ਫੇਜ਼ 9 ਵਿੱਚ ਸੜਕਾਂ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ

ਐਸ ਏ ਐਸ ਨਗਰ, 19 ਅਕਤੂਬਰ - ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਵਲੋਂ ਵਾਰਡ ਨੰਬਰ 14 ਵਿੱਚ ਮਕਾਨ ਨੰਬਰ 1201 ਤੋਂ 1273 ਦੇ ਸਾਹਮਣੇ ਦੀਆਂ ਸੜਕਾਂ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਐਸ ਏ ਐਸ ਨਗਰ, 19 ਅਕਤੂਬਰ - ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਵਲੋਂ ਵਾਰਡ ਨੰਬਰ 14 ਵਿੱਚ ਮਕਾਨ ਨੰਬਰ 1201 ਤੋਂ 1273 ਦੇ ਸਾਹਮਣੇ ਦੀਆਂ ਸੜਕਾਂ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਇਸ ਮੌਕੇ ਸz. ਬੰਨੀ ਨੇ ਕਿਹਾ ਕਿ ਉਹਨਾਂ ਵਲੋਂ ਚੋਣਾਂ ਮੌਕੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕਰਵਾਇਆ ਜਾ ਰਿਹਾ ਹੈ ਅਤੇ ਵਸਨੀਕਾਂ ਦੀ ਸਲਾਹ ਅਤੇ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸੜਕਾਂ ਦੀ ਹਾਲਤ ਖਰਾਬ ਹੋਣ ਕਾਰਨ ਵਸਨੀਕਾਂ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਇਹਨਾਂ ਸੜਕਾਂ ਦੀ ਕਾਰਪੈਟਿੰਗ ਹੋਣ ਨਾਲ ਆਵਾਜਾਈ ਸੁਖਾਲੀ ਹੋਵੇਗੀ।
ਇਸ ਮੌਕੇ ਕੰਮ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ, ਬਹਾਦੁਰ ਸਿੰਘ ਬੈਦਵਾਣ, ਹਰਦੇਵ ਸਿੰਘ ਰਾਣਾ, ਪ੍ਰਿੰਸ ਵਰਮਾ ਅਤੇ ਰੈਂਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।