
ਸੀ.ਐਚ.ਸੀ.ਮਾਹਿਲਪੁਰ ਵਿਖੇ ਐਸ.ਐਮ.ਓ. ਇੰਚਾਰਜ ਡਾਕਟਰ ਜਸਵੰਤ ਸਿੰਘ ਥਿੰਦ ਦੀ ਅਗਵਾਈ ਹੇਠ ਦੰਦਾਂ ਦਾ ਪੰਦਰਵਾੜਾ ਲਗਾਇਆ
ਮਾਹਿਲਪੁਰ, -ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ. ਇੰਚਾਰਜ ਡਾਕਟਰ ਜਸਵੰਤ ਸਿੰਘ ਥਿੰਦ ਦੀ ਯੋਗ ਅਗਵਾਈ ਹੇਠ ਡਾਕਟਰ ਜਸਵੀਰ ਕੌਰ ਡੈਂਟਲ ਸਰਜਨ ਵੱਲੋ ਸੀਐਚਸੀ ਮਾਹਿਲਪੁਰ ਵਿਖੇ ਦੰਦਾਂ ਦਾ ਪੰਦਰਵਾੜਾ ਲਗਾਇਆ ਗਿਆl
ਮਾਹਿਲਪੁਰ, -ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ. ਇੰਚਾਰਜ ਡਾਕਟਰ ਜਸਵੰਤ ਸਿੰਘ ਥਿੰਦ ਦੀ ਯੋਗ ਅਗਵਾਈ ਹੇਠ ਡਾਕਟਰ ਜਸਵੀਰ ਕੌਰ ਡੈਂਟਲ ਸਰਜਨ ਵੱਲੋ ਸੀਐਚਸੀ ਮਾਹਿਲਪੁਰ ਵਿਖੇ ਦੰਦਾਂ ਦਾ ਪੰਦਰਵਾੜਾ ਲਗਾਇਆ ਗਿਆl ਇਹ ਪੰਦਰਵਾੜਾ 3 ਅਕਤੂਬਰ ਤੋਂ 18 ਅਕਤੂਬਰ ਤੱਕ ਲਗਾਇਆ ਗਿਆl ਇਸ ਵਿੱਚ 300 ਤੋਂ ਜਿਆਦਾ ਮਰੀਜ਼ਾਂ ਦਾ ਮੁਕਤ ਚੈੱਕ ਅਤੇ ਇਲਾਜ ਕੀਤਾ ਗਿਆl ਜਿਸ ਵਿੱਚ ਖਰਾਬ ਦੰਦ ਕੱਢੇ ਗਏ ਅਤੇ ਦੰਦਾਂ ਦੀ ਸਫਾਈ ਅਤੇ ਭਰਾਈ ਕੀਤੀ ਗਈl ਇਸ ਮੌਕੇ ਡਾਕਟਰ ਜਸਬੀਰ ਕੌਰ ਨੇ ਦੱਸਿਆ ਕਿ ਗਰੀਬ ਤੇ ਲੋੜਵੰਦ 5 ਲੋਕਾਂ ਨੂੰ ਦੰਦਾਂ ਦੇ ਕੰਪਲੀਟ ਡੈਂਚਰ ਮੁਫ਼ਤ ਦਿੱਤੇ ਗਏl ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆl ਇਸ ਮੌਕੇ ਡਾਕਟਰ ਮਨਜੀਤ ਕੌਰ, ਡਾਕਟਰ ਹਿਮਕਾ, ਪਰਮਿੰਦਰ ਸਿੰਘ ਅਪਥਲਮਿਕ ਅਫਸਰ, ਸਰਵਣ ਸਿੰਘ, ਸੁਖਜਿੰਦਰ ਕੌਰ ਸਟਾਫ ਨਰਸ, ਰਵਨੀਤ ਕੌਰ ਸਟਾਫ ਨਰਸ, ਕਮਲਜੀਤ ਕੌਰ, ਨੀਲਮ, ਗੁਰਮੀਤ ਸਿੰਘ ਮਿੰਟੂ ਸਮੇਤ ਹਸਪਤਾਲ ਦਾ ਸਟਾਫ ਹਾਜ਼ਰ ਸੀ।
