
ਪ੍ਰਾਇਮਰੀ ਸਕੂਲ ਬਲਾਕ ਪੱਧਰੀ ਖੇਡਾਂ ਵਿੱਚ ਡੰਡੇਵਾਲ ਸਕੂਲ ਦੀਆਂ ਪ੍ਰਾਪਤੀਆਂ:-
ਜ਼ਿਲਾ ਸਿੱਖਿਆ ਅਫਸਰ ਸੰਜੀਵ ਗੌਤਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਬੀ.ਪੀ.ਈ.ਓ. ਚਰਨਜੀਤ ਸਿੱਧੂ ਦੀ ਪ੍ਰਧਾਨਗੀ ਹੇਠ ਕਰਵਾਈਆਂ ਗਈਆਂ|
ਜ਼ਿਲਾ ਸਿੱਖਿਆ ਅਫਸਰ ਸੰਜੀਵ ਗੌਤਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਬੀ.ਪੀ.ਈ.ਓ. ਚਰਨਜੀਤ ਸਿੱਧੂ ਦੀ ਪ੍ਰਧਾਨਗੀ ਹੇਠ ਅਤੇ ਏ .ਬੀ .ਪੀ.ਈ.ਓ. ਜਸਵੀਰ ਸਿੰਘ ਦੀ ਅਗਵਾਈ ਵਿੱਚ ਕਲਸਟਰ ਪੰਡੋਰੀ ਕੱਦ ਸਕੂਲ ਵਿਖੇ ਤਿੰਨ ਦਿਨ ਕਰਵਾਈਆਂ ਗਈਆਂ| ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਕਲਸਟਰ ਦਾਦੂਵਾਲ ਦੀਆਂ ਲੜਕੀਆਂ ਨੇ ਇਹਨਾਂ ਖੇਡਾਂ ਵਿੱਚ ਵਿਸ਼ੇਸ਼ ਨਾਮਣਾ ਖੱਟਿਆ| ਟੀਮ ਯੋਗਾ ਵਿੱਚ ਗੁਰਸੀਰਤ, ਰਾਜਵਿੰਦਰ ਕੌਰ ,ਬਰੀਨਾ ਕੁਮਾਰੀ ,ਪੂਜਾ ਅਤੇ ਸੋਨੀਆ ਨੇ ਬਲਾਕ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ| ਰਿਦਮਿਕ ਯੋਗਾ ਵਿੱਚ ਗੁਰਸੀਰਤ ਨੇ ਬਲਾਕ ਵਿੱਚੋਂ ਪਹਿਲਾ ਸਥਾਨ ਅਤੇ ਰਾਜਵਿੰਦਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ| ਵਿਅਕਤੀਗਤ ਯੋਗਾ ਵਿੱਚ ਗੁਰਸੀਰਤ ਨੇ ਬਲਾਕ ਵਿੱਚੋਂ ਪਹਿਲਾ ਸਥਾਨ ਅਤੇ ਰਾਜਵਿੰਦਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ| ਸ਼ਤਰੰਜ ਵਿੱਚ ਪੂਜਾ ਨੇ ਪਹਿਲਾ ਅਤੇ ਗੁਰਸੀਰਤ ਨੇ ਦੂਜਾ ਸਥਾਨ ਹਾਸਿਲ ਕੀਤਾ| ਕਰਾਟਿਆਂ ਵਿੱਚ ਹਰਜੋਤ ਬੈਂਸ ਨੇ ਪਲੱਸ 34 ਕਿਲੋ ਭਾਰ ਵਿੱਚ ਪਹਿਲਾ ਸਥਾਨ ਅਤੇ ਰਾਜਵਿੰਦਰ ਕੌਰ ਨੇ ਮਾਈਨਸ 21 ਕਿਲੋ ਭਾਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ| ਰਿਲੇਅ ਦੌੜ ਵਿੱਚ ਪੂਜਾ ਨੇ ਦੂਜਾ ਸਥਾਨ ਹਾਸਿਲ ਕੀਤਾ| ਇਸੇ ਤਰ੍ਹਾਂ ਡੰਡੇਵਾਲ ਸਕੂਲ ਦੇ ਲੜਕੇ ਵੀ ਇਹਨਾਂ ਖੇਡਾਂ ਵਿੱਚ ਪਿੱਛੇ ਨਹੀਂ ਰਹੇ| ਅਬਦੁਲ ਰਖ਼ਮਾਨ ਨੇ ਵਿਅਕਤੀਗਤ ਯੋਗਾ ਵਿੱਚ ਪਹਿਲਾ ਸਥਾਨ ਅਤੇ ਮੁਹੰਮਦ ਰਫੀਕ ਨੇ ਦੂਜਾ ਸਥਾਨ ਹਾਸਿਲ ਕੀਤਾ| ਰਿਦਮਿਕ ਯੋਗਾ ਵਿੱਚ ਅਬਦੁਲ ਰਖ਼ਮਾਨ ਪਹਿਲੇ ਅਤੇ ਮਨਵੀਰ ਸਿੰਘ ਦੂਜੇ ਸਥਾਨ ਤੇ ਰਿਹਾ| 28 ਕਿਲੋ ਕੁਸ਼ਤੀ ਵਿੱਚ ਅਬਦੁਲ ਰਖ਼ਮਾਨ ਨੇ ਪਹਿਲਾ ਸਥਾਨ ਜਿੱਤਿਆ| ਕਰਾਟਿਆਂ ਵਿੱਚ ਮਨਵੀਰ ਸਿੰਘ ਨੇ ਮਾਈਨਸ 26 ਕਿਲੋ ਭਾਰ ਵਿੱਚ ਪਹਿਲਾ ਸਥਾਨ ਅਤੇ ਮਾਈਨਸ 23 ਕਿਲੋ ਭਾਰ ਵਿੱਚ ਗੌਰਵ ਕੁਮਾਰ ਨੇ ਪਹਿਲਾ ਸਥਾਨ ਜਿੱਤਿਆ| ਸਕੂਲ ਇਨਚਾਰਜ ਮੈਡਮ ਹਰਪ੍ਰੀਤ ਕੌਰ ਅਤੇ ਸਕੂਲ ਅਧਿਆਪਕ ਸ੍ਰੀ ਜੋਗਿੰਦਰ ਪਾਲ ਵੱਲੋਂ ਇਹਨਾਂ ਬੱਚਿਆਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਦਾ ਨਾਮ ਬਲਾਕ ਵਿੱਚ ਚਮਕਾਉਣ ਲਈ ਇਹਨਾਂ ਬੱਚਿਆਂ ਦੀ ਸ਼ਲਾਘਾ ਕੀਤੀ ਜਾਂਦੀ ਹੈ|
