ਪਿੰਡ ਡੰਗੋਰੀ ਵਿਖੇ ਭਗਵਾਨ ਸ਼੍ਰੀ ਬਾਲਮੀਕ ਜੀ ਦੇ ਜਨਮ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

ਗੜ੍ਹਸ਼ੰਕਰ 28 ਅਕਤੂਬਰ - ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਡੰਗੋਰੀ ਵਿਖੇ ਭਗਵਾਨ ਸ਼੍ਰੀ ਬਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਪ੍ਰਿੰਸੀਪਲ ਤਰਲੋਚਨ ਚੇਚੀ ਵਲੋਂ ਆਪਣੇ ਪਿਤਾ ਸਵ: ਰਾਮਨਾਥ ਚੇਚੀ ਦੀ ਯਾਦ ਚ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ।

ਗੜ੍ਹਸ਼ੰਕਰ 28 ਅਕਤੂਬਰ - ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਡੰਗੋਰੀ ਵਿਖੇ ਭਗਵਾਨ ਸ਼੍ਰੀ ਬਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਪ੍ਰਿੰਸੀਪਲ ਤਰਲੋਚਨ ਚੇਚੀ ਵਲੋਂ ਆਪਣੇ ਪਿਤਾ ਸਵ: ਰਾਮਨਾਥ ਚੇਚੀ ਦੀ ਯਾਦ ਚ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਲਗਾਏ ਇਸ ਖੂਨਦਾਨ ਕੈਂਪ ਚ 80 ਯੂਨਿਟ ਖੂਨ ਇਕੱਤਰ ਹੋਇਆ। ਕੈਂਪ ਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਅਜੇ ਖੇਪੜ, ਲੋਕ ਬਚਾਉ ਪਿੰਡ ਬਚਾਉ ਸੰਘਰਸ਼ ਕਮੇਟੀ ਦੇ ਕੁਲਭੂਸ਼ਨ ਕੁਮਾਰ, ਦਵਿੰਦਰ ਰਾਣਾ, ਗਰੀਬ ਦਾਸ ਬੀਟਣ, ਮਾਸਟਰ ਨਰੇਸ਼ ਕੁਮਾਰ ਤੇ ਹੋਰਨਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਮਾਸਟਰ ਤਰਲੋਚਨ ਚੇਚੀ ਨੇ ਪਹੁੰਚਿਆ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।