
ਸਾਨੂੰ ਸ਼੍ਰੀ ਰਾਮ ਚੰਦਰ ਜੀ ਦੇ ਦਰਸਾਏ ਮਾਰਗ ਤੇ ਚਲਣਾ ਚਾਹੀਦੈ- ਕੈਬਨਿਟ ਮੰਤਰੀ ਜੌੜਾਮਾਜਰਾ
ਸਮਾਣਾ, 20 ਅਕਤੂਬਰ - ਸ਼੍ਰੀ ਦੁਰਗਾ ਰਾਮਾ ਡ੍ਰਾਮਾਟਿਕ ਕਲੱਬ ਸਮਾਣਾ ਵਲੋਂ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਹਿਯੋਗ ਨਾਲ ਸਥਾਨਕ ਦੁਸਿਹਰਾ ਗਰਾਂਊਡ ਸਰਪ੍ਰਸਤ ਉਦਯੋਗਪਤੀ ਰਮੇਸ਼ ਗਰਗ, ਪ੍ਰਧਾਨ ਵੈਦ ਕਾਂਸਲ ਅਤੇ ਡਾਇਰੈਕਟਰ ਰਿੰਕੂ ਚੋਪੜਾ ਦੀ ਅਗਵਾਈ ਵਿਚ ਆਯੋਜਿਤ ਰਾਮਲੀਲਾ ਦੇ ਸਤਵੇਂਂ ਦਿਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਸ਼ੇਸ਼ ਮਹਿਮਾਨ
ਸਮਾਣਾ, 20 ਅਕਤੂਬਰ - ਸ਼੍ਰੀ ਦੁਰਗਾ ਰਾਮਾ ਡ੍ਰਾਮਾਟਿਕ ਕਲੱਬ ਸਮਾਣਾ ਵਲੋਂ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਹਿਯੋਗ ਨਾਲ ਸਥਾਨਕ ਦੁਸਿਹਰਾ ਗਰਾਂਊਡ ਸਰਪ੍ਰਸਤ ਉਦਯੋਗਪਤੀ ਰਮੇਸ਼ ਗਰਗ, ਪ੍ਰਧਾਨ ਵੈਦ ਕਾਂਸਲ ਅਤੇ ਡਾਇਰੈਕਟਰ ਰਿੰਕੂ ਚੋਪੜਾ ਦੀ ਅਗਵਾਈ ਵਿਚ ਆਯੋਜਿਤ ਰਾਮਲੀਲਾ ਦੇ ਸਤਵੇਂਂ ਦਿਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਗਰਵਾਲ ਧਰਮਸ਼ਾਲਾ ਪ੍ਰਧਾਨ ਡਾ. ਮਦਨ ਮਿੱਤਲ ਸ਼ਾਮਲ ਹੋਏ ਅਤੇ ਜੋਤੀ ਪ੍ਰਚੰਡ ਕਰਕੇ ਰਾਮਲੀਲਾ ਦੇ ਮੰਚਨ ਦੀ ਸ਼ੁਰੂਆਤ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਜੀਵਨ ਗਾਥਾ ਨੂੰ ਸਟੇਜ ਰਾਹੀਂ ਵੇਖਣ ਦਾ ਅਲਗ ਹੀ ਆਨੰਦ ਹੈ। ਇਸ ਦੇ ਨਾਲ ਹੀ ਸ. ਜੌੜਾਮਾਜਰਾ ਨੇ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਜੀ ਦੇ ਦਰਸਾਏ ਮਾਰਗ ਤੇ ਚਲਦੇ ਹੋਏ ਸੱਚਾਈ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਇਸ ਮੌਕੇ ਪ੍ਰਧਾਨ ਮਿੱਤਲ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੀ ਜੀਵਨ ਲੀਲਾ ਮਨੁੱਖਤਾ ਲਈ ਚਾਨਣ ਮੁਨਾਰਾ ਹੈ ਅਤੇ ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਜਿਨਾਂ ਨੇ ਧਰਤੀ 'ਤੇ ਜਨਮ ਲੈ ਕੇ ਜਿੱਥੇਂ ਰਾਕਸ਼ਾਂ ਦਾ ਨਾਸ਼ ਕੀਤਾ ਉਥੇ ਹੀ ਹੱਕ ਸੱਚ 'ਤੇ ਚੱਲਣ ਦੀ ਪੇ੍ਰਰਨਾ ਦਿੱਤੀ।ਇਸ ਮੌਕੇ ਦੁਰਗਾ ਰਾਮਾ ਡਰਾਮਾਟ੍ਰਿਕ ਕਲੱਬ ਦੇ ਕਲਾਕਾਰਾਂ ਵੱਲੋਂ ਮੰਚਨ ਦੌਰਾਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਤੇ ਸੁਕਰੀਵ ਦਾ ਮਿਲਣ, ਬਾਲੀ ਦਾ ਵਧ ਦੇ ਸੀਨ ਪੇਸ਼ ਕੀਤੇ ਗਏ। ਰਾਮਲੀਲਾ ਵਿਚ ਸਿਨਰੀ ਡਾਇਰੈਕਟਰ ਮੋਹਨ ਲਾਲ ਅਨੇਜਾ ਅਤੇ ਪਰਮਜੀਤ ਪੰਮਾ ਵੱਲੋਂ ਕੀਤੀ ਜਾ ਰਹੀ ਹੈ।ਇਸ ਮੌਕੇ ਛੱਠ ਪੂਜਾ ਸੇਵਾ ਦਲ ਦੇ ਪ੍ਰਧਾਨ ਬਿਨੈ ਸਿੰਘ, ਪੀ.ਏ. ਗੁਰਦੇਵ ਸਿੰਘ ਟਿਵਾਣਾ, ਡਾ: ਸੁਰਜੀਤ ਸਿੰਘ ਦਈਆ, ਅੰਕੂਸ਼ ਗੋਇਲ, ਨਿਸ਼ਾਨ ਚੀਮਾ, ਅੰਗਰੇਜ ਭੁੱਲਰ ਅਤੇ ਸੰਜੇ ਮੰਤਰੀ ਆਦਿ ਵੀ ਸ਼ਾਮਲ ਸਨ। ਆਦਿ ਤੋਂ ਇਲਾਵਾ ਸੰਸਥਾ ਦੇ ਉਪ-ਪ੍ਰਧਾਨ ਪ੍ਰਦੀਪ ਸ਼ਰਮਾ,ਸੈਕਟਰੀ ਰਮਨ ਮਹਿੰਦਰਾ, ਕੈਸ਼ੀਅਰ ਹੈਪੀ ਸ਼ਰਮਾ, ਰਵਿੰਦਰ ਕਾਂਸਲ , ਸੁਦਰਸ਼ਨ ਛਾਬੜਾ ,ਪਵਨ ਮਹਿਰਾ,ਇੰਦਰਜੀਤ ਸੱਗੂ, ਸੰਜੇ ਬਾਂਸਲ, ਰਵਿੰਦਰ ਕਾਂਸਲ, ਵਿਨੋਦ ਕਾਂਸਲ, ਕੁਲਦੀਪ ਸ਼ਰਮਾ,ਕਮਲ ਸ਼ਰਮਾ , ਇੰਦਰਜੀਤ ਸੱਗੂ , ਮੰਨੀ ਸ਼ਰਮਾ,ਤੀਰਥ ਮੇਨਕਾ, ਰਿੰਪੀ ਮੇਨਕਾ, ਸ਼ਨੀ ਥਰੇਜਾ, ਰਣਜੀਤ ਰਾਣਾ, ਪ੍ਰਦੀਪ ਸੇਠੀ, ਮਨੋਜ ਕੁਮਾਰ ਰਾਜ ਕੁਮਾਰ, ਸ਼ਨੀ ਪੋਪਲੀ, ਲਲਿਤ ਕੁਮਾਰ,ਜੀਤ ਸ਼ਰਮਾ, ਸਚਿਨ ਭਟਨਾਗਰ ਆਦਿ ਵੀ ਮੌਜੂਦ ਰਹੇ।
