ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ ਪਵਨਪ੍ਰੀਤ ਸਿੰਘ ਮੁੱਗੋਵਾਲ ਦਾ ਸਨਮਾਨ ਕੀਤਾ ਗਿਆ

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਪਵਨਪ੍ਰੀਤ ਮੁਗੋਵਾਲ ਵੱਲੋਂ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆl ਇਸ ਮੌਕੇ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਅਤੇ ਸਰਪ੍ਰਸਤ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਇਹ ਪੂਰੇ ਇਲਾਕੇ ਦੀ ਪ੍ਰਾਪਤੀ ਹੈ ਕਿ ਪਿੰਡ ਮੁੱਗੋਵਾਲ ਦਾ ਇੱਕ ਵਿਦਿਆਰਥੀ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੀ ਪਦਵੀ ਤੇ ਪੁੱਜ ਗਿਆ ਹੈ l

ਗੜ੍ਹਸ਼ੰਕਰ : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਪਵਨਪ੍ਰੀਤ ਮੁਗੋਵਾਲ ਵੱਲੋਂ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆl ਇਸ ਮੌਕੇ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਅਤੇ ਸਰਪ੍ਰਸਤ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਇਹ ਪੂਰੇ ਇਲਾਕੇ ਦੀ ਪ੍ਰਾਪਤੀ ਹੈ ਕਿ ਪਿੰਡ ਮੁੱਗੋਵਾਲ ਦਾ ਇੱਕ ਵਿਦਿਆਰਥੀ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੀ ਪਦਵੀ ਤੇ ਪੁੱਜ ਗਿਆ ਹੈ l ਉਹਨਾਂ ਅੱਗੇ ਕਿਹਾ ਕਿ ਇਸ ਪਿੰਡ ਦੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਆਦਿ ਧਰਮ ਦੀ ਸਥਾਪਨਾ ਕਰਕੇ ਪਸ਼ੂਆਂ ਵਾਲਾ ਜੀਵਨ ਜੀਉ ਰਹੇ ਲੋਕਾਂ ਨੂੰ ਮਨੁੱਖੀ ਜੀਵਨ ਦੀ ਬਖਸ਼ਿਸ਼ ਕੀਤੀ ਸੀ। ਹੁਣ ਆਮ ਲੋਕਾਂ ਨੂੰ ਪਵਨਪ੍ਰੀਤ ਤੋਂ ਵੀ ਇਹੀ ਉਮੀਦਾਂ ਹਨ ਕਿ ਉਹ ਲੋੜਵੰਦ ਲੋਕਾਂ ਨੂੰ ਹੱਕ ਅਤੇ ਇਨਸਾਫ ਦਿਵਾਉਣ ਵਿੱਚ ਕਾਰਜਸ਼ੀਲ ਹੋਣਗੇ l ਇਸ ਮੌਕੇ ਉਨਾਂ ਉਸ ਦੇ ਪਿਤਾ ਉੱਘੇ ਪੱਤਰਕਾਰ ਨਿਰਮਲ ਸਿੰਘ ਮੁਗੋਵਾਲ ਅਤੇ ਮਾਤਾ ਪਰਮਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਜਿਨਾਂ ਦੀ ਮਿਹਨਤ ਸਦਕਾ ਉਹ ਇਥੋਂ ਤੱਕ ਪੁੱਜਾ ਹੈ l ਪਵਨਪ੍ਰੀਤ ਨੇ ਕਿਹਾ ਕਿ ਜੀਵਨ ਵਿੱਚ ਨਿਸ਼ਾਨਾ ਮਿਥ ਕੇ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ l ਮਨੁੱਖ ਕੋਲ ਸਬਰ ਸੰਤੋਖ ਅਤੇ ਸਿਰੜ ਹੋਣਾ ਜਰੂਰੀ ਹੈ l ਉਹਨਾਂ ਆਪਣੇ ਪ੍ਰਸੰਸਕਾਂ ਅਤੇ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ l ਇਸ ਸਨਮਾਨ ਸਮਾਰੋਹ ਵਿੱਚਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ ਮੱਟੂ, ਚੌਧਰੀ ਸਰਬਜੀਤ ਸਿੰਘ, ਡਾ.ਲਖਵਿੰਦਰ ਬੜਦੋ, ਰੋਕੀ ਮੁਰਾ, ਜੰਗ ਬਹਾਦਰ ਸਿੰਘ ਸਮੇਤਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਮੈਂਬਰ ਹਾਜ਼ਰ ਹੋਏ l