
ਜੀਵਨ ਜਾਗ੍ਰਤੀ ਮੰਚ (ਰਜਿ) ਵੱਲੋਂ ਸਵੈ ਇਛਕ ਖੂਨਦਾਨ ਕੈਂਪ ਲਗਾਉਣ ਦੀਆਂ ਤਿਆਰੀਆਂ
ਮਾਹਿਲਪੁਰ, (1ਨਵੰਬਰ)- ਜੀਵਨ ਜਾਗ੍ਰਿਤੀ ਮੰਚ ਰਜਿਸਟਰਡ ਗੜਸ਼ੰਕਰ ਵੱਲੋਂ ਸਵਰਗਵਾਸੀ ਸ੍ਰੀਮਤੀ ਰਤਨ ਕੌਰ ਜੀ ਪਿੰਡ ਲਲਵਾਨ ਦੀ ਨਿੱਘੀ ਯਾਦ ਨੂੰ ਸਮਰਪਿਤ ਸਵੈ ਇਛਕ ਖੂਨਦਾਨ ਕੈਂਪ 18 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੇਨਰਾ ਬੈਂਕ ਨੇੜੇ ਕਚਿਹਰੀਆਂ ਗੜਸ਼ੰਕਰ ਵਿਖੇ ਲਗਾਇਆ ਜਾ ਰਿਹਾ ਹੈl
ਮਾਹਿਲਪੁਰ, (1ਨਵੰਬਰ)- ਜੀਵਨ ਜਾਗ੍ਰਿਤੀ ਮੰਚ ਰਜਿਸਟਰਡ ਗੜਸ਼ੰਕਰ ਵੱਲੋਂ ਸਵਰਗਵਾਸੀ ਸ੍ਰੀਮਤੀ ਰਤਨ ਕੌਰ ਜੀ ਪਿੰਡ ਲਲਵਾਨ ਦੀ ਨਿੱਘੀ ਯਾਦ ਨੂੰ ਸਮਰਪਿਤ ਸਵੈ ਇਛਕ ਖੂਨਦਾਨ ਕੈਂਪ 18 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੇਨਰਾ ਬੈਂਕ ਨੇੜੇ ਕਚਿਹਰੀਆਂ ਗੜਸ਼ੰਕਰ ਵਿਖੇ ਲਗਾਇਆ ਜਾ ਰਿਹਾ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ ਨੇ ਦੱਸਿਆ ਕਿ ਇਸ ਸਵੈ ਇਛਕ ਖੂਨਦਾਨ ਕੈਂਪ ਵਿੱਚ ਕੇਨਰਾ ਬੈਂਕ ਗੜਸ਼ੰਕਰ ਅਤੇ ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਦੇ ਸਾਥੀ ਵਿਸ਼ੇਸ਼ ਸਹਿਯੋਗ ਕਰ ਰਹੇ ਹਨl ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਪਾਲ, ਪ੍ਰੋਫੈਸਰ ਸੰਧੂ ਵਰਿਆਣਵੀ, ਪੀ.ਐਲ.ਸੂਦ,ਹਰਦੇਵ ਰਾਏ, ਬਲਵੰਤ ਸਿੰਘ, ਮਾਸਟਰ ਹੰਸ ਰਾਜ, ਹਰੀ ਲਾਲ ਨਫਰੀ, ਐਮ.ਪੀ. ਸਿੰਘ ਸਿੱਧੂ, ਹਰਪਾਲ ਸਿੰਘ ਮੈਨੇਜਰ ਕੇਨਰਾ ਬੈਂਕ ਗੜਸ਼ੰਕਰ ਉਹਨਾਂ ਨਾਲ ਹਾਜ਼ਰ ਸਨ l
