
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਨੇ ਗੁਰਦੁਆਰਾ ਟਾਹਲੀ ਸਾਹਿਬ ਗੋਂਦਪੁਰ ਵਿਖੇ ਲੋਕਲ ਕਮੇਟੀ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਨੇ ਗੁਰਦੁਆਰਾ ਟਾਹਲੀ ਸਾਹਿਬ ਗੋਂਦਪੁਰ ਵਿਖੇ ਲੋਕਲ ਕਮੇਟੀ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ
ਮਾਹਿਲਪੁਰ, - ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਇਲਾਕਾ ਮਾਹਿਲਪੁਰ ਅਤੇ ਗੁਰਦੁਆਰਾ ਟਾਹਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ, ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਜਨਮ ਦਿਹਾੜੇ ਅਤੇ ਜੈਤੋ ਦੇ ਮੋਰਚੇ ਦੇ 100 ਸਾਲਾਂ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਸਮਾਗਮ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਗੋਦਪੁਰ ਵਿਖੇ ਕਰਵਾਇਆ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਅਕੈਡਮੀ ਸਰਹਾਲਾ ਖੁਰਦ ਦੇ ਵਿਦਿਆਰਥੀਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆl ਇਸ ਤੋਂ ਬਾਅਦ ਭਾਈ ਬਲਵੀਰ ਸਿੰਘ ਖਾਲਸਾ ਦੇ ਕੀਰਤਨੀ ਜਥੇ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂl ਬੀਬੀ ਗਗਨਪ੍ਰੀਤ ਕੌਰ ਜੀ ਖਾਲਸਾ ਨੇ ਜੈਤੋ ਦੇ ਮੋਰਚੇ ਸਬੰਧੀ, ਢਾਡੀ ਸੁਰਜੀਤ ਸਿੰਘ ਵਾਰਿਸ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਜੀ ਨੇ ਕਥਾ ਕੀਰਤਨ ਰਾਹੀਂ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਅਤੇ ਉਨਾਂ ਦੇ ਪਰਉਪਕਾਰੀ ਕਾਰਜਾਂ ਦੀ ਸੰਗਤਾਂ ਨਾਲ ਸਾਂਝ ਪਾਈl ਇਸ ਮੌਕੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਦੇ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਸਰਹਾਲਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾl ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਗੁਰਦੁਆਰਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਹਲੀ ਸਾਹਿਬ ਅਤੇ ਸਮੂਹ ਸੰਗਤ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੋਸਾਇਟੀ ਪਿੰਡ ਗੋਦਪੁਰ ਦੀਆਂ ਸੰਗਤਾਂ ਨੇ ਭਰਪੂਰ ਸਹਿਯੋਗ ਪਾਇਆl ਇਸ ਮੌਕੇ ਲੰਗਰ ਵਰਤਾਉਣ ਦੀ ਸੇਵਾ ਦੀਵਾਨ ਟੋਡਰ ਮੱਲ ਲੰਗਰ ਸੇਵਾ ਸੋਸਾਇਟੀ ਅਜਨੋਹਾ ਜਲਵੇਹੜਾ ਵੱਲੋਂ ਅਤੇ ਜੋੜਿਆਂ ਦੀ ਸੇਵਾ ਚੜਦੀ ਕਲਾ ਸੇਵਾ ਸੋਸਾਇਟੀ ਰਸੂਲਪੁਰ ਵੱਲੋਂ ਕੀਤੀ ਗਈl ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਬਲਵੰਤ ਸਿੰਘ ਦੀ ਅਗਵਾਈ ਹੇਠ ਸਮਾਗਮ ਦੀਆਂ ਸਹਿਯੋਗੀ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਜਤਿੰਦਰ ਸਿੰਘ, ਹਰਜਿੰਦਰ ਸਿੰਘ ਨੰਗਲ ਖਿਡਾਰੀਆਂ, ਦਮਨ ਸਿੰਘ, ਹਰਮਨ ਸਿੰਘ ਗੋੰਦਪੁਰ, ਗੁਰਦੇਵ ਸਿੰਘ ਮਨੋਲੀਆਂ, ਗੁਰਦਿਆਲ ਸਿੰਘ, ਦਿਲਜੀਤ ਸਿੰਘ ਰੂਪੋਵਾਲ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਈਸਪੁਰ, ਦਿਆਲ ਸਿੰਘ ਨੰਗਲ ਕਲਾਂ, ਜੁਝਾਰ ਸਿੰਘ ਨੰਗਲ ਖੁਰਦ, ਭੁਪਿੰਦਰ ਸਿੰਘ ਰਸੂਲਪੁਰ, ਕੁਲਦੀਪ ਸਿੰਘ ਜਾਂਗਣੀਵਾਲ, ਗੁਰਦੀਪ ਸਿੰਘ ਚੱਕ ਕਟਾਰੂ, ਜਸਵੰਤ ਸਿੰਘ ਚੰਬਲਾ,ਦਵਿੰਦਰ ਸਿੰਘ ਗੋਦਪੁਰ, ਮਹਿੰਦਰ ਸਿੰਘ ਗੋਦਪੁਰ, ਸਤਬੀਰ ਸਿੰਘ ਥੱਪਲਾ, ਬੀਬੀ ਜਸਵੀਰ ਕੌਰ, ਕੁਲਦੀਪ ਕੌਰ, ਸੁਖਵਿੰਦਰ ਕੌਰ ਸਰਹਾਲਾ ਖੁਰਦ, ਰਸ਼ਪਾਲ ਕੌਰ ਸਮੇਤ ਇਲਾਕੇ ਦੀਆਂ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
