ਗੋਇੰਦੀ ਪਰਿਵਾਰ ਵੱਲੋ ਡਾ: ਐਸ ਐਸ ਗੋਇੰਦੀ ਦੇ ਅਕਾਲ ਚਲਾਣਾ ਉਪਰੰਤ ਦੇਹਦਾਨ
ਐਸ ਏ ਐਸ ਨਗਰ, 6 ਨਵੰਬਰ - ਡਾ: ਐਸ ਐਸ ਗੋਇੰਦੀ ਦੇ ਅਕਾਲ ਚਲਾਣਾ ਉਪਰੰਤ ਉਨ੍ਹਾਂ ਦੀ ਵਸੀਅਤ ਦੀ ਪਾਲਣਾ ਕਰਦੇ ਹੋਏ ਪਰਿਵਾਰ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਦੇ ਸਹਿਯੋਗ ਨਾਲ ਪੀ ਜੀ ਆਈ ਚੰਡੀਗੜ੍ਹ ਵਿਖੇ ਦੇਹ ਦਾਨ ਕੀਤਾ ਗਿਆ।
ਐਸ ਏ ਐਸ ਨਗਰ, 6 ਨਵੰਬਰ - ਡਾ: ਐਸ ਐਸ ਗੋਇੰਦੀ ਦੇ ਅਕਾਲ ਚਲਾਣਾ ਉਪਰੰਤ ਉਨ੍ਹਾਂ ਦੀ ਵਸੀਅਤ ਦੀ ਪਾਲਣਾ ਕਰਦੇ ਹੋਏ ਪਰਿਵਾਰ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਦੇ ਸਹਿਯੋਗ ਨਾਲ ਪੀ ਜੀ ਆਈ ਚੰਡੀਗੜ੍ਹ ਵਿਖੇ ਦੇਹ ਦਾਨ ਕੀਤਾ ਗਿਆ।
ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਵੱਲੋਂ ਅੰਤਿਮ ਅਰਦਾਸ ਮੌਕੇ ਤੇ ਉਨ੍ਹਾਂ ਦੇ ਪੁੱਤਰਾਂ ਸੁਧੇਂਦਰਾ ਸਿੰਘ ਗੋਇੰਦੀ ਅਤੇ ਗਿਆਨੇਂਦਰਾ ਸਿੰਘ ਗੋਇੰਦੀ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਕਿਹਾ ਕਿ ਡਾ: ਐਸ ਐਸ ਗੋਇੰਦੀ ਬਹੁਤ ਹਸਮੁਖ, ਨਰਮ ਸੁਭਾਅ, ਮਿਲਣਸਾਰ, ਮਿਹਨਤੀ, ਅਣਥੱਕ ਅਤੇ ਸੱਚੇ ਸਮਾਜ ਸੇਵੀ ਸਨ ਜਿਨ੍ਹਾ ਨੇ ਨਿਸ਼ਕਾਮ ਸੇਵਾ ਵਿਚ ਬਹੁਤ ਹੀ ਸਾਦਾ ਜੀਵਨ ਬਤੀਤ ਕੀਤਾ।
ਇਸ ਮੌਕੇ ਸ਼੍ਰੀ ਸਤੀਸ਼ ਵਿਜ,ਦੇਵ ਰਾਜ ਮੋਦੀ,ਕਮਲਜੀਤ ਗ੍ਰੋਵਰ ਅਤੇ ਅਸ਼ਵਿਨੀ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਿਰ ਸਨ।