
ਘਰ ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਕੀਤੀ ਜਾਂਚ
ਗੜ੍ਹਸ਼ੰਕਰ-ਸਰਕਾਰੀ ਹਸਪਤਾਲ ਗੜ੍ਹਸ਼ੰਕਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਸੰਤੋਖ ਰਾਮ ਦੀ ਅਗਵਾਈ ਹੇਠ ਹਸਪਤਾਲ ਅਤੇ ਨਗਰ ਕੌਂਸਲ ਦੀ ਸੰਯੁਕਤ ਟੀਮ ਵੱਲੋਂ ਗੜਸ਼ੰਕਰ ਦੇ ਵਾਰਡ ਨੰਬਰ 10 ਵਿੱਚ ਘਰ ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ।
ਗੜ੍ਹਸ਼ੰਕਰ-ਸਰਕਾਰੀ ਹਸਪਤਾਲ ਗੜ੍ਹਸ਼ੰਕਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਸੰਤੋਖ ਰਾਮ ਦੀ ਅਗਵਾਈ ਹੇਠ ਹਸਪਤਾਲ ਅਤੇ ਨਗਰ ਕੌਂਸਲ ਦੀ ਸੰਯੁਕਤ ਟੀਮ ਵੱਲੋਂ ਗੜਸ਼ੰਕਰ ਦੇ ਵਾਰਡ ਨੰਬਰ 10 ਵਿੱਚ ਘਰ ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕਿਸੇ ਵੀ ਘਰ ਵਿੱਚ ਲਾਰਵਾ ਨਾ ਮਿਲਣ ਕਾਰਨ ਕੋਈ ਵੀ ਚਲਾਨ ਨਹੀਂ ਕੱਟਿਆ ਗਿਆ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮਲਟੀ ਪਰਪਜ਼ ਹੈਲਥ ਵਰਕਰ ਰਾਜੇਸ਼ ਕੁਮਾਰ ਪਾਰਤੀ, ਸੈਨੇਟਰੀ ਸੁਪਰਵਾਈਜ਼ਰ ਨਗਰ ਕੌਂਸਲ ਪਵਨ ਕੁਮਾਰ, ਰਾਖੀ ਰਾਣਾ, ਸ਼ਰਨ ਕੌਰ ਆਦਿ ਹਾਜ਼ਰ ਸਨ
