 ਰੁਪਏ ਆਰ.ਟੀ.ਆਈ ਤਹਿਤ ਹੋਇਆ ਖੁਲਾਸਾ ।

ਗੜ੍ਹਸੰਕਰ 07 ਨਵੰਬਰ - ਰਾਸ਼ਟਰੀ ਝੰਡੇ ਦਾ ਸਾਰੇ ਸਤਿਕਾਰ ਕਰਦੇ ਹਨ , ਜੋ ਕਿ ਦੇਸ਼ ਦਾ ਰਾਸ਼ਟਰੀ ਚਿੰਨ੍ਹ ਹੈ । ਪਰ ਸਾਡੀਆਂ ਸਰਕਾਰਾਂ ਦੁਨੀਆਂ ਵਿੱਚ ਅਮੀਰੀ ਦਾ ਡੰਕਾ ਵਜਾਉਣ ਲਈ ਲੱਖਾਂ ਰੁਪਇਆ ਝੰਡੀਆਂ ਦੀ ਉਚਾਈ ਉਤੇ ਲਗਾ ਕੇ ਕਿਹੜਾ ਕੀਰਤੀ ਮਾਨ ਸਥਾਪਿਤ ਕਰਨਾ ਚਾਹੁੰਦੀਆਂ ਹਨ , ਜੋ ਕਿ ਇਕ ਵੱਡਾ ਸਵਾਲ ਹੈ ।

ਗੜ੍ਹਸੰਕਰ 07 ਨਵੰਬਰ - ਰਾਸ਼ਟਰੀ ਝੰਡੇ ਦਾ ਸਾਰੇ ਸਤਿਕਾਰ ਕਰਦੇ ਹਨ , ਜੋ ਕਿ ਦੇਸ਼ ਦਾ ਰਾਸ਼ਟਰੀ ਚਿੰਨ੍ਹ ਹੈ । ਪਰ ਸਾਡੀਆਂ ਸਰਕਾਰਾਂ ਦੁਨੀਆਂ ਵਿੱਚ ਅਮੀਰੀ ਦਾ ਡੰਕਾ ਵਜਾਉਣ ਲਈ ਲੱਖਾਂ ਰੁਪਇਆ ਝੰਡੀਆਂ ਦੀ ਉਚਾਈ ਉਤੇ ਲਗਾ ਕੇ ਕਿਹੜਾ ਕੀਰਤੀ ਮਾਨ ਸਥਾਪਿਤ ਕਰਨਾ ਚਾਹੁੰਦੀਆਂ ਹਨ , ਜੋ ਕਿ ਇਕ ਵੱਡਾ ਸਵਾਲ ਹੈ । ਸਭ ਤੋਂ ਵੱਡੀ ਲੋੜ ਸਿਹਤਮੰਦ ਭੋਜਨ, ਸਫਾਈ ਵਿਵਸਥਾ,ਮੱਖੀਆਂ ਮਛੱਰਾਂ ਤੋਂ ਰਾਹਿਤ ਅਤੇ ਸਕੂਲਾਂ ਵਿੱਚ ਟੀਚਰਾਂ ਦੀਆਂ ਖਾਲੀ ਪੋਸਟਾਂ ਭਰਨ ਦੀ ਹੈ ਨਾ ਕਿ ਲੱਖਾਂ ਰੁਪਇਆ ਇਨ੍ਹਾਂ ਝੰਡੀਆਂ ਉਪਰ ਖਰਚ ਕਰਨ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਦੇ ਤਹਿਰ ਨਗਰ ਨਿਗਮ ਹੁਸਿ਼ਆਰਪੁਰ ਤੋਂ ਸੂਚਨਾ ਪ੍ਰਾਪਤ ਕਰਕੇ ਨਗਰ ਨਿਗਮ ਦੀ ਹੱਦ ਅੰਦਰ 30 ਮੀਟਰ ਉਚੇ ਅਤੇ 20 ਵਾਇ 30 ਫੁੱਟ ਦੇ ਸਾਇਜ ਦੇ 2 ਰਾਸ਼ਟਰੀ ਝੰਡੇ ਲਗਾਉਣ ਉਤੇ ਖਰਚੇ ਰੁਪਇਆ ਦਾ ਖੁਲਾਸਾ ਕਰਦਿਆਂ ਦਸਿਆ ਕਿ ਇਨ੍ਹਾਂ ਉਤੇ ਕੁਲ 20 ਲੱਖ,65 ਹਜਾਰ ਅਤੇ 471 ਰੁਪਏ ਖਰਚਾ ਆਇਆ ਤੇ ਇਨ੍ਹਾਂ ਦਾ ਉਦਘਾਟਨ ਸਥਾਨਕ ਸ਼ਹਿਰ ਦੇ ਆਪ ਇਧਾਇਕ ਤੇ ਸੂਬਾ ਸਰਕਾਰ ਦੇ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਸ਼ਕੰਰ ਸ਼ਰਮਾ ਜੀ ਨੇ ਕੀਤਾ । ਧੀਮਾਨ ਨੇ ਅੱਗੇ ਦੱਸਿਆ ਕਿ ਇਹ ਝੰਡੇ ਇੱਕ ਪ੍ਰਾਇਵੇਟ ਕੰਪਨੀ ਮੈ: ਭਾਰਤ ਇਲੈਕਟ੍ਰੀਕਲ ਹੁਸਿ਼ਆਰਪੁਰ ਵਲੋਂ ਲਗਾਏ ਗਏ ਤੇ ਇਹ ਕੰਮ ਕੰਪਨੀ ਨੂੰ ਈ ਟੈਂਡਰਿੰਗ ਦੁਆਰਾ ਦਿਤਾ ਗਿਆ । ਪਰ ਕੰਪਨੀ ਨੂੰ ਹਾਲੇ ਤੱਕ ਇਨ੍ਹਾਂ ਪੈਸਿਆਂ ਦੀ ਅਦਾਇਗੀ ਕਰਨੀ ਬਾਕੀ ਹੈ । ਜਦੋਂ ਕਿ ਸਹਿ਼ਰ ਵਿੱਚ ਹੋਰ ਅਨੇਕਾਂ ਮਨੁੱਖੀ ਜੀਵਨ ਨਾਲ ਸਬੰਧਤ ਅਨੇਕਾਂ ਕੰਮਾਂ ਲਈ ਸ਼ਹਿਰੀ ਲੋਕ ਸਰਕਾਰ ਦੇ ਦਆਰੇ ਤਰਲੇ ਕਰ ਰਹੇ ਹਨ । ਝੰਡੇ ਦਾ ਸਤਿਕਾਰ ਲੋਕਾਂ ਨੇ ਕਰਨਾ ਹੁੰਦਾ ਹੈ।ਪਰ ਉਨ੍ਹਾਂ ਝੰਡਿਆਂ ਦੇ ਥੱਲੇ ਗਰੀਬਾਂ ਦੇ ਬੱਚੇ ਭੀਖ ਮੰਗਦੇ ਹਨ । ਫਿਰ ਹੇਰਾਨੀ ਵਾਲੀ ਗੱਲ ਹੈ ਕਿ ਅਗਰ ਨਗਰ ਨਿਗਮ ਕੋਲ ਪੈਸੇ ਨਹੀਂ ਸਨ ਤਾਂ ਇਨ੍ਹਾਂ ਝੰਡਿਆਂ ਉਤੇ ਕਿਉਂ ਖਰਚਾ ਕੀਤਾ ਪੈਸੇ ਧੀਮਾਨ ਨੇ ਕਿਹਾ ਕਿ ਕਿ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਕਿਸ ਤਰ੍ਹਾਂ ਖਰਚਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਬਨਾਵਟੀ ਦੇਸ਼ ਭਗਤੀ ਕੁਝ ਸਮੇਂ ਤਾਂ ਚੰਗੀ ਲਗਦੀ ਹੈ।ਪਰ ਬਾਅਦ ਵਿੱਚ ਉਹੀ ਵਿਨਾਸ਼ਕਾਰੀ ਬਣ ਜਾਂਦੀ ਹੈ । ਹੁਣ ਇਹ ਹੋਵੇਗਾ ਕਿ ਹੁਣ ਬਿੱਲਾਂ ਦੀ ਅਦਾਇਗੀ ਲੈਣ ਲਈ ਕੰਪਨੀ ਮੰਤਰੀ ਸਹਿਬਾਨਾ ਦੇ ਚਕੱਰ ਕਢੇਗੀ । ਉਨ੍ਹਾਂ ਕਿਹਾ ਕਿ ਅਸਲ ਭ੍ਰਿਸ਼ਟਾਚਾਰ ਸਰਕਾਰ ਦੇ ਅੰਦਰ ਹੀ ਹੈ । ਜਦੋਂ ਤੱਕ ਸਰਕਾਰੀ ਢਾਂਚਾ ਪਾਰਦਰਸ਼ਕ ਨਹੀਂ ਹੁੰਦਾ ਉਦੋਂ ਤੱਕ ਭ੍ਰਿਸਟਾਚਾਰ ਫੈਲਦਾ ਰਹੇਗਾ।
ਧੀਮਾਨ ਨੇ ਕਿਹਾ ਕਿ ਦੇਸ਼ ਦਾ ਅਤੇ ਰਾਸ਼ਟਰੀ ਝੰਡੇ ਦਾ ਸਤਿਕਾਰ ਝੰਡਾ ਉਚਾ ਲਗਾਉਣ ਨਾਲ ਨਹੀਂ, ਲੋਕਾਂ ਨੂੰ ਖੁਸ਼ਹਾਲ ਕਰਨ ਨਾਲ ਹੋਵੇਗਾ । ਲੋਕਾਂ ਨੂੰ ਖੁਸ਼ਹਾਲ ਕਰਨ ਲਈ ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ ਜੀ ਅਤੇ ਡਾਕਟਰ ਬੀ ਆਰ  ਅੰਬੇਡਕਰ ਜੀ ਦੇ ਰਸਤਿਆਂ ਉਤੇ ਚਲਣਾ ਪਵੇਗਾ । ਇਨ੍ਹਾਂ ਝੰਡਿਆਂ ਉਤੇ ਆਏ ਖਰਚੇ ਸ਼ਰੇਆਮ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦੇ ਹਨ । ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ 21 ਲੱਖ ਰੁਪਇਆ ਕੋਈ ਚੀਜ ਹੈ ਹੀ ਨਹੀਂ।ਧੀਮਾਨ ਨੇ ਦੱਸਿਆ ਕਿ ਹਾਲੇ ਇਨ੍ਹਾਂ ਦੇ ਬਿੱਲਾਂ ਦੀਆਂ ਕਾਪੀਆਂ ਨਗਰ ਨਿਗਮ ਵਲੋਂ ਮੁਹਈਆ ਨਹੀਂ ਕਰਵਾਈਆਂ ਗਈਆਂ ਤੇ ਉਹ ਵੀ ਜਲਦੀ ਪ੍ਰਾਪਤ ਕਰਕੇ ਸ਼ਹਿਰੀ ਲੋਕਾਂ ਦੇ ਸਾਹਮਣੇ ਰਖੀਆਂ ਜਾਣਗੀਆਂ ਫਿਰ ਪਤਾ ਲੱਗੇਗਾ ਕਿ ਇਨ੍ਹਾਂ ਉਤੇ ਲੇਬਰ ਦਾ ਕਿੰਨਾ ਖਰਚਾ ਆਇਆ ਤੇ ਮਟੀਰੀਅਲ ਉਤੇ ਕਿੰਨੀ ਖਰਚਾ ਆਇਆ ਤੇ ਉਤੇ ਜੀ.ਐਸ.ਟੀ ਕਿੰਨੀ ਦਿਤੀ ਗਈ । ਹੋਰ ਡਾਟਾ ਲੈਣ ਲਈ ਫਸਟ ਅਪੀਲਿੰਗ ਅਥਾਰਟੀ ਨੂੰ ਅਪੀਲ ਪਾਈ ਜਾ ਰਹੀ ਹੈ । ਧੀਮਾਨ ਨੇ ਕਿਹਾ ਕਿ ਦੇਸ਼ ਪ੍ਰੇਮ ਲੋਕਾਂ ਦੇ ਦਿਲਾਂ ਵਿਚ ਹੈ ਤੇ ਹੋਣਾ ਚਾਹੀਦਾ ਹੈ । ਦੂਸਰੇ ਪਾਸੇ ਜਿਥੇ ਸ਼ਹਿਰ ਅੰਦਰ ਅਤਿ ਜਰੂਰੀ ਪੈਸੇ ਖਰਚਣ ਦੀ ਜਰੂਰਤ ਹੈ ਉਹ ਪੰਜਾਬ ਸਰਕਾਰ ਅਤੇ ਕੈਬਿਨਟ ਮੰਤਰੀ ਜੀ ਨੂੰ ਨਜਰ ਨਹੀਂ ਆ ਰਹੇ।ਸ਼ਹਿਰ ਅੰਦਰ ਫੈਲੀ ਗੰਦਗੀ ਤੇ ਖੁਲੀਆਂ ਨਾਲੀਆਂ ਵਿੱਚ ਬਹਿ ਰਿਹਾ ਮਲ ਤੇ ਖਾਲੀ ਪਲਾਟਾ ਵਿਚ ਜੰਮਿਆ ਝਾੜ ਝਿੰਡਾ ਅਤੇ ਹਸਪਤਾਲ ਵਿਚ ਫੈਲੀ ਅਨਾਰਕੀ ਤੇ ਭੰਗੀ ਚੋਅ ਵਿਚ ਬਦਬੁ ਮਾਰਦੀ ਖਿਲਰੀ ਗੰਦਗੀ ਕਿਉਂ ਨਜਰ਼ ਨਹੀਂ ਆ ਰਹੀ । ਸ਼ਹਿਰ ਅੰਦਰ ਅਤਿ ਦਾ ਡੈਂਗੂ ਫੈਲਿਆ ਹੋਇਆ ਹੈ । ਧੀਮਾਨ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਦੇ ਦਫਤਰ ਵਿੱਚ ਈਮੇਲ ਕਰਕੇ ਕੈਗ ਤੋਂ ਪੜਤਾਲ ਕਰਵਾਉਣ ਲਈ ਲਿਖਣਗੇ ਤਾਂ ਕਿ ਪਤਾ ਲੱਗ ਸਕੇ ਕਿ ਇਨ੍ਹਾਂ 2 ਝੰਡਿਆਂ ਉਤੇ ਐਨੀ ਮੋਟੀ ਰਕਮ ਕਿਸ ਤਰ੍ਹਾਂ ਖਰਚ ਹੋਈ ਤੇ ਇਸ ਸਬੰਧ ਵਿਚ ਸ਼ਹਿਰੀ ਲੋਕਾਂ ਦਾ ਵੀ ਸਹਿਯੋਗ ਲਿਆ ਜਾਵੇਗਾ