
ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਕਵੀ ਦਰਬਾਰ
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਵੀ - ਸ਼ਾਇਰਾਂ ਦੀ ਕੌਮਾਂਤਰੀ ਜਥੇਬੰਦੀ " ਸਾਂਝੀ ਬੈਠਕ ਪੰਜਾਬ ਦੀ " ਵੱਲੋਂ ਬਾਬਾ ਜ਼ੁਲਫਕਾਰ ਹੁਸੈਨ ਹਾਸ਼ਮੀ ਦੀ ਅਗਵਾਈ ਵਿਚ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਰਕਗੜ੍ਹ ਵਿਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਵੀ - ਸ਼ਾਇਰਾਂ ਦੀ ਕੌਮਾਂਤਰੀ ਜਥੇਬੰਦੀ " ਸਾਂਝੀ ਬੈਠਕ ਪੰਜਾਬ ਦੀ " ਵੱਲੋਂ ਬਾਬਾ ਜ਼ੁਲਫਕਾਰ ਹੁਸੈਨ ਹਾਸ਼ਮੀ ਦੀ ਅਗਵਾਈ ਵਿਚ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਰਕਗੜ੍ਹ ਵਿਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਚੜ੍ਹਦੇ ਪੰਜਾਬ ਤੋਂ ਰਣਜੀਤ ਆਜ਼ਾਦ ਕਾਂਝਲਾ, ਮੇਵਾ ਸਿੰਘ ਰੋੜੀਆ , ਕੁਲਵੰਤ ਕੌਰ, ਬਲਵੀਰ ਸਿੰਘ ਸਨੇਹੀ, ਨਵਜੋਤ ਕੌਰ ਭੁੱਲਰ ਜਸਵੀਰ ਕੌਰ , ਸੁਰਿੰਦਰ ਕੌਰ ਸਰਾਏ, ਜਸਵਿੰਦਰ ਸਿੰਘ ਜੱਸ , ਰਾਵਿੰਦਰ ਕੌਰ ਉੱਪਲ , ਸਿਮਰਜੀਤ ਗਰੇਵਾਲ, ਹਰਬੰਸ ਕੌਰ ਧਾਲੀਵਾਲ, ਦਵਿੰਦਰ ਢਿੱਲੋਂ ,ਰਾਜਵਿੰਦਰ ਕੌਰ, ਗੁਰਿੰਦਰ ਕਪੂਰ, ਨਰਿੰਦਰ ਕੌਰ, ਦਲਜੀਤ ਕੌਰ ਮਾਵੀ ,ਬੀਬੀ ਲਾਜਵੰਤੀ, ਗੁਰਸ਼ਰਨ ਸਿੰਘ, ਗੁਰਦਰਸ਼ਨ ਮਾਵੀ, ਨਰੰਜਨ ਸਿੰਘ ਗਿੱਲ, ਇੰਦਰਜੀਤ ਸਿੰਘ, ਲਖਵੀਰ ਸਿੰਘ, ਸਵਰਨ ਸਿੰਘ, ਸੁਖਵੀਰ ਸਿੰਘ ਭੁੱਲਰ, ਮਨਮੋਹਨ ਸਿੰਘ ਉੱਪਲ, ਜਸਵੀਰ ਸਿੰਘ ਝਬਾਲ, ਅਤੇ ਲਹਿੰਦੇ ਪੰਜਾਬ ਤੋਂ ਬਾਬਾ ਜ਼ੁਲਫਕਾਰ ਹੁਸੈਨ ਹਾਸ਼ਮੀ (ਮੁੱਖ ਸੰਚਾਲਕ), ਡਾ.ਇਕਬਾਲ ਨਦੀਮ ,ਬੂਟਾ ਸ਼ਾਕਿਰ ਹਨੀ ਹੰਜਰਾ , ਆਇਸ਼ਾ ਮੁਸਰਤ ਚੀਮਾ ,ਗੁਲਫਾਮ ਨਦੀਮ ਚੀਮਾ,,ਚਾਚਾ ਭੱਟ, ਚੌਧਰੀ ਰਾਣਾ, ਨਦੀਮ ਰਾਣਾ ,ਜੈਦ ਜੱਟ , ਜਾਵੇਦ ਮੂਸਾਪੁਰੀ ,ਅਕਰਮ ਸੰਧੂ ,ਤਾਹਿਰ ਮਹਿਮੂਦ , ਤਨਸੀਮ ਕਰੈਸੀ , ਮੁੱਨਵਰ ਬਾਜਵਾ , ਬਸ਼ੀਰ, ਡਾ. ਨਦੀਮ ਨੇ ਸ਼ਿਰਕਤ ਕੀਤੀ। ਕਵੀ ਦਰਬਾਰ ਦੀ ਸਮਾਪਤੀ ਤੇ ਬਾਬਾ ਹਾਸ਼ਮੀ ਵੱਲੋਂ ਸ਼ਾਮਿਲ ਸਾਰੇ ਕਵੀਜਨਾਂ ਨੂੰ " ਸ਼ੇਰੇ- ਏ- ਪੰਜਾਬ " ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੀਆਂ ਕਵਿਤਰੀਆ ਨੂੰ ਪਰਾਂਦੇ ,ਪੰਜਾਬੀ ਜੁੱਤੀਆਂ ,ਅਤੇ ਚੂੜੀਆਂ ਵੀ ਭੇਟ ਕੀਤੀਆਂ । ਸਚਮੁੱਚ ਇਹ ਕਵੀ ਦਰਬਾਰ ਯਾਦਗਾਰੀ ਬਣ ਗਿਆ ਜੋ ਲੰਮੇ ਸਮੇਂ ਤੱਕ ਚੇਤਿਆਂ ਵਿਚ ਵਸਿਆ ਰਹੇਗਾ।- ਰਣਜੀਤ ਆਜ਼ਾਦ ਕਾਂਝਲਾ
