
ਐਸ ਜੀ ਆਰ ਹਸਪਤਾਲ ਕੋਟ ਫਤੂਹੀ ਵਲੋਂ ਹਸਪਤਾਲ ਦੀ ਚੋਥੀ ਵਰੇਗੰਢ ਮੌਕੇ ਸਮਾਗਮ ਕਰਵਾਇਆ ਗਿਆ
ਮਾਹਿਲਪੁਰ-ਐਸ ਜੀ ਆਰ ਹਸਪਤਾਲ ਕੋਟ ਫਤੂਹੀ ਵਲੋਂ ਹਸਪਤਾਲ ਦੀ ਚੋਥੀ ਵਰੇਗੰਢ ਮੌਕੇ ਡਾਕਟਰ ਪਰਮਿੰਦਰ ਸੂਦ ਜੀ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਇਲਾਕ਼ੇ ਭਰ ਤੋਂ ਪ੍ਰਮੁੱਖ ਸਖਸ਼ੀਅਤਾਂ ਵਲੋਂ ਸ਼ਿਰਕਤ ਕੀਤੀ ਗਈ।
ਮਾਹਿਲਪੁਰ-ਐਸ ਜੀ ਆਰ ਹਸਪਤਾਲ ਕੋਟ ਫਤੂਹੀ ਵਲੋਂ ਹਸਪਤਾਲ ਦੀ ਚੋਥੀ ਵਰੇਗੰਢ ਮੌਕੇ ਡਾਕਟਰ ਪਰਮਿੰਦਰ ਸੂਦ ਜੀ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਇਲਾਕ਼ੇ ਭਰ ਤੋਂ ਪ੍ਰਮੁੱਖ ਸਖਸ਼ੀਅਤਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਹਸਪਤਾਲ ਦੇ ਚਾਰ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿੱਚ ਕੇਕ ਕੱਟਿਆ ਗਿਆ। ਅਤੇ ਹਸਪਤਾਲ ਵਲੋ ਕੀਤੇ ਜਾਂਦੇ ਲੋਕ ਭਲਾਈ ਦੇ ਕਾਰਜਾਂ ਵਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਰਾਮ ਪ੍ਰਕਾਸ਼ ਸੂਦ ਰੀਹਲਾ, ਗੁਰਦੀਪ ਕੌਰ, ਬਾਬਾ ਸੰਦੀਪ, ਹਰਮਨ ਸਿੰਘ ਸਟੇਟ ਕਨਵੀਨਰ ਹਿਊਮਨ ਰਾਇਟਸ ਐਂਡ ਐਂਟੀ ਡਰੱਗ ਮੂਵਮੇਂਟ ਪੰਜਾਬ ਫਾਰਮਰ ਡੀ ਜੀ ਪੀ ਸ਼ਸ਼ੀ ਕਾਂਤ ਰਿਟਾਇਰਡ ਪੰਜਾਬ, ਡਾਕਟਰ ਗਗਨ, ਕੁਲਵੰਤ ਸਿੰਘ ਗੁਰੂ ਕੀ ਰਸੋਈ, ਡਾਕਟਰ ਵਿਪਨ ਪਚਨੰਗਲ, ਡਾਕਟਰ ਹੀਰਾ, ਗੋਲਡੀ ਰਾਣਾ, ਕੁਸ਼ਲ ਸ਼ਰਮਾ, ਜੋਗਿੰਦਰ ਸਿੰਘ, ਦੀਪਾ ਰੀਹਲਾ ਸਮੇਤ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਡਾਕਟਰ ਪਰਮਿੰਦਰ ਸੂਦ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।
