ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਪਵਨਪ੍ਰੀਤ ਸਿੰਘ ਮੁੱਗੋਵਾਲ ਦਾ ਸਨਮਾਨ ਕੀਤਾ ਗਿਆ

ਮਾਹਿਲਪੁਰ : ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ ਪਵਨਪ੍ਰੀਤ ਮੁਗੋਵਾਲ ਵੱਲੋਂ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆl

ਮਾਹਿਲਪੁਰ : ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ ਪਵਨਪ੍ਰੀਤ ਮੁਗੋਵਾਲ ਵੱਲੋਂ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆl ਇਸ ਮੌਕੇ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਅਤੇ ਸਰਪ੍ਰਸਤ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਇਹ ਪੂਰੇ ਇਲਾਕੇ ਦੀ ਪ੍ਰਾਪਤੀ ਹੈ ਕਿ ਪਿੰਡ ਮੁੱਗੋਵਾਲ ਦਾ ਇੱਕ ਵਿਦਿਆਰਥੀ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੀ ਪਦਵੀ ਤੇ ਪੁੱਜ ਗਿਆ ਹੈ l ਉਹਨਾਂ ਅੱਗੇ ਕਿਹਾ ਕਿ ਇਸ ਪਿੰਡ ਦੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਆਦਿ ਧਰਮ ਦੀ ਸਥਾਪਨਾ ਕਰਕੇ ਪਸ਼ੂਆਂ ਵਾਲਾ ਜੀਵਨ ਜੀਉ ਰਹੇ ਲੋਕਾਂ ਨੂੰ ਮਨੁੱਖੀ ਜੀਵਨ ਦੀ ਬਖਸ਼ਿਸ਼ ਕੀਤੀ ਸੀ। ਹੁਣ ਆਮ ਲੋਕਾਂ ਨੂੰ ਪਵਨਪ੍ਰੀਤ ਤੋਂ ਵੀ ਇਹੀ ਉਮੀਦਾਂ ਹਨ ਕਿ ਉਹ ਲੋੜਵੰਦ ਲੋਕਾਂ ਨੂੰ ਹੱਕ ਅਤੇ ਇਨਸਾਫ ਦਿਵਾਉਣ ਵਿੱਚ ਕਾਰਜਸ਼ੀਲ ਹੋਣਗੇ l ਇਸ ਮੌਕੇ ਉਨਾਂ ਉਸ ਦੇ ਪਿਤਾ ਉੱਘੇ ਪੱਤਰਕਾਰ ਨਿਰਮਲ ਸਿੰਘ ਮੁਗੋਵਾਲ ਅਤੇ ਮਾਤਾ ਪਰਮਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਜਿਨਾਂ ਦੀ ਮਿਹਨਤ ਸਦਕਾ ਉਹ ਇਥੋਂ ਤੱਕ ਪੁੱਜਾ ਹੈ l ਪਵਨਪ੍ਰੀਤ ਨੇ ਕਿਹਾ ਕਿ ਜੀਵਨ ਵਿੱਚ ਨਿਸ਼ਾਨਾ ਮਿਥ ਕੇ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ l ਮਨੁੱਖ ਕੋਲ ਸਬਰ ਸੰਤੋਖ ਅਤੇ ਸਿਰੜ ਹੋਣਾ ਜਰੂਰੀ ਹੈ l ਉਹਨਾਂ ਆਪਣੇ ਪ੍ਰਸੰਸਕਾਂ ਅਤੇ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ l ਇਸ ਸਨਮਾਨ ਸਮਾਰੋਹ ਵਿੱਚ ਪ੍ਰਿੰਸੀਪਲ ਮਨਜੀਤ ਕੌਰ, ਹਰਮਨਪ੍ਰੀਤ ਕੌਰ, ਹਰਵੀਰ ਮਾਨ,  ਸੁਖਮਨ ਸਿੰਘ, ਮਨਜਿੰਦਰ ਸਿੰਘ, ਪਵਨ ਸਕਰੂਲੀ ਚੈਂਚਲ ਸਿੰਘ ਬੈਂਸ, ਕੁਲਦੀਪ ਕੌਰ ਬੈਂਸ ਸਮੇਤ ਨਿੱਕੀਆਂ ਕਰੂੰਬਲਾਂ ਪਾਠਕ ਮੰਚ ਦੇ ਮੈਂਬਰ ਹਾਜ਼ਰ ਹੋਏ l ਅੰਤ ਵਿੱਚ ਸਭ ਦਾ ਧੰਨਵਾਦ ਨਿਧੀ ਅਮਨ ਸਹੋਤਾ ਵੱਲੋਂ ਕੀਤਾ ਗਿਆ l