ਸੇਵਾ ਭਾਰਤੀ ਵੱਲੋਂ ਵਿਦਿਆਰਥੀਆਂ ਦੇ ਬਲੱਡ ਗਰੁੱਪ ਟੈਸਟ ਕਰਵਾਏ

ਗੜਸ਼ੰਕਰ, 22 ਅਕਤੂਬਰ - ਸੇਵਾ ਭਾਰਤੀ ਗੜਸ਼ੰਕਰ ਵੱਲੋਂ ਗੜਸ਼ੰਕਰ ਦੇ ਕੰਨਿਆ ਵਿਦਿਆਲਾ ਸਕੂਲ ਦੀਆਂ ਵਿਦਿਆਰਥਣਾਂ ਦੀ ਬਲੱਡ ਗਰੁੱਪਿੰਗ ਕਰਵਾਈ ਗਈ।

ਗੜਸ਼ੰਕਰ, 22 ਅਕਤੂਬਰ - ਸੇਵਾ ਭਾਰਤੀ ਗੜਸ਼ੰਕਰ ਵੱਲੋਂ ਗੜਸ਼ੰਕਰ ਦੇ ਕੰਨਿਆ ਵਿਦਿਆਲਾ ਸਕੂਲ ਦੀਆਂ ਵਿਦਿਆਰਥਣਾਂ ਦੀ ਬਲੱਡ ਗਰੁੱਪਿੰਗ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਜਿੰਦਰ ਪ੍ਰਸ਼ਾਦ ਨੇ ਦੱਸਿਆ ਕਿ ਸੇਵਾ ਭਾਰਤੀ ਦੀ ਸਮੁੱਚੀ ਟੀਮ ਵੱਲੋਂ ਇਸ ਮੌਕੇ ਵੱਧ ਚੜ ਕੇ ਕੰਮ ਕੀਤਾ ਗਿਆ। ਉਹਨਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਜੋ ਬਲੱਡ ਗਰੁੱਪਿੰਗ ਦੀ ਟੈਸਟਿੰਗ ਹੋ ਰਹੀ ਹੈ ਉਸ ਵਿੱਚ ਸੇਵਾ ਭਾਰਤੀ ਆਪਣੇ ਵੱਲੋਂ ਖਰਚ ਕਰਕੇ ਬੱਚਿਆਂ ਦੇ ਇਹ ਗਰੁੱਪਿੰਗ ਗਰੁੱਪਿੰਗ ਕਰਵਾ ਰਹੀ ਹੈ। ਇਸ ਮੌਕੇ ਸੇਵਾ ਭਾਰਤੀ ਤੋਂ ਮਹਿਤਾ ਜੀ,  ਗੁਪਤਾ ਜੀ  ਤੇ ਸਮੂਹ ਮੈਂਬਰ ਵੀ ਹਾਜਰ ਸਨ। 
ਵਿਦਿਆਰਥੀਆਂ ਨਾਲ ਸੇਵਾ ਭਾਰਤੀ ਦੇ ਅਹੁਦੇਦਾਰ।  .