
"ਦਿਲ ਉਤਨਾ ਨਹੀਂ ਰੋਇਆ ਤਨਹਾਈ ਚ... ਜਿੰਨਾ ਰੋਂਦਾ ਹੈ ਮੋਦੀ ਜੀ ਦੀ ਮਹਿੰਗਾਈ ਚ”
ਪਟਨਾ : ਦੇਸ਼ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬਿਹਾਰ ਵਿੱਚ ਵੀ ਸਿਆਸਤ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਨੇ ਆਪਣੇ ਐਕਸ ਹੈਂਡਲ ’ਤੇ ਪੋਸਟ ਕਰਦੇ ਹੋਏ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜ਼ੋਰਦਾਰ ਹਮਲਾ ਕੀਤਾ ਹੈ।
ਪਟਨਾ : ਦੇਸ਼ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬਿਹਾਰ ਵਿੱਚ ਵੀ ਸਿਆਸਤ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਨੇ ਆਪਣੇ ਐਕਸ ਹੈਂਡਲ ’ਤੇ ਪੋਸਟ ਕਰਦੇ ਹੋਏ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜ਼ੋਰਦਾਰ ਹਮਲਾ ਕੀਤਾ ਹੈ। ਜੇਡੀਯੂ ਨੇ ਇੱਕ ਵੀਡੀਓ ਰਾਹੀਂ ਪੀਐੱਮ ਮੋਦੀ ’ਤੇ ਤਨਜ਼ ਕਸਿਆ ਹੈ।
ਜੇਡੀਯੂ ਨੇ ਲਿਖਿਆ ਕਿ ’ਦਿਲ ਉਤਨਾ ਨਹੀਂ ਰੋਇਆ ਤਨਹਾਈ ’ਚ... ਜਿੰਨਾ ਰੋਂਦਾ ਹੈ ਮੋਦੀ ਜੀ ਦੀ ਮਹਿੰਗਾਈ ’ਚ’। ਇਸ ਵੀਡੀਓ ’ਚ ਕਿਹਾ ਗਿਆ ਹੈ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਪਿਛਲੇ ਦਿਨੀਂ ਸੈਂਕੜਾ ਬਣਾਉਣ ਤੋਂ ਖੁੰਝ ਗਏ ਸਨ ਪਰ ਮੋਦੀ ਜੀ ਦੇ ਸ਼ਾਸਨ ’ਚ ਪਿਆਜ਼ ਸੈਂਕੜਾ ਬਣਾਉਣ ਦੇ ਕਰੀਬ ਪਹੁੰਚ ਗਿਆ ਹੈ। ਕੀਮਤਾਂ ਦੇ ਲਿਹਾਜ਼ ਨਾਲ ਪਿਆਜ਼ ਲਗਾਤਾਰ ਗਰਮ ਪਾਰੀ ਖੇਡ ਰਿਹਾ ਹੈ।
ਮਹਿੰਗਾਈ ਹੁਣ ਕੌਮੀ ਆਫ਼ਤ ਬਣ ਚੁੱਕੀ ਹੈ: ਜੇਡੀਯੂ
ਲਗਾਤਾਰ ਲੋਕਾਂ ਦੀਆਂ ਅੱਖਾਂ ’ਚੋਂ ਹੰਝੂ ਵਹਾ ਰਿਹਾ ਹੈ। ਮਹਿੰਗਾਈ ਹੁਣ ਕੌਮੀ ਆਫ਼ਤ ਬਣ ਚੁੱਕੀ ਹੈ। ਭਾਵੇਂ ਅਮੀਰ ਹੋਵੇ ਜਾਂ ਗ਼ਰੀਬ ਹਰ ਕੋਈ ਇਸ ਮਹਿੰਗਾਈ ਦੀ ਮਾਰ ਹੇਠ ਆ ਰਿਹਾ ਹੈ। ਇਹ ਅੱਗੇ ਕਹਿੰਦਾ ਹੈ ਕਿ ਰਸੋਈ ਮਹਿੰਗੀ ਹੈ, ਦਵਾਈ ਮਹਿੰਗੀ ਹੈ, ਸਿੱਖਿਆ ਮਹਿੰਗੀ ਹੈ, ਯਾਤਰਾ ਮਹਿੰਗੀ ਹੈ। ਜੇਕਰ ਕੋਈ ਚੀਜ਼ ਸਸਤੀ ਹੋਈ ਹੈ ਤਾਂ ਉਹ ਮੋਦੀ ਜੀ ਦਾ ਭਾਸ਼ਣ ਹੈ।
ਬਿਹਾਰ ’ਚ 30 ਦਿਨਾਂ ’ਚ ਦੁੱਗਣੀ ਹੋ ਗਈ ਹੈ ਪਿਆਜ਼ ਦੀ ਕੀਮਤ
ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਬਾਜ਼ਾਰਾਂ ਵਿੱਚ ਪਿਆਜ਼ 60 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿੱਚ ਥੋਕ ਬਾਜ਼ਾਰ ਵਿੱਚ ਪਿਆਜ਼ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। ਸਤੰਬਰ ਦੇ ਆਖ਼ਰੀ ਹਫ਼ਤੇ ਥੋਕ ਮੰਡੀ ਵਿੱਚ ਪਿਆਜ਼ ਦੀ ਕੀਮਤ 2050-2100 ਰੁਪਏ ਪ੍ਰਤੀ ਕੁਇੰਟਲ ਸੀ ਜੋ ਇਸ ਵੇਲੇ 5100-5200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ।
ਜ਼ਿਲ੍ਹੇ ’ਚ ਨਹੀਂ ਹੈ ਪਿਆਜ਼ ਸਟੋਰ ਕਰਨ ਦਾ ਕੋਈ ਪ੍ਰਬੰਧ
ਜ਼ਿਲ੍ਹੇ ਵਿੱਚ ਪਿਆਜ਼ ਦੀ ਵੱਡੀ ਪੱਧਰ ’ਤੇ ਖੇਤੀ ਨਹੀਂ ਹੁੰਦੀ। ਕਿਸਾਨ ਆਪਣੀ ਲੋੜ ਅਨੁਸਾਰ ਪਿਆਜ਼ ਦੀ ਖੇਤੀ ਕਰਦੇ ਹਨ। ਅਜਿਹੀ ਸਥਿਤੀ ਵਿੱਚ ਜ਼ਿਲ੍ਹੇ ਵਿੱਚ ਇਸ ਦੇ ਭੰਡਾਰਨ ਲਈ ਸਰਕਾਰੀ ਪੱਧਰ ’ਤੇ ਪ੍ਰਬੰਧ ਨਹੀਂ ਕੀਤੇ ਗਏ ਹਨ। ਪੂਰੇ ਜ਼ਿਲ੍ਹੇ ਵਿੱਚ ਸਿਰਫ਼ ਆਲੂਆਂ ਵਾਂਗ ਹੀ ਸਬਜ਼ੀਆਂ ਨੂੰ ਸਟੋਰ ਕਰਨ ਲਈ ਗੋਦਾਮ ਦਾ ਪ੍ਰਬੰਧ ਹੈ।
