
ਲਾਇਨਜ਼ ਕਲੱਬ ਵੱਲੋਂ ਠੰਡ ਵਿੱਚ ਸੜਕ ਕਿਨਾਰੇ ਸੌਂ ਰਹੇ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ ਗਏ
ਹੁਸ਼ਿਆਰਪੁਰ - ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੜਾਕੇ ਦੀ ਠੰਡ ਕਾਰਨ ਸੜਕ ਤੇ ਸੌਂਦੇ ਲੋੜਵੰਦਾਂ ਨੂੰ ਕੰਬਲ ਵੰਡੇ ਗਏ। ਕਲੱਬ ਦੇ ਮੈਂਬਰਾਂ ਨੇ ਬੀਤੀ ਰਾਤ ਸ਼ਹਿਰ ਦਾ ਦੌਰਾ ਕੀਤਾ ਅਤੇ ਕਈ ਬੇਘਰੇ ਲੋਕਾਂ ਨੂੰ ਸੜਕ ਦੇ ਕਿਨਾਰੇ ਬਿਨਾਂ ਕਿਸੇ ਛੱਤ ਤੋਂ ਸੁੱਤੇ ਪਏ ਦੇਖਿਆ। ਕਲੱਬ ਵੱਲੋਂ ਉਨ੍ਹਾਂ ਨੂੰ ਕੰਬਲ ਦਿੱਤੇ ਗਏ ਅਤੇ ਕੁਝ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ। ਕਲੱਬ ਮੈਂਬਰਾਂ ਨੇ ਸਾਰਿਆਂ ਨੂੰ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਜੋ ਬੇਘਰੇ ਹਨ ਅਤੇ ਠੰਡ ਵਿੱਚ ਜੀਅ ਰਹੇ ਹਨ।
ਹੁਸ਼ਿਆਰਪੁਰ - ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੜਾਕੇ ਦੀ ਠੰਡ ਕਾਰਨ ਸੜਕ ਤੇ ਸੌਂਦੇ ਲੋੜਵੰਦਾਂ ਨੂੰ ਕੰਬਲ ਵੰਡੇ ਗਏ। ਕਲੱਬ ਦੇ ਮੈਂਬਰਾਂ ਨੇ ਬੀਤੀ ਰਾਤ ਸ਼ਹਿਰ ਦਾ ਦੌਰਾ ਕੀਤਾ ਅਤੇ ਕਈ ਬੇਘਰੇ ਲੋਕਾਂ ਨੂੰ ਸੜਕ ਦੇ ਕਿਨਾਰੇ ਬਿਨਾਂ ਕਿਸੇ ਛੱਤ ਤੋਂ ਸੁੱਤੇ ਪਏ ਦੇਖਿਆ। ਕਲੱਬ ਵੱਲੋਂ ਉਨ੍ਹਾਂ ਨੂੰ ਕੰਬਲ ਦਿੱਤੇ ਗਏ ਅਤੇ ਕੁਝ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ। ਕਲੱਬ ਮੈਂਬਰਾਂ ਨੇ ਸਾਰਿਆਂ ਨੂੰ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਜੋ ਬੇਘਰੇ ਹਨ ਅਤੇ ਠੰਡ ਵਿੱਚ ਜੀਅ ਰਹੇ ਹਨ। ਇਸ ਮੌਕੇ ਕਲੱਬ ਦੇ ਡਾਇਰੈਕਟਰ ਦਲਜਿੰਦਰ ਸਿੰਘ, ਡਾਇਰੈਕਟਰ ਭੁਪਿੰਦਰ ਗੱਗੀ, ਡਾਇਰੈਕਟਰ ਮਨਜੀਤ ਸਹੋਤਾ, ਡਾਇਰੈਕਟਰ ਰਮਨ ਵਰਮਾ, ਡਾਇਰੈਕਟਰ ਗੁਰਵਿੰਦਰਜੀਤ ਸਿੰਘ ਅਤੇ ਕਲੱਬ ਪ੍ਰਧਾਨ ਰਸ਼ਪਾਲ ਸਿੰਘ ਹਾਜ਼ਰ ਸਨ।
