
ਘੜੂੰਆਂ ਸਬ ਤਹਿਸੀਲ ਵਿਚ ਰਜਿਸਟਰੀਆਂ ਦਾਂ ਕੰਮ ਫਿਰ ਤੋਂ ਹੋਵੇਗਾ ਸ਼ੁਰੂ : ਡਾ. ਚਰਨਜੀਤ ਸਿੰਘ
ਖਰੜ 19 ਅਕਤੂਬਰ - ਪਿਛਲੇ ਕੁਝ ਦਿਨਾਂ ਤੋਂ ਘੜੂੰਆਂ ਸਬ ਤਹਿਸੀਲ ਨੂੰ ਖਰੜ ਵਿੱਚ ਮਿਲਾ ਦਿੱਤੇ ਜਾਣ ਤੋਂ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਸਬ ਤਹਿਸੀਲ ਘੜੂੰਆਂ ਵਿੱਚ ਫਿਰ ਤੋਂ ਰਜਿਸਟਰੀਆਂ ਕਰਾਉਣ ਦਾ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ।
ਖਰੜ 19 ਅਕਤੂਬਰ - ਪਿਛਲੇ ਕੁਝ ਦਿਨਾਂ ਤੋਂ ਘੜੂੰਆਂ ਸਬ ਤਹਿਸੀਲ ਨੂੰ ਖਰੜ ਵਿੱਚ ਮਿਲਾ ਦਿੱਤੇ ਜਾਣ ਤੋਂ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਸਬ ਤਹਿਸੀਲ ਘੜੂੰਆਂ ਵਿੱਚ ਫਿਰ ਤੋਂ ਰਜਿਸਟਰੀਆਂ ਕਰਾਉਣ ਦਾ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿਪਾ ਨਾਲ ਗੱਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਬ ਤਹਿਸੀਲ ਘੜੂੰਆਂ ਨੂੰ ਮਰਜ਼ ਕਰਨ ਦੇ ਹੁਕਮ ਵੀ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਹੀ ਕੀਤੇ ਗਏ ਸਨ।
ਉਹਨਾਂ ਕਿਹਾ ਕਿ ਇਲਾਕੇ ਦੀ ਮੰਗ ਨੂੰ ਦੇਖਦਿਆਂ ਸਬ ਤਹਿਸੀਲ ਘੜੂੰਆਂ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਖਰੜ ਨਾਲ ਲੱਗਦੇ ਪਿੰਡਾਂ ਦੇ ਮਸਲੇ ਨੂੰ ਵੀ ਹੱਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ।
