ਪੋਜੇਵਾਲ ਨੇ ਨਾਕਾਬੰਦੀ ਕਰਕੇ 27,000 (ਐਮ ਐਲ) ਨਜਾਇਜ ਸ਼ਰਾਬ ਕੀਤੀ ਬਰਾਮਦ

ਗੜ੍ਹਸ਼ੰਕਰ /ਬਲਾਚੌਰ -ਸ਼ਹੀਦ ਭਗਤ ਸਿੰਘ ਨਗਰ ਦੇਜਿਲ੍ਹਾਂ ਪੁਲਿਸ ਮੁੱਖੀ ਡਾਕਟਰ ਅਖਿਲ ਚੌਧਰੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਨੇੜੇ ਗਊਸ਼ਾਲਾ ਪਿੰਡ ਚਾਂਦਪੁਰ ਰੁੜਕੀ ਵਿਖੇ ਪੁਲਿਸ ਪਾਰਟੀ ਮੌਜੂਦ ਸੀ।

ਗੜ੍ਹਸ਼ੰਕਰ /ਬਲਾਚੌਰ  -ਸ਼ਹੀਦ ਭਗਤ ਸਿੰਘ ਨਗਰ ਦੇਜਿਲ੍ਹਾਂ  ਪੁਲਿਸ ਮੁੱਖੀ  ਡਾਕਟਰ ਅਖਿਲ ਚੌਧਰੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਨੇੜੇ ਗਊਸ਼ਾਲਾ ਪਿੰਡ ਚਾਂਦਪੁਰ ਰੁੜਕੀ ਵਿਖੇ ਪੁਲਿਸ  ਪਾਰਟੀ ਮੌਜੂਦ ਸੀ। ਤਾਂ ਪਿੰਡ ਬਾਰਾਪੁਰ ਸਾਈਡ ਤੋਂ ਦੋ ਮੋਨੇ ਨੋਜਵਾਨ ਮੋਟਰਸਾਈਕਲ ਤੇ ਆਉਂਦੇ ਵਿਖਾਈ ਦਿੱਤੇ। ਜਿਹਨਾਂ ਨੇ ਆਪਣੇ ਮੋਟਰਸਾਈਕਲ ਦੇ ਵਿਚਕਾਰ ਇਕ ਵਜ਼ਨਦਾਰ ਕੈਨੀ ਪਲਾਸਟਿਕ ਰੱਖੀ ਹੋਈ ਵਿਖਾਈ ਦਿੱਤੀ। ਪੁਲਿਸ ਨੇ ਨਜਦੀਕ ਆਉਣ ਤੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਸ ਪਾਰਟੀ ਨੂੰ ਯਕਦਮ ਵੇਖ ਕੇ ਘਬਰਾ ਗਏ ਤੇ ਮੋਟਰਸਾਈਕਲ ਨੂੰ ਹੌਲੀ ਕਰਕੇ ਪਿੱਛੇ ਨੂੰ ਮੁੜਨ ਲੱਗੇ ਤਾਂ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਇਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਕੁਲਦੀਪ ਸਿੰਘ ਪੁੱਤਰ ਕਿਸ਼ਨ ਦਾਸ ਵਾਸੀ ਪਿੰਡ ਡੱਲੇਵਾਲ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਤੇ ਸੀਟ ਤੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਰਾਜੇਸ਼ ਕੁਮਾਰ ਪੁੱਤਰ ਕਮਲਜੀਤ ਸਿੰਘ ਪਿੱਪਲਵਾਲ ਬੀਣੇਵਾਲ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਦੱਸਿਆ। ਜੋ ਉਕਤ ਨੋਜਵਾਨ ਪਾਸ ਮੋਟਰਸਾਈਕਲ ਨੰਬਰ ਪੀ ਬੀ-24-ਈ-1757 ਮਾਰਕਾ ਸਪਲੈਂਡਰ ਰੰਗ ਕਾਲਾ ਪਾਇਆ ਗਿਆ। ਸਾਥੀ ਕਰਮਚਾਰੀਆ ਦੀ ਮੱਦਦ ਨਾਲ ਇਹਨਾਂ ਦੋਵਾਂ ਦੇ ਵਿਚਕਾਰ ਰੱਖੀ ਵਜ਼ਨਦਾਰ ਪਲਾਸਟਿਕ ਦੀ ਕੈਨੀ ਨੂੰ ਮੋਟਰਸਾਈਕਲ ਤੋਂ ਹੇਠਾਂ ਉਤਾਰਿਆ ਤਾਂ ਚੈਕ ਕਰਨ ਤੇ ਉਸ ਵਿਚ ਨਜਾਇਜ ਸ਼ਰਾਬ ਪਾਈ ਗਈ। ਉਕਤ ਕੈਨੀ ਵਿੱਚੋਂ 27,000 ਐਮ ਐਲ ਸ਼ਰਾਬ ਬਰਾਮਦ ਹੋਈ ਤਾ ਉਕਤ ਨੋਜਵਾਨਾਂ ਖਿਲਾਫ ਮੁਕੱਦਮਾ ਨੰਬਰ 79 ਅ:ਧ:61 ਆਬਕਾਰੀ ਐਕਟ ਅਧੀਨ ਦਰਜ ਕਰ ਲਿਆ ਗਿਆ।