ਭਾਰਤ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ, 77 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਿ੍ਰਕਟਰ ਤੇ ਮਹਾਨ ਸਪਿੰਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ। ਬੇਦੀ ਨੇ ਭਾਰਤ ਲਈ ਕੁੱਲ 77 ਅੰਤਰਰਾਸ਼ਟਰੀ ਮੈਚ ਖੇਡੇ।

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਿ੍ਰਕਟਰ ਤੇ ਮਹਾਨ ਸਪਿੰਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ। ਬੇਦੀ ਨੇ ਭਾਰਤ ਲਈ ਕੁੱਲ 77 ਅੰਤਰਰਾਸ਼ਟਰੀ ਮੈਚ ਖੇਡੇ। ਇਸ ਦੌਰਾਨ ਉਨ੍ਹਾਂ ਨੇ 273 ਵਿਕਟਾਂ ਲਈਆਂ ਸਨ। ਬੇਦੀ ਨੂੰ ਭਾਰਤੀ ਟੈਸਟ ਇਤਿਹਾਸ ਦੇ ਸਰਵੋਤਮ ਸਪਿਨਰਾਂ ’ਚੋਂ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਲਈ ਕਈ ਮੈਚ ਆਪਣੇ ਦਮ ’ਤੇ ਜਿੱਤੇ ਸਨ। ਬਿਸ਼ਨ ਸਿੰਘ ਬੇਦੀ ਦੇ ਬੇਟੇ ਦਾ ਨਾਂ ਅੰਗਦ ਬੇਦੀ ਤੇ ਨੂੰਹ ਦਾ ਨਾਮ ਨੇਹਾ ਧੂਪੀਆ ਹੈ। ਇਹ ਦੋਵੇਂ ਭਾਰਤੀ ਫਿਲਮ ਇੰਡਸਟਰੀ ਦੇ ਜਾਣੇ-ਪਛਾਣੇ ਨਾਂ ਹਨ। ਬਿਸ਼ਨ ਸਿੰਘ ਬੇਦੀ ਦਾ ਜਨਮ ਸਾਲ 1947 ’ਚ ਜ਼ਿਲ੍ਹਾ ਅੰਮਿ੍ਰਤਸਰ ’ਚ ਹੋਇਆ ਸੀ।
ਬੇਦੀ ਨੇ 1966 ਤੋਂ 1979 ਤਕ ਭਾਰਤ ਲਈ ਟੈਸਟ ਕਿ੍ਰਕਟ ਖੇਡਿਆ ਸੀ। ਉਹ ਭਾਰਤ ਦੇ ਮਸ਼ਹੂਰ ਸਪਿਨ ਕੁਆਰਟਰ ਦਾ ਹਿੱਸਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਇਸ ਵਿਚ ਇਰਾਪੱਲੀ ਪ੍ਰਸੰਨਾ, ਸ਼੍ਰੀਨਿਵਾਸ ਵੈਂਕਟਰਾਘਵਨ ਤੇ ਭਾਗਵਤ ਚੰਦਰਸ਼ੇਖਰ ਸਨ। ਚਾਰਾਂ ਨੇ ਮਿਲ ਕੇ 231 ਟੈਸਟ ਖੇਡੇ ਅਤੇ 853 ਵਿਕਟਾਂ ਲਈਆਂ।
ਬਿਸ਼ਨ ਸਿੰਘ ਬੇਦੀ ਨੂੰ ਵੀ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ 1976 ’ਚ ਸੌਂਪੀ ਗਈ ਸੀ। ਬੇਦੀ ਨੂੰ ਮਹਾਨ ਕਿ੍ਰਕਟਰ ਮਨਸੂਰ ਅਲੀ ਖਾਨ ਪਟੌਦੀ ਦੀ ਜਗ?ਹਾ ਕਪਤਾਨ ਬਣਾਇਆ ਗਿਆ ਸੀ। ਕਪਤਾਨ ਵਜੋਂ ਉਨ੍ਹਾਂ ਦੀ ਪਹਿਲੀ ਜਿੱਤ 1976 ਦੇ ਦੌਰੇ ’ਚ ਪੋਰਟ ਆਫ ਸਪੇਨ ’ਚ ਵੈਸਟਇੰਡੀਜ਼ ਖਿਲਾਫ਼ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰੇਲੂ ਮੈਦਾਨ ’ਤੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ’ਚ 3-1, ਆਸਟ?ਰੇਲੀਆ ਦੌਰੇ ’ਤੇ ਟੈਸਟ ਸੀਰੀਜ਼ ’ਚ 3-2 ਅਤੇ ਪਾਕਿਸਤਾਨ ਦੌਰੇ ’ਤੇ ਟੈਸਟ ਸੀਰੀਜ਼ ’ਚ 2-0 ਨਾਲ ਹਾਰ ਦੇ ਬਾਅਦ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਸੁਨੀਲ ਗਾਵਸਕਰ ਕਪਤਾਨ ਬਣੇ ਸਨ।
ਉਨ੍ਹਾਂ ਭਾਰਤ ਲਈ 67 ਟੈਸਟ ਮੈਚਾਂ ’ਚ 266 ਵਿਕਟਾਂ ਲਈਆਂ। ਉਨ੍ਹਾਂ ਨੇ 15 ਵਾਰ ਇਕ ਪਾਰੀ ’ਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ ਤੇ ਇਕ ਵਾਰ ਇਕ ਮੈਚ ਵਿੱਚ 10 ਵਿਕਟਾਂ ਵੀ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ 10 ਵਨਡੇ ਮੈਚਾਂ ਵਿੱਚ ਸੱਤ ਵਿਕਟਾਂ ਲਈਆਂ।