
ਲੋੜੀਂਦੀ ਹੱਲਾਸ਼ੇਰੀ ਮਿਲੇ ਤਾਂ ਹਰ ਖੇਤਰ ਮੋਹਰੀ ਹੋ ਸਕਦੀਆਂ ਹਨ ਕੁੜੀਆਂ : ਹਰਜਿੰਦਰ ਕੌਰ ਬੈਦਵਾਨ ਸਰਕਾਰੀ ਕੰਨਿਆ ਸਕੂਲ ਸੋਹਾਣਾ ਦੀਆਂ ਵੱਖ ਵੱਖ ਖੇਤਰਾਂ ਮੱਲਾਂ ਮਾਰਨ ਵਾਲੀਆਂ ਕੁੜੀਆਂ ਨੂੰ ਸਨਮਾਨਿਤ ਕੀਤਾ
ਐਸ. ਏ. ਐਸ. ਨਗਰ, 19 ਅਕਤੂਬਰ - ਨਗਰ ਨਿਗਮ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀਆਂ ਲੜਕੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਗਈਆਂ ਮੱਲਾਂ ਲਈ ਸਨਮਾਨਿਤ ਕੀਤਾ ਗਿਆ।
ਐਸ. ਏ. ਐਸ. ਨਗਰ, 19 ਅਕਤੂਬਰ - ਨਗਰ ਨਿਗਮ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀਆਂ ਲੜਕੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਗਈਆਂ ਮੱਲਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਸੰਬੰਧੀ ਆਯੋਜਿਤ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਬੀਬੀ ਹਰਜਿੰਦਰ ਕੌਰ ਬੈਦਵਾਨ ਨੇ ਕਿਹਾ ਕਿ ਅੱਜ ਕੁੜੀਆਂ ਕਿਸੇ ਤੋਂ ਪਿੱਛੇ ਨਹੀਂ ਹਨ ਅਤੇ ਹਰ ਖੇਤਰ ਵਿੱਚ ਅੱਗੇ ਵੱਧ ਕੇ ਬਾਜੀ ਮਾਰ ਰਹੀਆਂ ਹਨ। ਉਹਨਾਂ ਕਿਹਾ ਕਿ ਹਲਕੇ ਦੀ ਅੱਧੀ ਦਰਜਨ ਦੇ ਕਰੀਬ ਕੁੜੀਆਂ, ਬੀਤੇ ਦਿਨੀਂ ਪੀ ਸੀ ਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀਆਂ ਹਨ ਅਤੇ ਜੇਕਰ ਕੁੜੀਆਂ ਨੂੰ ਲੋੜੀਂਦੀ ਹੱਲਾਸ਼ੇਰੀ ਮਿਲੇ ਤਾਂ ਹਰ ਖੇਤਰ ਵਿੱਚ ਅੱਗੇ ਜਾ ਸਕਦੀਆਂ ਹਨ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਿਮਾਂਸ਼ੂ ਢੰਡ ਨੇ ਦੱਸਿਆ ਕਿ ਕਲਾ ਉਤਸਵ (ਜ਼ਿਲ੍ਹਾ ਅਤੇ ਜ਼ੋਨ ਪੱਧਰੀ), ਵਿਭਾਗੀ ਖੇਡ ਟੂਰਨਾਮੈਂਟ ਜ਼ੋਨ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਪ੍ਰਾਪਤ ਪੁਜੀਸ਼ਨਾਂ ਵਾਲੀਆਂ ਖਿਡਾਰਨਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਸਕੂਲ ਦੀਆਂ ਸਰਬਪੱਖੀ ਗਤੀਵਿਧੀਆਂ ਦੇ ਇੰਚਾਰਜ ਸ਼੍ਰੀਮਤੀ ਸੁਧਾ ਜੈਨ (ਸਟੇਟ ਅਵਾਰਡੀ) ਵਿਦਿਆਰਥੀਆਂ ਦੀ ਸੂਚੀ ਵਿਸਥਾਰ ਵਿੱਚ ਸਾਂਝੀ ਕਰਦੇ ਹੋਏ ਦੱਸਿਆ ਕਿ ਕਲਾ ਉਤਸਵ (ਜ਼ਿਲ੍ਹਾ ਪੱਧਰ ਤੇ) ਵਿੱਚ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ ਅਤੇ ਜ਼ੋਨ ਪੱਧਰ ਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ।
ਸਰੀਰਿਕ ਸਿੱਖਿਆ ਅਧਿਆਪਕਾ ਸ਼੍ਰੀਮਤੀ ਕਿਰਨਦੀਪ ਕੌਰ ਅਤੇ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਸਕੂਲ ਦੀਆਂ ਖਿਡਾਰਨਾਂ ਨੇ ਜ਼ੋਨ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਵੀ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਇਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ। ਇਸਤੋਂ ਇਲਾਵਾ ਸ੍ਰੀਮਤੀ ਰੀਟਾ ਸ਼ਰਮਾ ਮਿਊਜ਼ਿਕ ਲੈਕਚਰਾਰ ਅਤੇ ਸ੍ਰੀਮਤੀ ਜੋਤੀ ਸ਼ੋਰੀ ਲੈਕਚਰਾਰ ਭੂਗੋਲ ਵਲੋਂ ਕਰਵਾਈ ਤਿਆਰੀ ਸਦਕਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਵੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ।
ਸਕੂਲ ਦੀਆਂ ਅਧਿਆਪਕਾਂਵਾਂ ਸ਼੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਰੀਮਾ ਅਤੇ ਸੰਗੀਤਾ ਜੋਸ਼ੀ ਦੀ ਅਗਵਾਈ ਹੇਠ ਵਿਦਿਆਰਥਣ ਸੁਖਜੀਤ ਕੌਰ ਨੇ ਨੈਸ਼ਨਲ ਪਾਪੂਲੇਸ਼ਨ ਸੰਸਥਾ ਵੱਲੋਂ ਕਰਵਾਏ ਗਏ ਮੁਕਾਬਲੇ ਵਿੱਚ ਜ਼ਿਲ੍ਹਾ ਪੱਧਰ ਤੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ।
