ਬਹੁਤ ਸਫ਼ਲ ਰਿਹਾ ਨਰਵਾਣਾ ਦਾ ਸੰਗੀਤਕ ਪ੍ਰੋਗਰਾਮ "ਇੱਕ ਰਾਸਤਾ ਹੈ ਜ਼ਿੰਦਗੀ"

ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੇ 46 ਕਲਾਕਾਰਾਂ ਨੇ ਦੋਗਾਣਿਆਂ ਨਾਲ ਦਰਸ਼ਕਾਂ ਨੂੰ ਕੀਤਾ ਮੁਤਾਸਰ

ਪਟਿਆਲਾ, 29 ਅਕਤੂਬਰ - ਨਰਵਾਣਾ ਵਿੱਚ ਪਿਛਲੀ ਰਾਤ ਇੱਥੇ ਇੱਕ ਮੈਰਿਜ ਪੈਲੇਸ ਵਿਖੇ ਆਯੋਜਿਤ ਸੰਗੀਤਕ ਪ੍ਰੋਗਰਾਮ "ਇੱਕ ਰਾਸਤਾ ਹੈ ਜ਼ਿੰਦਗੀ" ਬਹੁਤ ਸਫ਼ਲ ਰਿਹਾ ਜਿਸਦਾ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਨੇ ਅਨੰਦ ਮਾਣਿਆ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਪ੍ਰਿਥਵੀ ਵਿਦਿਆਕੁਲ, ਹੋਟਲ ਦ ਮੋਹਨਵਿਲਾਸ ਅੰਬਾਲਾ ਅਤੇ ਪਰਵਾਜ਼ ਏਕ ਉੜਾਨ ਸੰਸਥਾ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਦੀ ਸ਼ੁਰੂਆਤ "ਦੇਵਾ ਹੋ ਦੇਵਾ ਗਣਪਤੀ ਦੇਵਾ....." ਦੇ ਗਾਇਨ ਤੇ ਨ੍ਰਿਤ ਨਾਲ ਹੋਈ। ਇਸ ਤੋਂ ਬਾਅਦ ਸ਼ਾਮਿਲ ਕੀਤੇ ਗਏ ਗੀਤਾਂ ਵਿੱਚ ਰਾਧਿਕਾ ਗਰੋਵਰ ਅਤੇ ਜਗਦੀਪ ਢਾਂਡਾ ਨੇ ਜੁਗਲ ਗੀਤ “ਨੈਨੋ ਮੇਂ ਸਪਨਾ, ਸਪਨੋਂ ਮੇਂ ਸਜਨਾ”, “ਰੰਗ ਭਰੇ ਮੌਸਮ ਸੇ ਰੰਗ ਚੁਰਾ ਕੇ” ਬਹੁਤ ਖੂਬਸੂਰਤੀ ਨਾਲ ਪੇਸ਼ ਕੀਤੇ । 
ਨਰਿੰਦਰ ਜੇਠੀ ਨਰਵਾਣਾ ਅਤੇ ਅਭਿਜੀਤ ਦੀ ਪੇਸ਼ਕਾਰੀ ਵੀ ਵਧੀਆ ਸੀ। ਰਾਘਵ ਸਿੰਗਲਾ ਅਤੇ ਸ਼ਵੇਤਾ ਅਗਰਵਾਲ - ਉਦੇ ਜਬ ਜ਼ੁਲਫ਼ੇਂ ਤੇਰੀ, ਢਾਂਡਾ ਨੇ ਮੇਰੇ ਖਵਾਬੋਂ ਮੈਂ ਜੋ ਆਏ, ਬਲਜੀਤ , ਤੇਜੇਂਦਰ ਜਾਂਗੜਾ ਅਤੇ ਸਚਿਨ ਸ਼ਰਮਾ - ਅਨਹੋਨੀ ਕੋ ਹੋਨੀ ਕਰ ਦੇ, ਸੁਪ੍ਰਿਆ ਸ਼ਰਮਾ, ਪ੍ਰਦੀਪ ਢਾਂਡਾ, ਭੁਪੇਸ਼ ਗੋਇਲ  ਰਮੇਸ਼ ਅਨੇਜਾ , ਰਾਹੁਲ ਸ਼ਰਮਾ ਅਤੇ ਪ੍ਰੇਰਨਾ ਕੌਸ਼ਿਕ ਨੇ - ਦੀਵਾਨੇ ਹੈਂ ਦੀਵਾਨੋ ਕੋ ਨਾ ਘਰ, ਐੱਸ.