
ਮਾਤਾ ਪੂਰਨ ਕੌਰ ਨੇ ਆਪਣੇ ਪਰਿਵਾਰ ਨੂੰ ਲੋਕ ਸੇਵਾ ਲਈ ਸਮਰਪਿਤ ਕੀਤਾ - ਵਿਧਾਇਕ ਪਠਾਣਮਾਜਰਾ
ਭੁਨਰਹੇੜੀ/ਪਟਿਆਲਾ, 5 ਨਵੰਬਰ -ਇਲਾਕੇ ਦੀ ਨਾਮਵਰ ਸ਼ਖ਼ਸੀਅਤ ਸਵ. ਡਾ. ਗੋਪਾਲ ਸਿੰਘ, ਬਲਾਕ ਸੰਮਤੀ ਭੁਨਰਹੇੜੀ ਦੇ ਉੱਪ ਚੇਅਰਮੈਨ ਡਾ. ਗੁਰਮੀਤ ਸਿੰਘ ਬਿੱਟੂ, ਤੇ ਗੁਰਮੇਜ ਸਿੰਘ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਭੁਨਰਹੇੜੀ ਦੇ ਮਾਤਾ ਪੂਰਨ ਕੌਰ, ਜੋ ਪਿਛਲੇ ਦਿਨੀਂਂ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ, ਨੂੰ ਅੱਜ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਭੁਨਰਹੇੜੀ/ਪਟਿਆਲਾ, 5 ਨਵੰਬਰ -ਇਲਾਕੇ ਦੀ ਨਾਮਵਰ ਸ਼ਖ਼ਸੀਅਤ ਸਵ. ਡਾ. ਗੋਪਾਲ ਸਿੰਘ, ਬਲਾਕ ਸੰਮਤੀ ਭੁਨਰਹੇੜੀ ਦੇ ਉੱਪ ਚੇਅਰਮੈਨ ਡਾ. ਗੁਰਮੀਤ ਸਿੰਘ ਬਿੱਟੂ, ਤੇ ਗੁਰਮੇਜ ਸਿੰਘ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਭੁਨਰਹੇੜੀ ਦੇ ਮਾਤਾ ਪੂਰਨ ਕੌਰ, ਜੋ ਪਿਛਲੇ ਦਿਨੀਂਂ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ, ਨੂੰ ਅੱਜ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਸ ਪਰਿਵਾਰ ਨਾਲ 46 ਵਰ੍ਹਿਆਂ ਦੀ ਸਾਂਝ ਹੈ। ਇਹ ਪਰਿਵਾਰ ਡਾਕਟਰ ਹਰਨਾਮ ਸਿੰਘ ਤੋਂ ਲੈ ਕੇ ਹੁਣ ਤਕ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਹੈ। ਜਿੱਥੇ ਇਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਸਿਹਤ ਸੰਭਾਲ ਦੀ ਸੇਵਾ ਕੀਤੀ, ਉੱਥੇ ਹੀ ਇਹ ਪਰਿਵਾਰ ਰਾਜਨੀਤੀ ਵਿੱਚ ਰਹਿ ਕੇ ਵੀ ਲੋਕਾਂ ਨਾਲ ਵਿਚਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਭਰਾ ਜਿੱਥੇ ਪਹਿਲਾਂ ਭੁਨਰਹੇੜੀ ਵਿਖੇ ਲੋਕਾਂ ਦੀ ਸਿਹਤ ਦੀ ਸੇਵਾ ਕਰਦਾ ਆ ਰਿਹਾ ਹੈ, ਉੱਥੇ ਹੀ ਹੁਣ ਦੇਵੀਗੜ੍ਹ ਵਿਖੇ ਵੀ ਮਾਤਾ ਪੂਰਨ ਕੌਰ ਦਾ ਪੋਤਾ ਡਾ. ਹਰਮਨਪ੍ਰੀਤ ਸਿੰਘ ਡਾਕਟਰ ਗੋਪਾਲ ਸਿੰਘ ਮੈਮੋਰੀਅਲ ਹਸਪਤਾਲ ਰਾਹੀਂ ਲੋਕਾਂ ਦੀ ਰਾਤ ਦਿਨ ਸੇਵਾ ਕਰ ਰਿਹਾ ਹੈ। ਇਸ ਦੌਰਾਨ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਡਾ. ਅੰਬੇਦਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਤੇ ਜੁਝਾਰੂ ਆਗੂ ਸ਼ਿਵਕੰਵਰ ਸਿੰਘ ਸੰਧੂ ਅਤੇ ਲੋਕ ਭਲਾਈ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਨਕ ਰਾਜ ਕਲਵਾਣੂ (ਮੰਚ ਸੰਚਾਲਕ) ਨੇ ਵੀ ਆਪਣੇ ਭਾਵਪੂਰਤ ਸੰਬੋਧਨ ’ਚ ਮਾਤਾ ਪੂਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਮਾਤਾ ਪੂਰਨ ਕੌਰ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਅਜ ਉਨ੍ਹਾਂ ਨੂੰ ਜਿੱਥੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ ਉਥੇ ਹੀ ਇਲਾਕੇ ਦੇ ਪਤਵੰਤੇ ਸੱਜਣਾ ਨੇ ਵੀ ਹਾਜ਼yਰੀ ਲੁਆਈ। ਇਸ ਮੌਕੇ ਜਿਹੜੇ ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉਨ੍ਹਾਂ ਵਿੱਚ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਬੀਬੀ ਸਿਮਰਨਜੀਤ ਕੌਰ ਪਠਾਣਮਾਜਰਾ, ਹਰਦਿਆਲ ਸਿੰਘ ਕੰਬੋਜ਼ ਸਾਬਕਾ ਵਿਧਾਇਕ, ਕਾਕਾ ਰਾਜਿੰਦਰ ਸਿੰਘ ਸਾਬਕਾ ਵਿਧਾਇਕ, ਰਾਜਵਿੰਦਰ ਸਿੰਘ ਹੜਾਣਾ ਪ੍ਰਧਾਨ ਆੜਤੀ ਐਸੋ., ਹਰਿੰਦਰਪਾਲ ਸਿੰਘ ਹੈਰੀਮਾਨ, ਹਰਦੇਵ ਸਿੰਘ ਘੜਾਮ, ਮਨਿੰਦਰ ਫਰਾਂਸਵਾਲਾ, ਥਾਣਾ ਮੁਖੀ ਜੁਲਕਾਂ ਇੰਸ. ਕੁਲਵਿੰਦਰ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਜਨਕ ਰਾਜ ਕਲਵਾਣੂ, ਸਤਨਾਮ ਸਿੰਘ ਬਹਿਰੂ, ਤੇਜਿੰਦਰਪਾਲ ਸਿੰਘ ਸੰਧੂ, ਬੂਟਾ ਸਿੰਘ ਸ਼ਾਦੀਪੁਰ, ਜੋਗਿੰਦਰ ਸਿੰਘ ਕਾਕੜਾ, ਮਹਿਕ ਗਰੇਵਾਲ, ਕਬੀਰ ਦਾਸ, ਨਰਿੰਦਰ ਸਿੰਘ ਲੇਹਲਾਂ, ਜੀਤ ਸਿੰਘ ਮੀਰਾਂਪੁਰ, ਗੁਰਮੇਲ ਸਿੰਘ ਫਰੀਦਪੁਰ, ਸ਼ੇਰ ਸਿੰਘ ਤੇ ਮਹਿੰਦਰ ਸਿੰਘ ਪੰਜੇਟਾ, ਸੰਤੋਖ ਸਿੰਘ ਸਾਬਕਾ ਚੇਅਰਮੈਨ, ਬਹਾਦਰ ਸਿੰਘ ਤੇ ਸੁਰਿੰਦਰ ਸ਼ਰਮਾ ਸਿਰਕੱਪੜਾ, ਕਰਮਜੀਤ ਸਿੰਘ ਨੰਬਰਦਾਰ, ਸਿਰੀ ਰਾਮ ਗੁਪਤਾ, ਤਰਸੇਮ ਸੈਣੀ ਪ੍ਰਧਾਨ ਸ਼ੈਲਰ ਐਸੋ., ਚੌਧਰੀ ਨਿਰਮਲ ਭੱਟੀਆਂ, ਤਰਸੇਮ ਸਿੰਘ ਗੁਥਮੜਾ, ਸਵਿੰਦਰ ਕੌਰ ਧੰਜੂ, ਹਰਜਸ਼ਨ ਸਿੰਘ ਪਠਾਣਮਾਜਰਾ, ਬਲਦੇਵ ਸਿੰਘ ਦੇਵੀਗੜ੍ਹਠ ਬਾਬਾ ਜਸਪਾਲ ਸਿੰਘ ਪੱਪੂ, ਡਾ. ਕਰਮ ਸਿੰਘ ਰਾਜਗੜ੍ਹ, ਹਰਦੀਪ ਸਿੰਘ ਸਨੌਰ, ਸੁਰਿੰਦਰ ਮਿੱਤਲ ਬਲਬੇੜਾ, ਬਲਵਿੰਦਰ ਸਿੰਘ ਰਾਜ ਵਹੀਕਲ, ਸੁਰਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਰਾਣਾ ਜਿਲ੍ਹਾ ਪ੍ਰਧਾਨ, ਸ਼ਮਸ਼ੇਰ ਸਿੰਘ ਗੋਪਾਲ ਸਵੀਟਸ, ਹਰਮੇਸ਼ ਡਕਾਲਾ, ਮਦਨਜੀਤ ਡਕਾਲਾ, ਇੰਦਰਜੀਤ ਸਿੰਘ ਮਾਨ, ਗੁਰਦੀਪ ਸਿੰਘ ਚੀਮਾ, ਉਜਾਗਰ ਸਿੰਘ ਸਾਬਕਾ ਜ਼ਿਲਾ ਲੋਕ ਸੰਪਰਕ ਅਫਸਰ, ਪਵਨ ਸਿੰਗਲਾ ਆਦਿ ਸ਼ਾਮਲ ਸਨ। ਇਸ ਸ਼ਰਧਾਂਜਲੀ ਸਮਾਗਮ ਦੇ ਅਖੀਰ ’ਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੇ ਤੇ ਸਮੁੱਚੇ ਡਾਕਟਰ ਪਰਿਵਾਰ ਵੱਲੋਂ ਵੱਡੀ ਤਾਦਾਦ ’ਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
