ਲਾਂਡਰਾ ਦਾ ਵਸਨੀਕ ਪਿਛਲੇ 6 ਦਿਨਾਂ ਤੋਂ ਲਾਪਤਾ

ਐਸ ਏ ਐਸ ਨਗਰ, 23 ਅਕਤੂਬਰ - ਲਾਂਡਰਾਂ ਨੇੜੇ ਡਿਪੀ ਫਾਰਮ ਵਿੱਚ ਕੰਮ ਕਰਦਾ ਰਿੰਕੂ ਨਾਮ ਦਾ ਇੱਕ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ।

ਐਸ ਏ ਐਸ ਨਗਰ, 23 ਅਕਤੂਬਰ - ਲਾਂਡਰਾਂ ਨੇੜੇ ਡਿਪੀ ਫਾਰਮ ਵਿੱਚ ਕੰਮ ਕਰਦਾ ਰਿੰਕੂ ਨਾਮ ਦਾ ਇੱਕ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਇਸ ਸੰਬੰਧੀ ਰਿੰਕੂ ਦੇ ਭਰਾ ਜੁਗਨੂੰ ਨੇ ਪੁਲੀਸ ਕੋਲ ਰਿਪੋਰਟ ਲਿਖਵਾਈ ਹੈ ਕਿ ਉਸਦਾ ਭਰਾ ਰਿੰਕੂ 17 ਅਕਤੂਬਰ ਨੂੰ ਘਰ ਤੋਂ ਆਪਣੇ ਪਿੰਡ ਪੱਕੜੀ ਭਗੌੜਾ (ਯੂ ਪੀ) ਗਿਆ ਸੀ। ਰਾਹ ਵਿੱਚ ਉਸਨੇ ਸਹਾਰਨਪੁਰ ਤੋਂ ਫੋਨ ਕਰਕੇ ਦੱਸਿਆ ਕਿ ਟ੍ਰੇਨ ਵਿੱਚ ਭੀੜ ਹੋਣ ਕਰਕੇ ਉਹ ਬੱਸ ਰਾਂਹੀ ਪਿੰਡ ਜਾਵੇਗਾ ਪਰੰਤੂ ਉਹ ਪਿੰਡ ਨਹੀਂ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਆਇਆ ਹੈ।
ਉਸਨੇ ਦੱਸਿਆ ਕਿ ਰਿੰਕੂ ਦੀ ਉਮਰ ਕਰੀਬ 21 ਸਾਲ, ਕੱਦ 5 ਫੁੱਟ 6 ਇੰਚ, ਰੰਗ ਸਾਵਲਾ ਹੈ ਅਤੇ ਉਹ ਹਿੰਦੀ ਬੋਲਦਾ ਹੈ।