ਢਾਡਾ ਖੁਰਦ ਵਾਸੀਆਂ ਨੇ ਪਿਛਲੇ ਤਿੰਨ ਸਾਲਾਂ ਤੋਂ ਟੁਆਇਲਟਾਂ ਦੇ ਰਹਿੰਦੇ ਪੈਸੇ ਨਾ ਮਿਲਣ ਤੇ ਲਗਾਇਆ ਧਰਨਾ

ਗੜ੍ਹਸ਼ੰਕਰ -ਸਰਕਾਰ ਸਹੂਲਤਾਂ ਤਾਂ ਦਿੰਦੀ ਹੈ ਪਰ ਗਰੀਬ ਦੀਆਂ ਚੀਕਾਂ ਕਢਵਾ ਕੇ ਫਿਰ ਉਸ ਸਹੂਲਤ ਦਿੱਤੀ ਦਾ ਕੀ ਫਾਇਦਾ, ਇਸ ਨਾਲੋਂ ਤਾਂ ਸਰਕਾਰ ਗਰੀਬ ਨੂੰ ਸਹੂਲਤ ਹੀ ਨਾ ਦੇਵੇ।

ਗੜ੍ਹਸ਼ੰਕਰ -ਸਰਕਾਰ ਸਹੂਲਤਾਂ ਤਾਂ ਦਿੰਦੀ ਹੈ ਪਰ ਗਰੀਬ ਦੀਆਂ ਚੀਕਾਂ ਕਢਵਾ ਕੇ ਫਿਰ ਉਸ ਸਹੂਲਤ ਦਿੱਤੀ ਦਾ ਕੀ ਫਾਇਦਾ, ਇਸ ਨਾਲੋਂ ਤਾਂ ਸਰਕਾਰ ਗਰੀਬ ਨੂੰ ਸਹੂਲਤ ਹੀ ਨਾ ਦੇਵੇ। ਇਹ ਵਿਚਾਰ ਪ੍ਰਗਟ ਕਰਦਿਆਂ ਅਖਿਲ ਭਾਰਤੀ ਉਪਭੋਗਤਾ ਸੰਗਠਨ ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬਿੱਲਾ ਖੜੌਦੀ ਨੇ ਪੀੜ੍ਹਤ ਲੋਕਾਂ ਵਲੋਂ ਬੌੜਾ ਵਿਖੇ ਟੁਆਇਲਟ ਬਣਾਉਣ ਵਾਸਤੇ ਲਗਾਏ ਮੋਟੀਵੇਟਰਾਂ ਦੇ ਦਫਤਰ ਅੱਗੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਪਿੰਡ ਢਾਡਾ ਖੁਰਦ ਵਿਖੇ ਪਿਛਲੇ ਤਿੰਨ ਸਾਲਾਂ ਤੋਂ ਗਰੀਬ ਲੋਕਾਂ ਨੂੰ ਟੁਆਇਲਟਾਂ ਬਣਾ ਕੇ ਦਿੱਤੀਆਂ ਜਾ ਰਹੀਆਂ ਹਨ। ਅਜੇ ਤੱਕ ਉਹਨਾਂ ਗਰੀਬ ਲੋਕਾਂ ਦੇ ਪੈਸੇ ਕਿਸੇ ਦੇ ਪੰਜ ਹਜਾਰ ਕਿਸੇ ਦੇ ਦਸ ਹਜ਼ਾਰ ਰਹਿੰਦੇ ਸਨ। ਸਰਕਾਰ ਤੇ ਸੰਬੰਧਿਤ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਜਦੋਂ ਲੋਕ ਆਪ ਮੋਟੀਵੇਟਰ ਬਲਜੀਤ ਸਿੰਘ ਜੋ ਖੈਰੜ ਅੱਛਰਵਾਲ ਦਾ ਵਸਨੀਕ ਦੱਸਦੇ ਹਨ ਨੂੰ ਪੁੱਛਦੇ ਹਨ ਤਾਂ ਉਹ ਗਲਤ ਬੋਲਦਾ ਹੈ। ਕਿਸੇ ਨੂੰ ਵੀ ਸਹੀ ਜਵਾਬ ਨਹੀਂ ਦਿੰਦਾ। ਪੀੜ੍ਹਤ ਲੋਕਾਂ ਨੂੰ ਬਕਾਇਆ ਰਹਿੰਦੇ ਪੈਸਿਆਂ ਵਾਰੇ ਜਵਾਬ ਦੇਣ ਦੀ ਬਜਾਏ ਮੋਟੀਵੇਟਰ ਉਲਟ ਬੋਲ ਕੇ ਕਹਿੰਦਾ ਕਿ ਜਾਓ ਜੋ ਕਰਨਾ ਹੈ ਕਰ ਲਵੋਂ ਮੈਂ ਨਹੀਂ ਡਰਦਾ ਕਿਸੇ ਕੋਲੋਂ। ਮੈਂ ਨਹੀਂ ਦਿੰਦਾ ਕਿਸੇ ਦੇ ਪੈਸੇ। ਉਹਨਾਂ ਹੋਰ ਦੱਸਿਆ ਕਿ ਕਈ ਵਾਰ ਉਹ ਵੀ ਕਹਿੰਦਾ ਹੈ ਕਿ ਤੁਹਾਡੀ ਟੁਆਇਲਟ ਦਾ ਮੂੰਹ ਉਲਟ ਦਿਸ਼ਾ ਵੱਲ ਨੂੰ ਹੈ ਤੇ ਕਿਸੇ ਨੂੰ ਕਹਿੰਦਾ ਹੈ ਕਿ ਤੁਸੀਂ ਗੇਟ ਗਲਤ ਪਾਸੇ ਲਗਾਇਆ ਹੈ। ਪੀੜ੍ਹਤ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਰਹਿੰਦੇ ਬਕਾਇਆ ਪੈਸੇ ਤੁਰੰਤ ਦਿੱਤੇ ਜਾਣ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ। ਇਸ ਮੌਕੇ ਤੇ ਗੁਰਪ੍ਰੀਤ, ਰਾਜ ਰਾਣੀ, ਹਰਭਜਨ ਕੌਰ, ਸੁਖਵਿੰਦਰ ਕੌਰ, ਕੁਲਦੀਪ ਕੌਰ, ਰੇਸ਼ਮ ਕੌਰ, ਫਤਿਹ ਚੰਦ, ਮਨਦੀਪ ਸਿੰਘ, ਬਲਜਿੰਦਰ ਸਿੰਘ, ਧਿਆਨ ਚੰਦ ਤੇ ਰੇਸ਼ਮ ਲਾਲ ਵੀ ਮੌਜੂਦ ਸਨ।