
ਪ੍ਰੀਤਮ ਸਿੰਘ ਹੰਜਰਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਦਿੱਤੀ ਸ਼ਰਧਾਂਜਲੀ
ਪਟਿਆਲਾ, 22 ਅਕਤੂਬਰ : ਰਾਮਗੜ੍ਹੀਆ ਭਾਈਚਾਰੇ ਦੀ ਨਾਮਵਰ ਸ਼ਖ਼ਸੀਅਤ, ਸਮਾਜ ਸੇਵੀ ਤੇ ਸਥਾਨਕ ਰੇਲਵੇ ਫੈਕਟਰੀ 'ਚ ਸੇਵਾਵਾਂ ਨਿਭਾਅ ਰਹੇ ਪ੍ਰੀਤਮ ਸਿੰਘ ਹੰਜਰਾ, ਜੋ ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਸਨ, ਨਮਿਤ ਭੋਗ ਤੇ ਅੰਤਿਮ ਅਰਦਾਸ ਮੌਕੇ ਰੇਲਵੇ ਫੈਕਟਰੀ ਦੇ ਉੱਚ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪਟਿਆਲਾ, 22 ਅਕਤੂਬਰ : ਰਾਮਗੜ੍ਹੀਆ ਭਾਈਚਾਰੇ ਦੀ ਨਾਮਵਰ ਸ਼ਖ਼ਸੀਅਤ, ਸਮਾਜ ਸੇਵੀ ਤੇ ਸਥਾਨਕ ਰੇਲਵੇ ਫੈਕਟਰੀ 'ਚ ਸੇਵਾਵਾਂ ਨਿਭਾਅ ਰਹੇ ਪ੍ਰੀਤਮ ਸਿੰਘ ਹੰਜਰਾ, ਜੋ ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਸਨ, ਨਮਿਤ ਭੋਗ ਤੇ ਅੰਤਿਮ ਅਰਦਾਸ ਮੌਕੇ ਰੇਲਵੇ ਫੈਕਟਰੀ ਦੇ ਉੱਚ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਭਾਈ ਮਹਿੰਗਾ ਹੈ ਤੇ ਉਨ੍ਹਾਂ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਰਿਸ਼ਤੇਦਾਰਾਂ, ਮਿੱਤਰਾਂ ਤੇ ਸਨੇਹੀਆਂ ਤੋਂ ਇਲਾਵਾ ਰੇਲਵੇ ਫੈਕਟਰੀ ਦੇ ਕਈ ਮੌਜੂਦਾ ਤੇ ਸਾਬਕਾ ਮੁਲਾਜ਼ਮ ਤੇ ਅਧਿਕਾਰੀ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਹਾਜ਼ਰ ਸਨ। ਫੈਕਟਰੀ ਦੇ ਅਧਿਕਾਰੀਆਂ ਵਿੱਚ ਡਿਪਟੀ ਸੀ.ਐਮ.ਈ. ਰਜਨੀਸ਼ ਬਾਂਸਲ ਤੇ ਏ. ਡਬਲਿਊ. ਐਮ. ਸੰਤੋਖ ਸਿੰਘ ਸ਼ਾਮਲ ਸਨ। ਇਸਤੋਂ ਇਲਾਵਾ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ ਪਟਿਆਲਾ ਦੇ ਚੇਅਰਮੈਨ ਤੇ ਸਾਬਕਾ ਪ੍ਰੋਜੈਕਟ ਅਫ਼ਸਰ, ਫਾਰੈਸਟ ਕਾਰਪੋਰੇਸ਼ਨ ਪੰਜਾਬ ਅਮਰੀਕ ਸਿੰਘ ਭੁੱਲਰ ਤੇ ਐੱਫ.ਸੀ.ਆਈ. ਦੇ ਸਾਬਕਾ ਮੈਨੇਜਰ (ਕੁਆਲਿਟੀ ਕੰਟਰੋਲ) ਬਰਿੰਦਰ ਸਿੰਘ ਖੁਰਲ ਨੇ ਵੀ ਸ਼ਮੂਲੀਅਤ ਕੀਤੀ। ਬਹੁਤ ਸਾਰੀਆਂ ਸਭਾ-ਸੁਸਾਇਟੀਆਂ ਵੱਲੋਂ ਸ਼ੋਕ ਸੰਦੇਸ਼ ਵੀ ਪ੍ਰਾਪਤ ਹੋਏ ਜਿਨ੍ਹਾਂ ਵਿੱਚ ਪਟਿਆਲਾ ਸ਼ਟਰਿੰਗ ਸੁਸਾਇਟੀ, ਰਾਮਗੜ੍ਹੀਆ ਸਭਾ ਪਟਿਆਲਾ ਅਤੇ ਗੁਰਦੁਆਰਾ ਭਾਈ ਲਾਲੋ ਜੀ, ਗਲੀ ਨੰਬਰ 9, ਗੁਰੂ ਨਾਨਕ ਨਗਰ ਸ਼ਾਮਲ ਹਨ।
