
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋ 14 ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ 17 ਨਵੰਬਰ ਤੋ ਸ਼ੁਰੂ ।
ਗੜ੍ਹਸ਼ੰਕਰ 03 ਨਵੰਬਰ - ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ 14 ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਸਵ. ਸਰਦਾਰ ਦਿਲਪੀ੍ਤ ਸਿੰਘ ਢਿੱਲੋਂ ਦੀ ਨਿੱਘੀ ਯਾਦ ਨੂੰ ਸਮੱਰਪਿਤ 17 ਨਵੰਬਰ ਤੋ 21 ਨਵੰਬਰ ਤੱਕ ਉੰਲੀਪਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਇਆ ਜਾ ਰਿਹਾ ਹੈ|
ਗੜ੍ਹਸ਼ੰਕਰ 03 ਨਵੰਬਰ - ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ 14 ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਸਵ. ਸਰਦਾਰ ਦਿਲਪੀ੍ਤ ਸਿੰਘ ਢਿੱਲੋਂ ਦੀ ਨਿੱਘੀ ਯਾਦ ਨੂੰ ਸਮੱਰਪਿਤ 17 ਨਵੰਬਰ ਤੋ 21 ਨਵੰਬਰ ਤੱਕ ਉੰਲੀਪਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਟੂਰਨਾਮੈਟ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਧਾਨ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਫੁੱਟਬਾਲ ਟੂਰਨਾਮੈਂਟ ਮੌਕੇ ਪਿੰਡ ਪੱਧਰ ਅਤੇ ਸਕੂਲ ਪੱਧਰ ਦੀਆਂ ਫੁੱਟਬਾਲ ਟੀਮਾਂ ਦੇ ਮੈਚ ਕਰਵਾਏ ਜਾਣਗੇ | ਪਹਿਲਾਂ ਸਥਾਨ ਪਾ੍ਪਤ ਕਰਨ ਵਾਲੀ ਟੀਮ ਨੂੰ 31000 ਰੁ- ਅਤੇ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 25000 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ|ਟੂਰਨਾਮੈਟ ਦੋਰਾਨ ਇੰਟਰਸਟੇਟ ਅਥਲੈਟਿਕ ਮੀਟ ਮੁਕਾਬਲੇ ਵੀ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਫਾਈਨਲ ਵਾਲੇ ਦਿਨ 21 ਨਵੰਬਰ ਨੂੰ ਕਰਵਾਏ ਜਾਣਗੇ|ਜਿਸ ਵਿੱਚ ਲੰਬੀ ਛਾਲ,ਗੋਲਾ ਸੁੱਟਣਾ ਅਤੇ ਰੱਸੀ-ਕਸ਼ੀ ਮੁਕਾਬਲੇ ਵੀ ਕਰਵਾਏ ਜਾਣਗੇ|ਗੱਲਬਾਤ ਕਰਦਿਆ ਉਹਨਾਂ ਦੱਸਿਆਂ ਕਿ ਇਸ ਟੂਰਨਾਂਮੈਟ ਦੋਰਾਨ ਰਾਜਨੀਤਿਕ,ਸਮਾਜਸੇਵੀ,ਐਨ ਆਰ ਆਈਜ਼ ਅਤੇ ਖੇਡ ਪੇ੍ਮੀ ਇਸ ਟੂਰਨਾਂਮੈਟ ਦੋਰਾਨ ਹਾਜ਼ਰੀ ਭਰਨਗੇ ਅਤੇ ਖਿਡਾਰੀਆ ਨੂੰ ਖੇਡਾ ਪ੍ਤੀ ਹੋਰ ਜਾਗਰੂਕ ਵੀ ਕਰਨਗੇ|ਅਖੀਰ ਕਲੱਬ ਪ੍ਧਾਨ ਜਸਵੀਰ ਸਿੰਘ ਰਾਏ ਨੇ ਇਲਾਕੇ ਦੇ ਨੋਜਵਾਨ ਵਰਗ ਨੂੰ ਅਪੀਲ ਕਰਦਿਆ ਟੂਰਨਾਂਮੈਟ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ|
