
ਡੇਂਗੂ ਦੇ 7 ਹੋਰ ਮਰੀਜ਼ ਮਿਲਣ ਨਾਲ ਕੁੱਲ ਗਿਣਤੀ ਹੋਈ 823
ਪਟਿਆਲਾ, 3 ਨਵੰਬਰ - ਇਹ ਆਸ ਕੀਤੀ ਜਾ ਰਹੀ ਸੀ ਕਿ ਅਕਤੂਬਰ ਦੇ ਅੰਤ ਤਕ ਡੇਂਗੂ ਬੁਖ਼ਾਰ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਪਰ ਅਜਿਹਾ ਨਹੀਂ ਹੋਇਆ ਤੇ ਬੁਖ਼ਾਰ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ।
ਪਟਿਆਲਾ, 3 ਨਵੰਬਰ - ਇਹ ਆਸ ਕੀਤੀ ਜਾ ਰਹੀ ਸੀ ਕਿ ਅਕਤੂਬਰ ਦੇ ਅੰਤ ਤਕ ਡੇਂਗੂ ਬੁਖ਼ਾਰ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਪਰ ਅਜਿਹਾ ਨਹੀਂ ਹੋਇਆ ਤੇ ਬੁਖ਼ਾਰ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਅੱਜ 7 ਹੋਰ ਕੇਸ ਮਿਲਣ ਨਾਲ ਡੇਂਗੂ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 823 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲ ਸ਼ੱਕੀ ਕੇਸਾਂ ਦੀ ਗਿਣਤੀ 3244 ਹੈ। ਹੁਣ ਤਕ 746 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਬੁਖ਼ਾਰ ਨਾਲ ਹੁਣ ਤਕ 2 ਮੌਤਾਂ ਹੋਈਆਂ ਹਨ ਜਦਕਿ 3 ਆਡਿਟ ਅਧੀਨ ਹਨ।