ਐੱਸ. ਪ੍ਰਸਾਦ ਅਤੇ ਰੰਜੂ ਪ੍ਰਸਾਦ, ਅਮਰਜੀਤ ਰਾਹੀ ਅੰਬਾਲਾ ਅਤੇ ਨੇਹਾ ਸ਼ਰਮਾ, ਅਭਿਜੀਤ ਪਟਿਆਲਾ ਕਾਵਿਆ ਅਨੇਜਾ ਜ਼ੀਰਕਪੁਰ ਰਾਜਕੁਮਾਰ ਅਤੇ ਪ੍ਰੀਤੀ, ਰਾਜੇਸ਼ ਸ਼ਾਨੂ,  ਡਾ: ਸ਼ਿਵਕਾਂਤ ਸ਼ਰਮਾ,  ਕੈਲਾਸ਼ ਅਟਵਾਲ ਜਸਪ੍ਰੀਤ ਜੱਸਲ, ਰਾਜੀਵ ਵਰਮਾ ਪਟਿਆਲਾ ਅਤੇ ਰਾਣੀ ਸੁਮਨ ਚੰਡੀਗੜ੍ਹ,  ਪਰਮਜੀਤ ਸਿੰਘ ਪਰਵਾਨਾ ਤੇ ਕਰਮਜੀਤ ਸ਼ਰਮਾ " ਵਾਦਾ ਕਰ ਲੇ ਸਾਜਨਾ...."ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ।  ਰਮੇਸ਼ ਧੀਮਾਨ ਅਤੇ ਜਸਪ੍ਰੀਤ ਜੱਸਲ,  ਵਿਜੇ ਟਿੱਕੂ ਅਤੇ ਅਰਵਿੰਦਰ ਕੌਰ , ਵਿਜੇ ਟਿੱਕੂ ਬਬੀਤਾ ਸ਼ਰਮਾ ,  ਬਰਿੰਦਰ ਸਿੰਘ ਖੁਰਲ ਅਤੇ  ਪਰਵਿੰਦਰ ਕੌਰ ਖੁਰਲ ਤੇ  ਰੋਸ਼ਨ ਲਾਲ ਦੁਆਰਾ ਗਾਏ ਗਏ ਗੀਤਾਂ ਨੂੰ ਵੀ ਬਹੁਤ ਪਸੰਦ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਜਗਦੀਪ ਢਾਂਡਾ,  ਮੋਹਨ ਵਿਲਾਸ ਅੰਬਾਲਾ ਦੇ ਐਮਡੀ ਅਸ਼ਵਿਨ ਗਰੋਵਰ ਅਤੇ ਪਰਵਾਜ਼ ਏਕ ਉੜਾਨ ਦੇ ਪ੍ਰਧਾਨ ਮਨਮੋਹਨ ਮਿੱਤਲ ਨੇ ਗਰਿਮਾਮਈ  ਸ੍ਰੀ ਸ੍ਰੀ 108 ਤਪੋਨਿਸ਼ਟ ਸਵਾਮੀ ਪੂਰਨੰਦ ਬ੍ਰਹਮਚਾਰੀ ਜੀ, ਗੀਤਾ ਭਾਰਤੀ ਡਵੀਜ਼ਨਲ ਕਮਿਸ਼ਨਰ ਨੂੰ ਇਸ ਮੌਕੇ ਸਨਮਾਨਿਤ ਕੀਤਾ। . ਅਰਬਨ ਲੋਕਲ ਬਾਡੀ ਡਾਇਰੈਕਟਰ ਡਾ: ਯਸ਼ਪਾਲ ਯਾਦਵ, ਹਰਿਆਣਾ ਐਂਟੀ ਕੁਰੱਪਸ਼ਨ ਬਿਊਰੋ ਡੀਆਈਜੀ ਪੰਕਜ ਨੈਨ, ਪੁਲਿਸ ਕਪਤਾਨ ਜੀਂਦ ਸੁਮਿਤ ਕੁਮਾਰ, ਵਧੀਕ ਡੀ ਸੀ ਜੀਂਦ ਹਰੀਸ਼ ਵਸ਼ਿਸ਼ਟ, ਜ਼ਿਲ੍ਹਾ ਨਗਰ ਜੀਂਦ ਸੁਰਿੰਦਰ ਸਿੰਘ, ਨਰਵਾਣਾ ਦੇ ਐਸਡੀਐਮ ਅਨਿਲ ਦੂਨ, ਪੁਲਿਸ ਉਪ ਕਪਤਾਨ ਅਮਿਤ ਭਾਟੀਆ ਦਾ ਪ੍ਰੋਗਰਾਮ ਵਿੱਚ ਪਹੁੰਚਣ 'ਤੇ ਸਵਾਗਤ ਕੀਤਾ ਗਿਆ। ਅਤੇ ਨਰਵਾਣਾ ਵਾਸੀਆਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦਾ ਮਿਊਜ਼ਿਕ ਮੈਨੇਜਮੈਂਟ ਚੰਡੀਗੜ੍ਹ ਤੋਂ  ਏਆਰ ਮੇਲੋਡੀਜ਼ ਐਸੋਸੀਏਸ਼ਨ ਦੇ ਡਾ. ਅਰੁਣ ਕਾਂਤ ਦਾ ਸੀ। ਆਕਾਸ਼ਵਾਣੀ ਦੇ ਸਾਬਕਾ ਅਧਿਕਾਰੀ ਜੈਨੇਂਦਰ ਸਿੰਘ ਨੇ ਮੰਚ ਸੰਚਾਲਨ ਦਾ ਕੰਮ ਬਾਖੂਬੀ ਨਿਭਾਇਆ ।